ਸੀ.ਟੀ.ਏ. ਨੇ ਟਰੱਕਿੰਗ ਉਦਯੋਗ ਦੀ ਸਾਖ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕਈ ਵਰ੍ਹਿਆਂ ਦੀ ਇੱਕ ਜਨਤਕ ਸੰਪਰਕ ਰਣਨੀਤੀ ਪੇਸ਼ ਕੀਤੀ ਹੈ ਜੋ ਕਿ ਨਵੀਂ ਪੀੜ੍ਹੀ ਦੇ ਟਰੱਕਰਸ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ’ਤੇ ਨਿਰਭਰ ਕਰੇਗੀ।

ਮੂਲ ਰੂਪ ’ਚ ਮਿਲੇਨੀਅਲਸ (80ਵਿਆਂ ਦੇ ਅਖ਼ੀਰ ਅਤੇ 90ਵਿਆਂ ਦੀ ਸ਼ੁਰੂਆਤ ਦੇ ਜਨਮ ਵਰਿ੍ਹਆਂ ਵਾਲੇ) ਅਤੇ ਜੈਨ ਜ਼ੈੱਡ, 1981 ਤੋਂ ਬਾਅਦ ਜੰਮੀ ਵੱਸੋਂ, ’ਤੇ ਕੇਂਦਰਿਤ ਮਲਟੀਮੀਡੀਆ ਸਮੱਗਰੀ ਨੂੰ ਟਵਿੱਟਰ, ਇੰਸਟਾਗ੍ਰਾਮ, ਫ਼ੇਸਬੁੱਕ, ਯੂ-ਟਿਊਬ, ਅਤੇ ਟਿੱਕ ਟੌਕ ਵਰਗੇ ਚੈਨਲਾਂ ਰਾਹੀਂ ਸਾਂਝਾ ਕੀਤਾ ਜਾਵੇਗਾ। ਜਾਣਕਾਰੀ ਵੈੱਬਸਾਈਟ www.chosetotruck.ca ਨਾਲ ਜੁੜੀ ਹੋਈ ਹੋਵੇਗੀ।

ਵਿਸ਼ਾ-ਵਸਤੂ ’ਚ ਕੰਮ ਕਰਨ ਵਾਲੀ ਥਾਂ ਦੀਆਂ ਵਿਸ਼ੇਸ਼ਤਾਵਾਂ ਗਿਣਾਈਆਂ ਗਈਆਂ ਹਨ ਜਿਨ੍ਹਾਂ ’ਚ ਵੰਨ-ਸੁਵੰਨਤਾ, ਉੱਚੀ ਤਨਖ਼ਾਹ ਦੇਣ ਵਾਲਾ ਹਾਈਵੇ ਅਤੇ ਜਨਤਕ ਸੁਰੱਖਿਆ ਲਈ ਸਮਰਪਿਤ ਆਧੁਨਿਕ ਉਦਯੋਗ; ਹਰਿਤ ਤਕਨਾਲੋਜੀ; ਸਿਖਲਾਈ ਅਤੇ ਪੇਸ਼ੇਵਰ; ਲਚੀਲਾ ਅਤੇ ਕੰਮ ਤੇ ਘਰੇਲੂ ਜੀਵਨ ’ਚ ਤਾਲਮੇਲ ਬਿਠਾਉਣ ਵਾਲਾ; ਭਾਈਚਾਰਕ ਸਮਝ; ਅਤੇ ਟਰੱਕਿੰਗ ਦਾ ਮਹੱਤਵਪੂਰਨ ਰੋਲ ਸ਼ਾਮਲ ਹੈ।

ਸੀ.ਟੀ.ਏ. ਦੇ ਚੇਅਰਮੈਨ ਜੀਨ-ਕਲਾਊਡ ਫ਼ੋਰਟਿਨ ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ’ਚ ਕਿਹਾ, ‘‘ਇਸ ਮੁਹਿੰਮ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਨੌਜੁਆਨ ਕੈਨੇਡੀਅਨ ਲੋਕਾਂ ਦੀਆਂ ਜ਼ਰੂਰਤਾਂ ਅਤੇ ਕਦਰਾਂ-ਕੀਮਤਾਂ ਨੂੰ ਸਮਝਦੇ ਹਾਂ, ਅਤੇ ਅਸੀਂ ਕੰਮਕਾਜ ਲਈ ਤਿਆਰ ਹਾਂ ਤੇ ਨਵੇਂ ਹੁਨਰਮੰਦਾਂ ਦੀ ਭਾਲ ਕਰ ਰਹੇ ਹਾਂ।’’

ਤਸਵੀਰਾਂ ਅਤੇ ਵੀਡੀਓ ਅਜਿਹੇ ਵਿਸ਼ਿਆਂ ’ਤੇ ਕੇਂਦਰਿਤ ਹਨ ਜਿਨ੍ਹਾਂ ’ਚ ਉਸ ਕੰਪਨੀ ਦੀ ਚੋਣ ਕਰਨਾ ਸ਼ਾਮਲ ਹੈ ਜੋ ਕਿ ਜੀਵਨ ਜੀਣ ਦੇ ਢੰਗ ਅਤੇ ਜ਼ਿੰਮੇਵਾਰੀਆਂ ’ਤੇ ਕੇਂਦਰਿਤ ਹੋਵੇ, ਆਟੋਮੇਸ਼ਨ ਨਾਲ ਡਰਾਈਵਰਾਂ ਦੀ ਮੱਦਦ ਹੋਵੇਗੀ ਨਾ ਕਿ ਉਨ੍ਹਾਂ ਨੂੰ ਬਦਲ ਦਿੱਤਾ ਜਾਵੇਗਾ, ਵੱਧ ਵੰਨ-ਸੁਵੰਨਤਾ ਅਤੇ ਸਮਾਵੇਸ਼ਨ ਵੱਲ ਉਦਯੋਗ ਦੀਆਂ ਕੋਸ਼ਿਸ਼ਾਂ ਅਤੇ ਟਰੱਕਿੰਗ ਦਾ ਹਰਿਤ ਸੁਭਾਅ ਆਦਿ ਸ਼ਾਮਲ ਹਨ।

ਸੀ.ਟੀ.ਏ. ਦੇ ਪ੍ਰਧਾਨ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਇਹ ਸਾਫ਼ ਹੋ ਗਿਆ ਹੈ – ਵਿਸ਼ੇਸ਼ ਕਰ ਕੇ ਮਹਾਂਮਾਰੀ ਦੌਰਾਨ – ਕਿ ਲੋਕ, ਸਰਕਾਰਾਂ, ਕਾਰੋਬਾਰ, ਅਤੇ ਸਮੁੱਚੇ ਦੇਸ਼ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਸਾਨੂੰ ਟਰੱਕਿੰਗ ਉਦਯੋਗ ਅਤੇ ਟਰੱਕ ਡਰਾਈਵਰਾਂ ਦੀ ਕਿੰਨੀ ਲੋੜ ਹੈ।’’

‘‘ਇਹ ਮੁਹਿੰਮ ਕੈਨੇਡੀਅਨ ਲੋਕਾਂ ਨੂੰ ਇਹ ਦਰਸਾਏਗੀ ਕਿ ਇੱਕ ਉਦਯੋਗ ਵਜੋਂ ਅੱਜ ਅਸੀਂ ਕੀ ਹਾਂ, ਅਤੇ ਕੈਰੀਅਰ ਕੰਪਨੀਆਂ ਨਵੇਂ, ਹੁਨਰਮੰਦਾਂ ਨੂੰ ਆਪਣੇ ਵੱਲ ਖਿੱਚਣ ਲਈ ਕਿਹੜੀਆਂ ਅਨੋਖੀਆਂ ਚੀਜ਼ਾਂ ਕਰ ਰਹੇ ਹਨ।’’