ਸਟਰਟਿਲ-ਕੋਨੀ ਨੇ ਇੱਕ ਹੋਰ ਲਿਫ਼ਟ ‘ਚ ਟੱਚ ਸਕ੍ਰੀਨ ਮੁਹੱਈਆ ਕਰਵਾਈ

Avatar photo

ਸਟਰਟਿਲ-ਕੋਨੀ ਨੇ ਆਪਣੇ ਸਕਾਈਲਿਫ਼ਟ ਫ਼ੁੱਟ ਵਰਟੀਕਲ ਰਾਈਜ਼ ਪਲੇਟਫ਼ਾਰਮ (ਖੜ੍ਹਵੇਂ ਪਾਸੇ ਨੂੰ ਉੱਠਣ ਵਾਲੇ ਮੰਚ) ‘ਚ ਰੰਗੀਨ ਟੱਚ ਸਕ੍ਰੀਨ ਕੰਟਰੋਲ ਕੰਸੋਲ ਮੁਹੱਈਆ ਕਰਵਾਇਆ ਹੈ।

(ਤਸਵੀਰ: ਸਟਰਟਿਲ-ਕੋਨੀ)

ਉੱਚ-ਰੈਜ਼ੋਲਿਊਸ਼ਨ ਸੱਚ-ਇੰਚ ਦੀ ਟੱਚ ਸਕ੍ਰੀਨ ‘ਚ ਵਿਜ਼ੂਅਲ ਕੰਟਰੋਲ, ਸਟੈਂਡਰਡ ਅਤੇ ਟੈਂਡਮ ਸਕਾਈਲਿਫ਼ਟ ਕੰਫ਼ਿਗਰੇਸ਼ਨਾਂ ਲਈ ਇੱਕੋ ਥਾਂ ‘ਤੇ ਕੰਟਰੋਲ, ਨਿਦਾਨ ਸੂਚਨਾ ਅਤੇ ਪ੍ਰਯੋਗਕਰਤਾ ਵੱਲੋਂ ਵਰਤੇ ਜਾ ਸਕਣ ਵਾਲੇ ਬਦਲ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਦਸਤਾਨੇ ਪਾ ਕੇ ਵੀ ਵਰਤਿਆ ਜਾ ਸਕਦਾ ਹੈ।

ਸਕਾਈਲਿਫ਼ਟ ‘ਚ ਖ਼ੁਦ ਸੁਤੰਤਰ ਰਨਵੇ, ਖੜ੍ਹਵੇ ਦਾਅ ਲਿਫ਼ਟਿੰਗ, ਕਰਾਸਬੀਮ ਤੋਂ ਮੁਕਤ, ਓਵਰਹੈਂਗ ਤੋਂ ਮੁਕਤ ਅਤੇ ਬੇਸ ਫ਼ਰੇਮ ਤੋਂ ਮੁਕਤ ਹੋਣ ਵਰਗੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਇਸ ਲਈ ਇਸ ਨੂੰ ਹਰ ਪਾਸੇ ਤੋਂ ਵਰਤਿਆ ਜਾ ਸਕਦਾ ਹੈ। ਇਹ ਮਾਨਕ ਮਕੈਨੀਕਲ ਲਾਕਿੰਗ ਸਿਸਟਮ ਓਵਰਲੋਡਿੰਗ ਜਾਂ ਬੇਕਾਬੂ ਰੂਪ ‘ਚ ਹੇਠਾਂ ਜਾਣ ਵਿਰੁੱਧ ਆਟੋਮੈਟਿਕ ਸੇਫ਼ਗਾਰਡ ਸਮੇਤ ਆਉਂਦਾ ਹੈ। ਇਹ ਫ਼ਲੱਸ਼-ਜਾਂ ਸਰਫ਼ੇਸ-ਮਾਊਂਟਡ ਮਾਡਲ ‘ਚ ਮਿਲਦਾ ਹੈ।