ਸਿਧਾਂਤਾਂ ਨੂੰ ਗਤੀਮਾਨ ਕਰਨ ਲਈ ਬਣਾਈ ਗਈ ਕੈਰੀਅਰਸਐੱਜ ਲਾਇਬ੍ਰੇਰੀ

ਕੈਰੀਅਰਸਐੱਜ ਨੇ ਇੱਕ ਨਵੀਂ ਸਰੋਤ ਲਾਇਬ੍ਰੇਰੀ ਜੋੜੀ ਹੈ, ਜੋ ਕਿ ਵਿਸ਼ਾ-ਵਿਸ਼ੇਸ਼ ਸਹਾਇਕ ਗਤੀਵਿਧੀਆਂ ਲਈ ਸਿਧਾਂਤ ਪੇਸ਼ ਕਰਦੀ ਹੈ ਜਿਸ ਨਾਲ ਡਰਾਈਵਰ ਸਿਖਲਾਈ ਕੋਰਸਾਂ ’ਚ ਡਰਾਈਵਰਾਂ ਨੂੰ ਸਿਧਾਂਤਾਂ ਦੀ ਬਿਹਤਰ ਸਮਝ ਜਾਂ ਇਨ੍ਹਾਂ ਨੂੰ ਅਪਨਾਉਣ ’ਚ ਮੱਦਦ ਮਿਲਦੀ ਹੈ।

CarriersEdge library
(ਤਸਵੀਰ: ਕੈਰੀਅਰਸਐੱਜ)

ਕੰਪਨੀ ਨੇ ਕਿਹਾ ਕਿ ਇਹ ਲਾਇਬ੍ਰੇਰੀ ਪ੍ਰਸ਼ਾਸਕਾਂ ਨੂੰ ਸੁਝਾਅ ਦਿੰਦੀ ਹੈ ਕਿ ਡਰਾਈਵਰ ਇੰਸੈਂਟਿਵ, ਸਰਵੇ, ਸੋਸ਼ਲ ਮੀਡੀਆ, ਕਲਾਸਰੂਮ ਗਤੀਵਿਧੀਆਂ, ਹੈਂਡਸ-ਆਨ ਪ੍ਰੈਕਟਿਸ, ਡਰਾਈਵਰ ਕਮਿਊਨੀਕੇਸ਼ਨ ਰਣਨੀਤੀਆਂ, ਅਤੇ ਹੋਰ ਬਹੁਤ ਕੁੱਝ ਦਾ ਪ੍ਰਯੋਗ ਕਿਸ ਤਰ੍ਹਾਂ ਕੀਤਾ ਜਾਵੇਗਾ ਕਿ ਜਿਸ ਨਾਲ ਡਰਾਈਵਰਾਂ ਦੀ ਸਿੱਖਿਆ ਅਤੇ ਸੁਰੱਖਿਆ ਪ੍ਰੋਗਰਾਮ ਬਿਹਤਰ ਹੋ ਸਕਣ।

ਲਾਇਬ੍ਰੇਰੀ ਵਿਚਲੇ ਕੋਰਸਾਂ ’ਚ ਸ਼ਾਮਲ ਹੈ ਬੇਧਿਆਨ ਡਰਾਈਵਿੰਗ, ਸੁਰੱਖਿਅਤ ਡਰਾਈਵਿੰਗ, ਸੱਟ ਤੋਂ ਬਚਾਅ, ਗੱਡੀ ਜਾਂਚ, ਭਾਰ ਅਤੇ ਮਾਪ, ਅਤੇ ਹੋਰ।

ਇਹ ਵਾਧਾ ਕੈਰੀਅਰਸਐੱਜ ਵੱਲੋਂ ਟਰੱਕਲੋਡ ਕੈਰੀਅਰਸ ਐਸੋਸੀਏਸ਼ਨ ਵੱਲੋਂ ਚਲਾਏ ਡਰਾਈਵਰ ਕਰਨ ਲਈ ਸਰਬੋਤਮ ਫ਼ਲੀਟ ਪ੍ਰੋਗਰਾਮ ਵੱਲੋਂ ਪਛਾਣ ਕੀਤੀਆਂ ਗਈਆਂ ਕੰਪਨੀਆਂ ’ਚ ਸਫ਼ਲ ਗਤੀਵਿਧੀਆਂ ਤੋਂ ਪ੍ਰੇਰਿਤ ਹੈ।