ਸੈਮਸਾਰਾ ਨਾਲ ਮਿਲ ਕੇ ਕੰਮ ਕਰਨਗੇ ਵੋਲਵੋ ਅਤੇ ਮੈਕ

Avatar photo

ਵੋਲਵੋ ਅਤੇ ਮੈਕ ਨੇ ਸੈਮਸਾਰਾ ਨਾਲ ਮਿਲ ਕੇ ਕੰਮ ਕਰਨ ਲਈ ਇੱਕ ਸਮਝੌਤਾ ਕੀਤਾ ਹੈ ਜਿਸ ਅਨੁਸਾਰ ਇੱਕ ਏਕੀਕ੍ਰਿਤ ਟੈਲੀਮੈਟਿਕਸ ਸੇਵਾ ਵਿਕਸਤ ਕੀਤੀ ਜਾਵੇਗੀ ਜਿਸ ਹੇਠ ਕਾਨੂੰਨ ਤਾਮੀਲੀ ਸੇਵਾਵਾਂ, ਕੈਮਰਾ, ਟਰੇਲਰ ਸੈਂਸਰ, ਸੁਰੱਖਿਆ ਅਤੇ ਮੁਰੰਮਤ ਸੇਵਾਵਾਂ ਸ਼ਾਮਲ ਹੋਣਗੀਆਂ।

ਕਸਟਮਰ ਪ੍ਰੋਡਕਟੀਵਿਟੀ ਸਲਿਊਸ਼ਨਜ਼ ਦੇ ਡਾਇਰੈਕਟਰ ਕੋਨਲ ਡੀਡੀ ਨੇ ਕਿਹਾ, ”ਅਸੀਂ ਸੈਮਸਾਰਾ ਨਾਲ ਅਤੇ ਉਨ੍ਹਾਂ ਦੇ ਅਨੋਖੇ ਡਾਟਾ ਸਿਸਟਮਜ਼ ‘ਤੇ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਨਾਲ ਸਾਨੂੰ ਇਹ ਮੌਕਾ ਮਿਲੇਗਾ ਕਿ ਸਾਡੇ ਗ੍ਰਾਹਕ ਕਿਸ ਤਰ੍ਹਾਂ ਸਾਮਸਾਰਾ ਦੀਆਂ ਏਕੀਕ੍ਰਿਤ ਸਲਿਊਸ਼ਨਜ਼ ਨੂੰ ਬਿਹਤਰ ਫ਼ਲੀਟ ਮੈਨੇਜਮੈਂਟ ਲਈ ਪ੍ਰਯੋਗ ਕਰ ਸਕਦੇ ਹਨ।”

ਮੈਕ ਟਰੱਕਸ ਲਈ ਕੁਨੈਕਟਿਡ ਵਹੀਕਲਸ ਅਤੇ ਅਪਟਾਈਮ ਸਰਵੀਸਿਜ਼ ਦੇ ਵਾਇਸ-ਪ੍ਰੈਜ਼ੀਡੈਂਟ ਡੇਵਿਡ ਪਾਰਡੂ ਨੇ ਕਿਹਾ, ”ਅਸੀਂ ਸੈਮਸਾਰਾ ਅਤੇ ਉਨ੍ਹਾਂ ਦੀ ਅੰਕੜਿਆਂ ਦੀ ਸਮੀਖਿਆ ਕਰਨ ਦੀ ਅਨੋਖੀ ਪਹੁੰਚ ਨਾਲ ਕੰਮ ਕਰ ਕੇ ਬਹੁਤ ਉਤਸ਼ਾਹਿਤ ਹਾਂ। ਆਪਣੀ ਯੋਜਨਾਬੱਧ ਭਾਈਵਾਲੀ ਨਾਲ ਅਸੀਂ ਇਹ ਜਾਂਚ ਕਰਾਂਗੇ ਕਿ ਕਿਸ ਤਰ੍ਹਾਂ ਮੈਕ ਦੇ ਗ੍ਰਾਹਕ ਉਨ੍ਹਾਂ ਦੀ ਏਕੀਕ੍ਰਿਤ ਫ਼ਲੀਟ ਮੈਨੇਜਮੈਂਟ ਸਿਸਟਮ ਤੋਂ ਲਾਭ ਲੈ ਸਕਦੇ ਹਨ।”

ਸੈਮਸਾਰਾ ਇੰਟਰਨੈੱਟ ਆਫ਼ ਥਿੰਗਜ਼ ਉਤਪਾਦਾਂ ਦਾ ਇੱਕ ਅਜਿਹਾ ਪੋਰਟਫ਼ੋਲੀਓ ਪੇਸ਼ ਕਰਦਾ ਹੈ ਜਿਸ ‘ਚ ਹਾਰਡਵੇਅਰ, ਸਾਫ਼ਟਵੇਅਰ ਅਤੇ ਕਲਾਊਡ ਅਧਾਰਤ ਸੇਵਾਵਾਂ ਹਨ। ਇਸ ਦੇ ਕਈ ਉਦਯੋਗਾਂ ‘ਚ 15,000 ਤੋਂ ਜ਼ਿਆਦਾ ਗ੍ਰਾਹਕ ਹਨ ਜਿਨ੍ਹਾਂ ‘ਚ ਆਵਾਜਾਈ ਅਤੇ ਲੋਜਿਸਟਿਕਸ, ਫ਼ੀਲਡ ਸਰਵਿਸ, ਊਰਜਾ, ਉਸਾਰੀ ਅਤੇ ਹੋਰ ਖੇਤਰ ਸ਼ਾਮਲ ਹਨ।