ਸਕੈਨੀਆ, ਨੇਵੀਸਟਾਰ ਨੇ ਕੈਨੇਡੀਅਨ ਮਾਈਨਿੰਗ ਸੈਕਟਰ ‘ਚ ਰੱਖਿਆ ਕਦਮ

Avatar photo
ਨੇਵੀਸਟਾਰ ਅਤੇ ਸਕੈਨੀਆ ਨੇ ਕੈਨੇਡਾ ਦੇ ਮਾਈਨਿੰਗ ਸੈਕਟਰ ‘ਚ ਆਪਣੀਆਂ ਸੇਵਾਵਾਂ ਦੇਣ ਲਈ ਹੱਥ ਮਿਲਾਇਆ।

ਸਕੈਨੀਆ ਅਤੇ ਨੇਵੀਸਟਾਰ ਮਿਲ ਕੇ ਕੈਨੇਡੀਅਨ ਮਾਰਕੀਟ ‘ਚ ਮਾਈਨਿੰਗ ਦੇ ਕੰਮ ਲਈ ਆਪਣੀਆਂ ਗੱਡੀਆਂ ਅਤੇ ਸੇਵਾਵਾਂ ਪੇਸ਼ ਕਰਨਗੇ।

ਦੋਵੇਂ ਧਿਰਾਂ ਸਕੈਨੀਆ ਦੇ ਸੀਮਤ ਗਿਣਤੀ ‘ਚ ਹੈਵੀ-ਡਿਊਟੀ ਔਫ਼-ਰੋਡ ਟਰੱਕਾਂ ਨੂੰ 2020 ਦੇ ਅਖ਼ੀਰ ਤਕ ਤਜਰਬੇ ਵੱਜੋਂ ਕੁੱਝ ਚੋਣਵੀਆਂ ਕਾਰਵਾਈਆਂ ‘ਚ ਉਤਾਰਨਗੇ।

ਸਕੈਨੀਆ ਨੇ ਕਿਹਾ, ”ਇਹ ਸਾਂਝੇਦਾਰੀ ਸਕੈਨੀਆ ਦੀ ਮਾਈਨਿੰਗ ‘ਚ ਪ੍ਰਯੋਗ ਹੁੰਦੀਆਂ ਗੱਡੀਆਂ ਬਾਰੇ ਗੂੜ੍ਹੀ ਜਾਣਕਾਰੀ, ਸਲਾਹਕਾਰ ਸੇਵਾਵਾਂ ਅਤੇ ਕਾਰਵਾਈਆਂ ‘ਚ ਮੱਦਦ ਦੇ ਨਾਲ, ਨੇਵੀਸਟਾਰ ਦੇ ਡੀਲਰ ਨੈੱਟਵਰਕ, ਆਫ਼ਟਰ ਸੇਲਜ਼ ਅਤੇ ਸੇਵਾ ਸਮਰਥਾ ਦਾ ਸੁਮੇਲ ਪੇਸ਼ ਕਰੇਗੀ।”

ਟੀਚਾ ਮਾਈਨਿੰਗ ਖੇਤਰ ‘ਚ ਕੌਮਾਂਤਰੀ ਗ੍ਰਾਹਕਾਂ ਨੂੰ ਆਲਮੀ ਪੱਧਰ ਦੀਆਂ ਸਪੋਰਟ ਸੇਵਾਵਾਂ ਪ੍ਰਦਾਨ ਕਰਨਾ ਅਤੇ ਹੈਵੀ ਹੌਲ, ਆਮ ਵਸਤਾਂ ਦੀ ਆਵਾਜਾਈ, ਫ਼ਿਊਲ ਡਿਲੀਵਰੀ, ਪਾਣੀ ਡਿਲੀਵਰੀ, ਅਤੇ ਵਿਅਕਤੀਗਤ ਆਵਾਜਾਈ ਪ੍ਰਦਾਨ ਕਰਨਾ ਹੈ।

ਪੂਰੀ ਦੁਨੀਆਂ ‘ਚ 10,000 ਤੋਂ ਜ਼ਿਆਦਾ ਸਕੈਨੀਆ ਹੈਵੀ-ਡਿਊਟੀ ਟਰੱਕ ਇਸ ਸਮੇਂ ਮਾਈਨਿੰਗ ਖੇਤਰ ‘ਚ ਕੰਮ ਕਰ ਰਹੇ ਹਨ।

ਸਕੈਨੀਆ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਅਤੇ ਟਰੱਕਸ ਦੇ ਮੁਖੀ ਐਲੇਗਜ਼ਾਂਡਰ ਵਲਾਸਕੈਂਪ ਨੇ ਕਿਹਾ, ”ਸਾਡੇ ਟਰੱਕ ਅਤੇ ਸੇਵਾਵਾਂ ਨਾਲ ਨੇਵੀਸਟਾਰ ਦੇ ਸੁਸਥਾਪਿਤ ਇੰਟਰਨੈਸ਼ਨਲ ਟਰੱਕ ਸੇਲਜ਼ ਅਤੇ ਸਰਵਿਸ ਨੈੱਟਵਰਕ ਦਾ ਸੁਮੇਲ ਕੈਨੇਡੀਅਨ ਮਾਈਨਿੰਗ ਆਪਰੇਟਰਾਂ ਲਈ ਲਾਭ ਦਾ ਸੌਦਾ ਸਾਬਤ ਹੋਵੇਗਾ।”

ਨੇਵੀਸਟਾਰ ਦੇ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਅਤੇ ਚੀਫ਼ ਆਪਰੇਟਿੰਗ ਅਫ਼ਸਰ ਪਰਸੀਓ ਲਿਸਬੋਆ ਨੇ ਕਿਹਾ, ”ਮਾਈਨਿੰਗ ਮਾਰਕੀਟ ‘ਚ ਮੰਗ ਬਦਲ ਰਹੀ ਹੈ।”

ਸਕੈਨੀਆ ਨੇ ਕਿਹਾ ਕਿ ਉਸ ਦੇ ਟਰੱਕਾਂ ਦੀ ਡਿਲੀਵਰੀ ਲਈ ਦੋਵੇਂ ਪਾਰਟੀਆਂ ਕੈਨੇਡਾ ‘ਚ ਢੁਕਵੀਆਂ ਏਜੰਸੀਆਂ ਰਾਹੀਂ ਰੈਗੂਲੇਟਰੀ ਮਨਜ਼ੂਰੀ ਲਈ ਕਦਮ ਚੁੱਕਣਗੀਆਂ।