ਸੂਪਰ ਰੀਜਨਲ ਅਮਲਾਂ ਲਈ ਤਿਆਰ ਟੋਯੋ ਟਾਇਰ

Avatar photo

ਟੋਯੋ ਟਾਇਰ ਦੀ ਨਵੀਂ ਨੈਨੋਐਨਰਜੀ ਐਮ171 ਸੂਪਰ-ਰੀਜਨਲ ਆਲ-ਪੁਜੀਸ਼ਨ ਟਾਇਰ ਐਮ-ਲਾਈਨ ਟਾਇਰਾਂ ‘ਤੇ ਵਿਸਤਾਰਿਤ ਹੁੰਦੇ ਹਨ ਜੋ ਕਿ ਬਿਹਤਰ ਟ੍ਰੈੱਡ ਕੰਪਾਊਂਡ ਨਾਲ ਫ਼ਿਊਲ ਬੱਚਤ, ਬਿਹਤਰੀਨ ਸਹਿਣ ਸ਼ਕਤੀ ਅਤੇ ਜ਼ਿਆਦਾ ਸਥਿਰਤਾ ਪ੍ਰਦਾਨ ਕਰਦੇ ਹਨ।

ਆਪਣੇ ਐਮ671 ਡਰਾਈਵ ਟਾਇਰ ਵਾਂਗ, ਇਹ ਵੀ ਸਮਾਰਟਵੇ ਪ੍ਰਮਾਣਤ ਹੈ। 800 ਕਿਲੋਮੀਟਰ ਦੇ ਦਾਇਰੇ ‘ਚ ਚੱਲਣ ਵਾਲੀਆਂ ਕਾਰਵਾਈਆਂ ਲਈ ਇਹ ਇੱਕਸਾਰ ਘਸਾਅ ਪ੍ਰਦਾਨ ਕਰਨ ਲਈ ਬਣਾਏ ਗਏ ਹਨ।

ਕੰਪਨੀ ਦਾ ਕਹਿਣਾ ਹੈ ਕਿ ਐਮ171 ਦਾ ਈ-ਬੈਲੰਸ ਡਿਜ਼ਾਈਨ ਟ੍ਰੈੱਡ ਪ੍ਰੋਫ਼ਾਈਲ ਕਾਇਮ ਰੱਖਦਾ ਹੈ ਜਦਕਿ ਬੀਡ ਖੇਤਰ ਅਤੇ ਬੈਲਟ ਐੱਜ ‘ਤੇ ਦਬਾਅ ਘੱਟ ਕਰਦਾ ਹੈ। ਇਸ ‘ਤੇ ਟ੍ਰੈੱਡ ਦਾ ਪੈਟਰਨ ਵੀ ਚੌੜਾ ਹੈ ਜਿਸ ਨਾਲ ਲੰਮੇ ਜੀਵਨਕਾਲ ਦੇ ਨਾਂ ‘ਤੇ ਸਮਾਨ ਸੰਪਰਕ ਦਬਾਅ ਮਿਲਦਾ ਹੈ।

ਫੈਲੀ ਹੋਈ ਸਿਖਰਲੀ ਬੈਲਟ, ਜ਼ਿਗ-ਜ਼ੈਗਿੰਗ ਕੇਂਦਰੀ ਗਰੂਵਸ ਅਤੇ ਕੇਂਦਰੀ ਸਾਈਪਸ ਸਟੀਅਰ ਟਾਇਰਾਂ ਦੀ ਇੱਕਸਮਾਨ ਘਸਾਈ ‘ਚ ਮੱਦਦ ਕਰਦੀਆਂ ਹਨ। ਅਣਸਾਵੇਂ ਘਸਾਅ ਨੂੰ ਰੋਕਣ ਲਈ ਯੂਨੀਫ਼ਾਰਮ ਕੈਪ ਅਤੇ ਬੇਸ ਕੰਪਾਊਂਡ ਨਾਲ ਫ਼ਿਊਲ ਦੀ ਵੀ ਬੱਚਤ ਹੁੰਦੀ ਹੈ।

ਟਾਇਰ 11ਆਰ22.5 14/ਜੀ, 11ਆਰ22.5 16/ਐਚ, 295/75ਆਰ22.5 14/ਜੀ ਅਤੇ 295/75ਆਰ22.5 16/ਐਚ ‘ਚ ਮੌਜੂਦ ਹੈ।