ਸਿੰਗਲ ਯੂਨਿਟ ਟਾਇਰਾਂ ਵੱਜੋਂ ਪੇਸ਼ ਕੀਤੇ ਜਾਣਗੇ ਬੈਂਡੈਗ ਮੈਕਸਟ੍ਰੈਡ ਲਾਇਨਅੱਪ

Avatar photo

ਬ੍ਰਿਜਸਟੋਨ ਨੇ ਬੈਂਡੈਗ ਰੀਟ੍ਰੈੱਡਸ ਦੀ ਨਵੀਂ ਲਾਈਨਅੱਪ ਪੇਸ਼ ਕੀਤੀ ਹੈ ਜਿਸ ਨੂੰ ਰਵਾਇਤੀ ਕੈਪਸ ਐਂਡ ਕੇਸਿੰਗ ਦੀ ਥਾਂ ‘ਤੇ ਸਿੰਗਲ-ਯੂਨਿਟ ਟਾਇਰਾਂ ਵੱਜੋਂ ਪੇਸ਼ ਕੀਤਾ ਜਾਵੇਗਾ।

ਬੈਂਡੈਗ ਮੈਕਸਟ੍ਰੈੱਡ ਲਾਇਨਅੱਪ ‘ਚ ਅੱਠ ਟ੍ਰੈੱਡ ਪੈਟਰਨ ਸ਼ਾਮਲ ਹਨ ਜੋ ਕਿ ਲਾਇਟ ਟਰੱਕ, ਵੇਸਟ, ਲੋਂਗਹੌਲ, ਸਵੀਅਰ-ਸਰਵਿਸ ਅਤੇ ਪਿਕਅੱਪ ਤੇ ਡਿਲੀਵਰੀ ਅਮਲਾਂ ‘ਚ ਪ੍ਰਯੋਗ ਕੀਤੇ ਜਾਣਗੇ। ਹਰ ਕਿਸੇ ਦੀ ਜ਼ਿੰਦਗੀ ਭਰ ਲਈ ਲਿਮਟਡ ਵਾਰੰਟੀ ਹੋਵੇਗੀ ਜੋ ਕਿ ਟ੍ਰੈੱਡ ਦੇ ਜੀਵਨਕਾਲ ਦੀ ਮੁਕੰਮਲ ਕਵਰੇਜ ਦੇਵੇਗਾ।

ਡਰਾਈਵ ਪੁਜੀਸ਼ਨ ‘ਚ ਬੈਂਡੈਗ ਦੇ ਬੀ.ਡੀ.ਐਮ., ਬੀ.ਡੀ.ਐਲ.ਟੀ., ਬੀ.ਡੀ.ਵੀ., ਡੀ.ਆਰ. 5.3 ਅਤੇ ਡੀ.ਆਰ. 4.3 ਸ਼ਾਮਲ ਹਨ, ਜਦਕਿ ਟਰੇਲਰ ਪੁਜੀਸ਼ਨਾਂ ‘ਚ ਟੀ.ਆਰ. 4.1 ਅਤੇ ਇਕਲਿਪਸ ਸ਼ਾਮਲ ਹਨ। ਆਲ-ਪੁਜੀਸ਼ਨ ਟਾਇਰ ‘ਚ ਬੀ.ਆਰ.ਐਮ. ਟ੍ਰੈੱਡ ਸ਼ਾਮਲ ਹਨ।

ਕੰਪਨੀ ਨੇ ਕਿਹਾ ਕਿ ਹਰ ਟਾਇਰ ਦਾ ਸਥਾਨਕ ਪੱਧਰ ‘ਤੇ ਨਿਰਮਾਣ  ਕੀਤਾ ਜਾਂਦਾ ਹੈ ਅਤੇ ਇਸ ‘ਚ ਸ਼ਾਮਲ ਕੀਤੀ ਕੇਸਿੰਗ ਨੂੰ ਬੀਡ ਤੋਂ ਬੀਡ ਤਕ ਬੜੇ ਧਿਆਨ ਨਾਲ ਦੋ ਮਿੰਟਾਂ ਦੇ ਸਮੇਂ ਅੰਦਰ ਸ਼ੇਅਰੋਗਰਾਫ਼ੀ ਰਾਹੀਂ ਘੋਖਿਆ ਜਾਂਦਾ ਹੈ।