ਸਰਹੱਦ ਪਾਰ ਸਫ਼ਰ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ 14 ਦਿਨਾਂ ਦੇ ਏਕਾਂਤਵਾਸ ਦੀ ਜ਼ਰੂਰਤ ਨਹੀਂ

Avatar photo

‘ਦ ਕਾਲੇਜ ਆਫ਼ ਫ਼ਿਜੀਸ਼ੀਅਨਸ ਆਫ਼ ਓਂਟਾਰੀਓ’ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜ਼ਰੂਰੀ ਸੇਵਾਵਾਂ ‘ਚ ਲੱਗੇ ਕਾਮਿਆਂ ਨੂੰ ਇਲਾਜ ਲਈ ਡਾਕਟਰ ਕੋਲ ਵਿਅਕਤੀਗਤ ਰੂਪ ‘ਚ ਜਾਣ ਤੋਂ ਪਹਿਲਾਂ 14 ਦਿਨਾਂ ਦੇ ਏਕਾਂਤਵਾਸ ‘ਚ ਰਹਿਣ ਦੀ ਜ਼ਰੂਰਤ ਨਹੀਂ ਹੈ, ਭਾਵੇਂ ਉਨ੍ਹਾਂ ਨੂੰ ਆਪਣੇ ਕੰਮਕਾਜ ਦੌਰਾਨ ਕੈਨੇਡਾ-ਅਮਰੀਕਾ ਸਰਹੱਦ ਹੀ ਕਿਉਂ ਨਾ ਪਾਰ ਕਰਨਾ ਪੈਂਦਾ ਹੋਵੇ।

ਟਰੱਕ ਡਰਾਈਵਰਾਂ ਵਾਂਗ ਹੋਰਨਾਂ ਜ਼ਰੂਰੀ ਕਾਮਿਆਂ ਨੂੰ ਕੈਨੇਡਾ ਪਰਤਣ ਤੋਂ ਬਾਅਦ 14 ਦਿਨਾਂ ਦੇ ਏਕਾਂਤਵਾਸ ਦੀ ਜ਼ਰੂਰਤ ਨਹੀਂ ਹੈ, ਭਾਵੇਂ ਇਹ ਨਿਯਮ ਦੇਸ਼ ਅੰਦਰ ਦਾਖ਼ਲ ਹੋਣ ਵਾਲੇ ਹੋਰਨਾਂ ਸਾਰੇ ਲੋਕਾਂ ‘ਤੇ ਲਾਗੂ ਹੁੰਦਾ ਹੈ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਵੱਲੋਂ ਵੰਡੇ ਇੱਕ ਨੋਟਿਸ ‘ਚ ਗਰੁੱਪ ਨੇ ਕਿਹਾ, ”ਇਨ੍ਹਾਂ ਵਿਅਕਤੀਆਂ ਨੂੰ ਜ਼ਰੂਰੀ ਕਾਮਿਆਂ ਵਜੋਂ ਮਾਨਤਾ ਪ੍ਰਾਪਤ ਹੈ ਅਤੇ ਇਨ੍ਹਾਂ ਨੂੰ ਫ਼ੈਡਰਲ ਸਰਕਾਰ ਦੇ ਏਕਾਂਤਵਾਸ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ, ਜਦੋਂ ਇਹ ਕੰਮਕਾਜ ਸੰਬੰਧਤ ਸਫ਼ਰ ਤੋਂ ਬਾਅਦ ਪਾਜ਼ਿਟਿਵ ਪਾਏ ਜਾਂਦੇ ਹਨ ਤਾਂ ਕਾਲਜ ਡਾਕਟਰਾਂ ਦੇ ਫ਼ੈਸਲੇ ਦੀ ਹਮਾਇਤ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਅਜਿਹੇ ਮਰੀਜ਼ਾਂ ਦੀ ਦੇਖਭਾਲ ਕਰਨ।”

”ਅਜਿਹੇ ਮਾਮਲਿਆਂ ‘ਚ, ਜੇਕਰ ਤੁਸੀਂ ਪੂਰੀ ਤਰ੍ਹਾਂ ਸੁਰੱਖਿਆ ਹਦਾਇਤਾਂ ਦੀ ਪਾਲਣਾ ਕੀਤੀ ਹੈ ਤਾਂ, ਵਿਅਕਤੀਗਤ ਰੂਪ ‘ਚ ਇਲਾਜ ਕਰਨ ਤੋਂ ਤੁਰੰਤ ਮਨਾ ਕਰ ਦੇਣਾ ਜਾਂ ਕਿਸੇ ਹੋਰ ਥਾਂ ਭੇਜ ਦੇਣਾ ਜ਼ਰੂਰੀ ਨਹੀਂ ਹੈ। ਜੇਕਰ ਸਰਹੱਦ ਪਾਰ ਸਫ਼ਰ ਕਰ ਕੇ ਜਾਂ ਨੈਗਿਟਿਵ ਕੋਵਿਡ-19 ਟੈਸਟ ਤੋਂ ਬਗ਼ੈਰ ਮਰੀਜ਼ ਨੂੰ ਇਲਾਜ ਤੋਂ ਪਹਿਲਾਂ 14 ਦਿਨਾਂ ਤਕ ਏਕਾਂਤਵਾਸ ‘ਚ ਨਹੀਂ ਰੱਖਿਆ ਜਾ ਸਕਦਾ ਤਾਂ ਡਾਕਟਰ ਅਜਿਹੇ ਮਰੀਜ਼ ਨਾਲ ਸਾਰੀਆਂ ਸੁਰੱਖਿਆ ਸਲਾਹਾਂ ਦੀ ਪਾਲਣਾ ਕਰ ਕੇ ਵਿਅਕਤੀਗਤ ਰੂਪ ‘ਚ ਮੁਲਾਕਾਤ ਕਰ ਸਕਦੇ ਹਨ।”

ਅਹਿਤਿਆਤੀ ਉਪਾਅ ‘ਚ ਪਹੁੰਚਣ ਵਾਲੇ ਵਿਅਕਤੀਆਂ ਨੂੰ ਢੁਕਵੇਂ ਵਿਅਕਤੀਗਤ ਸੁਰੱਖਿਆ ਉਪਕਰਨਾਂ ਦਾ ਪ੍ਰਯੋਗ ਕਰ ਕੇ ਵਿਅਕਤੀ ਨੂੰ ਛੇਤੀ ਤੋਂ ਛੇਤੀ ਇਕੱਲਾ ਕਰ ਦੇਣਾ ਸ਼ਾਮਲ ਹੈ।

ਇਹ ਸਪਸ਼ਟੀਕਰਨ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਵੱਲੋਂ ਸੰਬੰਧਤ ਨੀਤੀਆਂ ਦੀ ਸਮੀਖਿਆ ਦੀ ਮੰਗ ਤੋਂ ਬਾਅਦ ਪੇਸ਼ ਕੀਤਾ ਗਿਆ ਹੈ, ਤਾਂ ਕਿ ਕੋਵਿਡ-19 ਲਈ ਪਾਜ਼ਿਟਿਵ ਨਹੀਂ ਮਿਲੇ ਲੱਛਣ-ਮੁਕਤ ਡਰਾਈਵਰਾਂ ਨੂੰ ਉਹੀ ਸਿਹਤ ਸੰਬੰਧੀ ਮੱਦਦ ਮੁਹੱਈਆ ਕਰਵਾਈ ਜਾ ਸਕੇ ਜੋ ਓਂਟਾਰੀਓ ਦੇ ਹੋਰਨਾਂ ਵਸਨੀਕਾਂ ਨੂੰ ਮਿਲ ਰਹੀ ਹੈ।

ਓ.ਟੀ.ਏ. ਨੀਤੀ ਨਿਰਦੇਸ਼ਕ ਲਾਕ ਸ਼ੌਨ ਨੇ ਕਿਹਾ, ”ਇਸ ਮਾਮਲੇ ‘ਚ ਦਖ਼ਲ ਦੇਣ ਲਈ ਟਰੱਕਿੰਗ ਉਦਯੋਗ ਸੀ.ਪੀ.ਐਸ.ਓ. ਦਾ ਧੰਨਵਾਦ ਕਰਦੀ ਹੈ। ਇਸ ਨੀਤੀ ਨਾਲ ਇਹ ਯਕੀਨੀ ਹੋਵੇਗਾ ਕਿ ਸਰਹੱਦ ਪਾਰ ਕਰਨ ਵਾਲੇ ਸਾਰੇ ਟਰੱਕ ਡਰਾਈਵਰਾਂ ਨੂੰ ਇਲਾਜ ਦੀਆਂ ਉਹੀ ਸਹੂਲਤਾਂ ਮਿਲਣ ਜੋ ਬਾਕੀ ਬਾਰੇ ਜ਼ਰੂਰੀ ਕਾਮਿਆਂ ਅਤੇ ਓਂਟਾਰੀਓ ਵਾਸੀਆਂ ਨੂੰ ਮਿਲ ਰਹੀਆਂ ਹਨ।”

ਓ.ਟੀ.ਏ. ਨੇ ਕਿਹਾ ਕਿ ਉਸ ਨੇ ਉਨ੍ਹਾਂ ਕਾਲਜਾਂ ਦੀਆਂ ਨੀਤੀਆਂ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ ਜੋ ਕਿ ਦੰਦਾਂ, ਮਸਾਜ ਥੈਰਿਪੀ ਅਤੇ ਕਾਇਰੋਪ੍ਰੈਕਟਿਕ ਸੇਵਾਵਾਂ ਦੀ ਨਿਗਰਾਨੀ ਕਰਦੇ ਹਨ।