ਸੀ.ਟੀ.ਏ. ਨੇ ਡਰਾਈਵਰ ਇੰਕ. ਫ਼ਲੀਟਸ ਨੂੰ ਕੋਵਿਡ-19 ਲੋਨ ਪ੍ਰੋਗਰਾਮ ਦਾ ਲਾਭ ਲੈਣ ਤੋਂ ਰੋਕਣ ਦੀ ਕੀਤੀ ਵਕਾਲਤ

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਡਰਾਈਵਰ ਇੰਕ. ਅਦਾਇਗੀ ਸਕੀਮ ਦੀ ਵਰਤੋਂ ਕਰਨ ਵਾਲੇ ਅਜਿਹੇ ਫ਼ਲੀਟਸ ਨੂੰ ਵੱਡੀਆਂ ਕੰਪਨੀਆਂ ਲਈ ਨਵੇਂ ਬਰਿਜ ਕਰਜ਼ੇ ਪ੍ਰਾਪਤ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕੋਵਿਡ-19 ਸੰਕਟ ਦੌਰਾਨ ਆਪਣੇ ਕਰਜ਼ਿਆਂ ਦੀ ਹੱਦ ਨੂੰ ਖ਼ਤਮ ਕਰ ਚੁੱਕੇ ਹਨ।

ਫ਼ੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਵਿਸ਼ਾਲ ਰੁਜ਼ਗਾਰਦਾਤਾ ਐਮਰਜੈਂਸੀ ਫ਼ਾਈਨਾਂਸਿੰਗ ਫ਼ੈਸੇਲਿਟੀ (ਐਲ.ਈ.ਈ.ਐਫ਼.ਐਫ਼.) ਪ੍ਰੋਗਰਾਮ, ਕੰਪਨੀਆਂ ਨੂੰ ਦੀਵਾਲੀਆ ਹੋਣ ਤੋਂ ਬਚਾਉਣ ਲਈ ਬਣਾਇਆ ਗਿਆ ਹੈ। ਇਹ ਉਨ੍ਹਾਂ ਫ਼ਰਮਾਂ ਜਾਂ ਵਿੱਤੀ ਕੰਪਨੀਆਂ ਲਈ ਨਹੀਂ ਹੈ ਜੋ ਕਿ ਇਸ ਸੰਕਟ ਦੇ ਸਮੇਂ ਨੂੰ ਪਾਰ ਕਰ ਲੈਣ ਦੀ ਸਮਰੱਥਾ ਰੱਖਦੀਆਂ ਹਨ।

ਪ੍ਰੋਗਰਾਮ ਦਾ ਵੇਰਵਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ, ਪਰ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਇਹ ਸਾਫ਼ ਕੀਤਾ ਹੈ ਕਿ ਇਸ ਪ੍ਰੋਗਰਾਮ ਦਾ ਲਾਭ ਉਹੀ ਕੰਪਨੀਆਂ ਲੈ ਸਕਣਗੀਆਂ ਜੋ ਕਿ ਸਮੇਂ ਸਿਰ ਆਪਣਾ ਟੈਕਸ ਭਰਦੀਆਂ ਹਨ।

ਡਰਾਈਵਰ ਇੰਕ. ਮਾਡਲ ਅਧੀਨ ਕੰਪਨੀ ਲਈ ਕੰਮ ਕਰਨ ਵਾਲੇ ਡਰਾਈਵਰਾਂ ਨੂੰ ਵੀ ਸੁਤੰਤਰ ਠੇਕੇਦਾਰ ਵਜੋਂ ਦਰਸਾਇਆ ਜਾਂਦਾ ਹੈ। ਇਸ ਪ੍ਰਕਿਰਿਆ ‘ਚ ਫ਼ਲੀਟਸ ਆਪਣੇ ਮੁਲਾਜ਼ਮਾਂ ਦੀਆਂ ਬਣਦੀਆਂ ਪੇਰੋਲ ਕਟੌਤੀਆਂ ਨਹੀਂ ਭਰਦੇ, ਜਿਨ੍ਹਾਂ ‘ਚ ਵਰਕਰਸ ਕੰਪਨਸੇਸ਼ਨ ਪ੍ਰੀਮੀਅਮ ਅਤੇ ਵੇਕੇਸ਼ਨ ਪੇਅ ਸ਼ਾਮਲ ਹਨ ਅਤੇ ਅਕਸਰ ਡਰਾਈਵਰ ਇਹ ਸੋਚਦੇ ਹਨ ਕਿ ਉਨ੍ਹਾਂ ਨੂੰ ਇਸ ਨਾਲ ਜ਼ਿਆਦਾ ਤਨਖ਼ਾਹ ਮਿਲਦੀ ਹੈ।

ਸੀ.ਟੀ.ਏ. ਦਾ ਅੰਦਾਜ਼ਾ ਹੈ ਕਿ ਡਰਾਈਵਰ ਇੰਕ. ਨਾਲ ਕੈਨੇਡੀਆਈ ਟੈਕਸ ਭਰਨ ਵਾਲਿਆਂ ਨੂੰ 1 ਅਰਬ ਡਾਲਰ ਪ੍ਰਤੀ ਸਾਲ ਦਾ ਨੁਕਸਾਨ ਹੁੰਦਾ ਹੈ।