ਸਪਲਾਈ ਚੇਨ ਦੀਆਂ ਚੁਨੌਤੀਆਂ ’ਤੇ ਕੇਂਦਰਿਤ ਹੋਵੇਗਾ ਰਾਸ਼ਟਰੀ ਸ਼ਿਖਰ ਸੰਮੇਲਨ

Avatar photo

ਫ਼ੈਡਰਲ ਸਰਕਾਰ ਅਗਲੇ ਸਾਲ ਰਾਸ਼ਟਰੀ ਸਪਲਾਈ ਚੇਨ ਸ਼ਿਖਰ ਸੰਮੇਲਨ ਕਰਵਾਉਣ ਜਾ ਰਹੀ ਹੈ, ਜੋ ਕਿ ਕੋਵਿਡ-19 ਅਤੇ ਪਿੱਛੇ ਜਿਹੇ ਖ਼ਰਾਬ ਮੌਸਮ ਦੀ ਮਾਰ ਝੱਲ ਰਹੀ ਸਪਲਾਈ ਚੇਨ ’ਤੇ ਕੇਂਦਰਤ ਹੋਵੇਗਾ।

ਟਰਾਂਸਪੋਰਟ ਮੰਤਰੀ ਓਮਰ ਐਲਗਾਬਰਾ। (ਤਸਵੀਰ: ਕੈਨੇਡਾ ਸਰਕਾਰ)

ਟਰਾਂਸਪੋਰਟ ਕੈਨੇਡਾ ਅਨੁਸਾਰ, ਸ਼ਿਖਰ ਸੰਮੇਲਨ ‘‘ਕੈਨੇਡਾ ਦੀ ਸਪਲਾਈ ਚੇਨ ਮੁੜ ਪੈਰਾਂ ਭਾਰ ਖੜ੍ਹਾ ਕਰਨ ’ਚ ਆ ਰਹੀਆਂ’’ ਚੁਨੌਤੀਆਂ, ਰਣਨੀਤੀਆਂ ਅਤੇ ਅਗਲੇ ਕਦਮਾਂ ’ਤੇ ਕੇਂਦਰਤ ਹੋਵੇਗਾ।

2021 ਦੇ ਫ਼ੈਡਰਲ ਬਜਟ ’ਚ ਮੁਢਲਾ ਢਾਂਚਾ ਪ੍ਰਾਜੈਕਟਾਂ ਲਈ ਪੈਸਾ ਦੇਣ ਵਾਲੇ ਨੈਸ਼ਨਲ ਟਰੇਡ ਕੋਰੀਡੋਰ ਫ਼ੰਡ ਲਈ 1.9 ਅਰਬ ਡਾਲਰ ਹੋਰ ਜੋੜੇ ਗਏ ਹਨ।

ਟਰਾਂਸਪੋਰਟ ਮੰਤਰੀ ਓਮਰ ਐਲਗਾਬਰਾ ਨੇ ਕਿਹਾ, ‘‘ਰਾਸ਼ਟਰੀ ਸ਼ਿਖਰ ਸੰਮੇਲਨ ਇਹ ਯਕੀਨੀ ਕਰਨ ਲਈ ਮਹੱਤਵਪੂਰਨ ਰੋਲ ਅਦਾ ਕਰੇਗਾ ਕਿ ਪੂਰੇ ਦੇਸ਼ ’ਚ ਕੈਨੇਡੀਅਨ ਲੋਕਾਂ ਨੂੰ ਜ਼ਰੂਰੀ ਵਸਤਾਂ ਤੱਕ ਖ਼ਰਚ ਵਧਣ ਦੇ ਬੋਝ ਤੋਂ ਬਗ਼ੈਰ ਬਿਹਤਰ ਪਹੁੰਚ ਮਿਲੇ। ਉਦਯੋਗ ਦੇ ਭਾਈਵਾਲਾਂ ਨਾਲ ਸਾਂਝੇਦਾਰੀ ਰਾਹੀਂ, ਸਾਡੇ ਕੋਲ ਆਪਣੀ ਸਪਲਾਈ ਚੇਨਾਂ ’ਤੇ ਪੈ ਰਹੇ ਬੋਝ ਦੀ ਸਮੱਸਿਆ ਨੂੰ ਹੱਲ ਕਰਨ ਦਾ ਮੌਕਾ ਹੈ, ਜੋ ਕਿ ਵਾਧੂ ਭਰੋਸੇਯੋਗਤਾ ਅਤੇ ਯੋਗਤਾ ਨੂੰ ਯਕੀਨੀ ਕਰੇਗਾ।’’