ਸੰਯੁਕਤ ਰਾਸ਼ਟਰ ਦੇ ਦੀਰਘਕਾਲਿਕ ਨੈੱਟਵਰਕ ਨੇ ਪੀਲ ਦਾ ਸਵਾਗਤ ਕੀਤਾ

Avatar photo

ਪੀਲ ਖੇਤਰ ਹੁਣ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਅਧਿਕਾਰ ਖੇਤਰ ਨੈੱਟਵਰਕ ਦਾ ਹਿੱਸਾ ਬਣ ਗਿਆ ਹੈ ਜੋ ਕਿ ਵਾਤਾਵਰਣ-ਹਿਤੈਸ਼ੀ ਵਿਕਾਸ ਨੂੰ ਅੱਗੇ ਵਧਾਉਂਦਾ ਹੈ।

UN RCE ਕੈਨੇਡਾ ਦਾ ਇਹ ਟਰਾਂਸਪੋਰਟ ਕੇਂਦਰ ਉਨ੍ਹਾਂ ਚਾਰ ਖੇਤਰਾਂ ‘ਚ ਸ਼ੁਮਾਰ ਸੀ ਜਿਨ੍ਹਾਂ ਨੂੰ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਦੀਰਘਕਾਲਿਕ ਵਿਕਾਸ ਲਈ ਸਿੱਖਿਆ ਦੇ ਖੇਤਰੀ ਮੁਹਾਰਤ ਕੇਂਦਰਾਂ (ਆਰ.ਸੀ.ਈ.) ‘ਚ ਸ਼ਾਮਲ ਕੀਤਾ ਗਿਆ ਸੀ।

ਹੋਰਨਾਂ ਅਜਿਹੇ ਖੇਤਰਾਂ ‘ਚ ਨੀਦਰਲੈਂਡ, ਮਲੇਸ਼ੀਆ ਅਤੇ ਅਮਰੀਕਾ ਸ਼ਾਮਲ ਹਨ। ਸੰਗਠਨ ਨੇ ਮੰਗਲਵਾਰ ਨੂੰ ਕਿਹਾ ”ਕੌਮਾਂਤਰੀ ਆਰ.ਸੀ.ਟੀ. ਸਰਵਿਸ ਕੇਂਦਰ ਚਾਰ ਨਵੇਂ ਆਰ.ਸੀ.ਈ. ਨੂੰ ਨੈੱਟਵਰਕ ‘ਚ ਸ਼ਾਮਲ ਕਰਨ ਦਾ ਐਲਾਨ ਕਰ ਕੇ ਬਹੁਤ ਖ਼ੁਸ਼ ਹੈ।”

ਇਸ ਨੇ ਕਿਹਾ ਕਿ 11 ਦਸੰਬਰ ਨੂੰ ਹੋਈ ਵਰਚੂਅਲ ਮੀਟਿੰਗ ‘ਚ ਆਰ.ਸੀ.ਟੀ. ਲਈ ਮਾਹਰਾਂ ਦੀ ਇੱਕ ਕਮੇਟੀ ਨੇ ਇਨ੍ਹਾਂ ਚਾਰ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਹੈ।

ਆਰ.ਸੀ.ਈ. ਸੰਯੁਕਤ ਰਾਸ਼ਟਰ ਦੇ ਦੀਰਘਕਾਲਿਕ ਵਿਕਾਸ ਟੀਚਿਆਂ (ਐਸ.ਡੀ.ਜੀ.) ਨੂੰ ਪ੍ਰਾਪਤ ਕਰਨ ‘ਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ।

ਨੈੱਟਵਰਕ ‘ਚ 179 ਆਰ.ਸੀ.ਈ. ਸ਼ਾਮਲ ਹਨ, ਜਿਨ੍ਹਾਂ ‘ਚੋਂ 7 ਕੈਨੇਡਾ ‘ਚ ਹਨ।

ਇਸ ਗਰੁੱਪ ‘ਚ ਸ਼ਾਮਲ ਹੋਣ ਲਈ ਪੀਲ ਦੀ ਅਰਜ਼ੀ ਦੀਰਘਕਾਲਿਕ ਆਵਾਜਾਈ ਅਤੇ ਵਸਤਾਂ ਦੀ ਢੋਆ-ਢੁਆਈ ਦੇ ਵਿਸ਼ੇ ‘ਤੇ ਕੇਂਦਰਤ ਸੀ।

ਪੀਲ ਖੇਤਰ (ਬਰੈਂਪਟਨ, ਮਿਸੀਸਾਗਾ ਅਤੇ ਟਾਊਨ ਆਫ਼ ਕੈਲੇਡਨ) ‘ਚ 2,000 ਤੋਂ ਵੱਧ ਟਰੱਕਿੰਗ ਕੰਪਨੀਆਂ ਹਨ। ਹਰ ਰੋਜ਼ ਇਸ ਖੇਤਰ ‘ਚੋਂ 2 ਅਰਬ ਡਾਲਰ ਦੀ ਕੀਮਤ ਦੀਆਂ ਵਸਤਾਂ ਆਉਂਦੀਆਂ-ਜਾਂਦੀਆਂ ਹਨ।

ਕੁੱਲ ਮਿਲਾ ਕੇ, ਵਸਤਾਂ ਦੀ ਆਵਾਜਾਈ ਨਾਲ ਸੰਬੰਧਤ ਉਦਯੋਗ ਪੀਲ ਦੀ ਆਰਥਿਕਤਾ ‘ਚ 50 ਅਰਬ ਡਾਲਰ ਜਾਂ ਜੀ.ਡੀ.ਪੀ. ‘ਚ 48% ਦਾ ਯੋਗਦਾਨ ਦਿੰਦਾ ਹੈ।