ਹਸਪਤਾਲਾਂ ਦੀ ਮੱਦਦ ਕਰਨਾ ਜਾਰੀ ਰੱਖੇਗਾ ਗੁੱਡਯੀਅਰ

Avatar photo
ਖੇਡ ਦੌਰਾਨ ਗੁੱਡਯੀਅਰ ਸਕਾਟਿਸ਼ ਰਾਈਟ ਫ਼ਾਰ ਚਿਲਡਰਨ ਐਂਡ ਚਿਲਡਰਨਜ਼ ਹੈਲਥ ਦੀ ਮੱਦਦ ਕਰਦਾ ਰਹੇਗਾ। (ਤਸਵੀਰ: ਗੁੱਡਯੀਅਰ)

ਗੁੱਡਯੀਅਰ ਇਸ ਸਾਲ 85ਵੇਂ ਗੁੱਡਯੀਅਰ ਕੌਟਨ ਬਾਊਲ ਕਲਾਸਿਕ ਦੇ ਮੌਕੇ ‘ਤੇ 20,000 ਹਜ਼ਾਰ ਡਾਲਰ ਦਾ ਦਾਨ ਦੇਵੇਗਾ।

ਕੰਪਨੀ ਨੇ ਕਿਹਾ ਕਿ ਇਹ ਦਾਨ ਸਕੋਟਿਸ਼ ਰਾਈਟ ਫ਼ਾਰ ਚਿਲਡਰਨ ਐਂਡ ਚਿਲਡਰਨਜ਼ ਹੈਲਥ ਐਸ.ਐਮ. ਹਸਪਤਾਲਾਂ ਲਈ ਦਿੱਤਾ ਜਾਵੇਗਾ।

ਕੋਵਿਡ-19 ਕਰਕੇ ਇਸ ਸਾਲ ਹਸਪਤਾਲ ਦਾ ਰਵਾਇਤੀ ਦੌਰਾ ਨਹੀਂ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਇਸ ਦੀ ਬਜਾਏ, ਗੁੱਡਯੀਅਰ ਵਰਚੂਅਲ ਇਨ-ਗੇਮ ਟ੍ਰੀਬਿਊਟ ਦੇਵੇਗਾ ਜਿਸ ‘ਚ ਪਿਛਲੇ ਸਾਲਾਂ ਦੌਰਾਨ ਹਸਪਤਾਲ ਦੇ ਦੌਰੇ ਦੀਆਂ ਤਸਵੀਰਾਂ ਵਿਖਾਈਆਂ ਜਾਣਗੀਆਂ।

ਗੁੱਡਯੀਅਰ ਅਤੇ ਕੌਟਨ ਬਾਊਲ ਨੇ ਵਿਸ਼ੇਸ਼ ਹੈਲਮੇਟ ਵੀ ਬਣਾਏ ਹਨ- ਜਿਨ੍ਹਾਂ ‘ਚੋਂ ਹਰ ਕਿਸੇ ‘ਤੇ ਸੰਬੰਧਤ ਹਸਪਤਾਲ ਦਾ ਲੋਗੋ ਲੱਗਿਆ ਹੋਵੇਗਾ।

ਇਨ੍ਹਾਂ ‘ਤੇ ਹਿੱਸਾ ਲੈ ਰਹੀਆਂ ਟੀਮਾਂ ਦੇ ਮੁੱਖ ਕੋਚ ਅਤੇ ਕਪਤਾਨਾਂ ਦੇ ਹਸਤਾਖ਼ਰ ਹੋਣਗੇ ਅਤੇ ਇਨ੍ਹਾਂ ਨੂੰ ਖੇਡ ਖ਼ਤਮ ਹੋਣ ਮਗਰੋਂ ਹਸਪਤਾਲਾਂ ਕੋਲ ਭੇਜਿਆ ਜਾਵੇਗਾ।

ਖੇਡ ਲਈ ਗੁੱਡਯੀਅਰ ਅਤੇ ਕੋਟਨ ਬਾਊਲ ਨੇ ਵਿਸ਼ੇਸ਼ ਤੌਰ ‘ਤੇ ਤਿਆਰ ਹੈਲਮੇਟ ਬਣਾਏ ਹਨ। (ਤਸਵੀਰ : ਗੁੱਡਯੀਅਰ)

ਗੁੱਡਯੀਅਰ ਦੇ ਮਾਰਕੀਟਿੰਗ ਬਾਰੇ ਵਾਇਸ ਕੈਰੇਨ ਮਾਰੋਲੀ ਪ੍ਰੈਜ਼ੀਡੈਂਟ ਨੇ ਕਿਹਾ, ”ਅਸੀਂ ਸਕੋਟਿਸ਼ ਰਾਈਟ ਫ਼ਾਰ ਚਿਲਡਰਨ ਐਂਡ ਚਿਲਡਰਨਜ਼ ਹੈਲਥ ਵੱਲੋਂ ਉਨ੍ਹਾਂ ਦੇ ਭਾਈਚਾਰਿਆਂ ਲਈ ਦਿੱਤੇ ਜਾ ਰਹੇ ਅਥਾਹ ਯੋਗਦਾਨ ਲਈ ਬਹੁਤ ਧੰਨਵਾਦੀ ਹਾਂ।

ਅਸੀਂ ਇਨ੍ਹਾਂ ਹਸਪਤਾਲਾਂ ਅਤੇ ਸਮਰਪਿਤ ਪੇਸ਼ੇਵਰਾਂ ਨੂੰ ਆਪਣੀ ਹਮਾਇਤ ਦੇਣ ਲਈ ਪਹਿਲਾਂ ਤੋਂ ਕਿਤੇ ਜ਼ਿਆਦਾ ਸਮਰਪਿਤ ਹਾਂ ਜੋ ਕਿ ਏਨੇ ਸਾਰੇ ਪਰਿਵਾਰਾਂ ਦੀ ਮੱਦਦ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ।”

2014 ਤੋਂ ਗੁੱਡਯੀਅਰ ਇਸ ਮੁਕਾਬਲੇ ਦਾ ਸਪਾਂਸਰ ਰਿਹਾ ਹੈ।

ਯੂਨੀਵਰਸਿਟੀ ਆਫ਼ ਫ਼ਲੋਰੀਡਾ ਅਤੇ ਯੂਨੀਵਰਸਿਟੀ ਆਫ਼ ਓਕਲਾਹਾਮਾ ਵਿਚਕਾਰ 2020 ਦਾ ਗੁੱਡਯੀਅਰ ਕੋਟਨ ਬਾਊਲ ਕਲਾਸਿਕ 30 ਦਸੰਬਰ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਿਸ ਦਾ ਸਿੱਧਾ ਪ੍ਰਸਾਰਣ ਈ.ਐਸ.ਪੀ.ਐਨ. ‘ਤੇ ਕੀਤਾ ਜਾਵੇਗਾ।