ਹਵਾ ਟੈਂਕ ਦਾ ਨਿਕਾਸ ਸਵੈਚਾਲਿਤ ਕਰਦੈ ਫ਼ਿਲਿਪਸ ਵਾਲਵ

Avatar photo

ਏਅਰ ਟੈਂਕਸ ਨੂੰ ਨਿਯਮਤ ਆਧਾਰ ’ਤੇ ਖ਼ਾਲੀ ਕਰਨ ਦੀ ਜ਼ਰੂਰਤ ਹੁੰਦੀ ਹੈ, ਪਰ ਫ਼ਿਲਿਪਸ ਇਸ ਪ੍ਰਕਿਰਿਆ ਨੂੰ ਆਪਣੇ ਨਵੇਂ ਟੈਂਕ ਸੇਵਰ ਹੀਟਡ ਇਲੈਕਟ੍ਰਾਨਿਕ ਡ੍ਰੇਨ ਵਾਲਵ ਰਾਹੀਂ ਸਵੈਚਾਲਿਤ ਕਰ ਰਿਹਾ ਹੈ।

ਗਰਮ ਇਲੈਕਟ੍ਰਾਨਿਕ ਡ੍ਰੇਨ ਵਾਲਵ ਵਾਧੂ ਨਮੀ ਨੂੰ ਹਰ ਪੰਜ ਮਿੰਟਾਂ ਬਾਅਦ ਇੱਕ-ਸੈਕਿੰਡ ਦੇ ਇੱਕ ਸਵੈਚਾਲਿਤ ਹਵਾ ਨਿਕਾਸ ਰਾਹੀਂ ਕੱਢ ਦਿੰਦਾ ਹੈ, ਜਿਸ ਨਾਲ ਨਮੀ ਅਤੇ ਗੰਦਗੀ ਬਾਹਰ ਨਿਕਲ ਜਾਂਦੀ ਹੈ।

(ਤਸਵੀਰ: ਫ਼ਿਲਿਪਸ)

ਜੰਗਰੋਧੀ ਉਪਕਰਨ ’ਚ 15-ਵਾਟ ਦਾ ਇੱਕ ਥਰਮੋਸਟੈਟਿਕ ਹੀਟਿੰਗ ਐਲੀਮੈਂਟ ਸ਼ਾਮਲ ਹੁੰਦਾ ਹੈ ਅਤੇ ਇਹ ਪੰਜ-ਵੋਲਟ ਦੀ ਫ਼ੀਡਬੈਕ ਲੂਪ ਦਾ ਪ੍ਰਯੋਗ ਕਰ ਕੇ ਟੈਲੀਮੈਟਿਕਸ ਸਿਸਟਮਸ ਨਾਲ ਵੀ ਏਕੀਕਿ੍ਰਤ ਹੁੰਦਾ ਹੈ ਜੋ ਕਿ ਪ੍ਰਕਿਰਿਆ ਦੀ ਨਿਗਰਾਨੀ ਕਰਦਾ ਹੈ।

ਕੰਪਨੀ ਨੇ ਕਿਹਾ ਕਿ ਵਿਕਲਪ ਦੇ ਤੌਰ ’ਤੇ 20-ਫ਼ੁੱਟ ਦੇ ਡਰੌਪਆਊਟ ਨਾਲ ਮੌਜੂਦ ਛੇ-ਇੰਚ ਮੋਲਡਿਡ ਏ.ਬੀ.ਐਸ./ਈ.ਸੀ.ਯੂ. ਪਲੱਗ-ਇਨ ਹਾਰਨੈੱਸ ਵੀ ਵਾਇਰਿੰਗ ’ਚ ਮੱਦਦ ਕਰੇਗਾ, ਜਿਸ ਨਾਲ ਇੰਸਟਾਲੇਸ਼ਨ ਦੌਰਾਨ ਅੰਦਾਜ਼ੇ ਲਾ ਕੇ ਕੰਮ ਕਰਨ ਦੀ ਜ਼ਰੂਰਤ ਨਹੀਂ ਰਹੇਗੀ।