ਹਾਈਲਾਈਟ ਨੇ ਨਵੀਂ ਰਿਪੇਅਰ ਸ਼ਾਪ ਖੋਲ੍ਹੀ

Avatar photo

ਹਾਈਲਾਈਟ ਮੋਟਰ ਗਰੁੱਪ ਨੇ ਨਵੀਂ ਰਿਪੇਅਰ ਸ਼ਾਪ ਖੋਲ੍ਹੀ ਹੈ, ਜੋ ਕਿ ਇਸ ਦੇ ਹੈੱਡ ਆਫ਼ਿਸ ਨਾਲ ਜੁੜੀ ਹੋਈ ਹੈ।

ਇਹ ਫ਼ੈਸਿਲਿਟੀ ਦੋ ਏਕੜ ਤੋਂ ਜ਼ਿਆਦਾ ਜ਼ਮੀਨ ‘ਤੇ ਫੈਲੀ ਹੋਈ ਹੈ ਅਤੇ ਇਸ ਦੇ 22 ਬੇਅ ਡੋਰ ਹਨ। ਕੰਪਨੀ ਅਨੁਸਾਰ ਇਹ ਮੁਰੰਮਤ, ਮੈਂਟੇਨੈਂਸ, ਤੇਲ ਬਦਲਾਅ, ਸੁਰੱਖਿਆ ਜਾਂਚ, ਟਰੱਕ ਅਤੇ ਟਰੇਲਰ ਅਲਾਇਨਮੈਂਟ, ਟਾਇਰ, ਵਾਸ਼ਿੰਗ ਸਟੇਸ਼ਨ ਅਤੇ ਹੋਰ ਸੇਵਾਵਾਂ ਪ੍ਰਦਾਨ ਕਰੇਗਾ।

ਹਾਈਲਾਈਟ ਮੋਟਰ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਕਿਰਕ ਕਾਲੀਨਿਤਚੈਂਕੋ ਨੇ ਕਿਹਾ, ”ਇਹ ਲਗਭਗ ਦੋ ਸਾਲਾਂ ਤੋਂ ਉਸਾਰੀ ਅਧੀਨ ਸੀ ਅਤੇ ਸਾਡੀ ਪੂਰੀ ਟੀਮ ਏਨੀ ਖ਼ੁਸ਼ ਹੈ ਕਿ ਹੁਣ ਇਹ ਸ਼ੁਰੂ ਹੋ ਗਈ ਹੈ। ਇਸ ਬਾਰੇ ਸੱਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਹਾਈਲਾਈਟ ਮੋਟਰ ਗਰੁੱਪ ਦੀ ਵਰ੍ਹੇਗੰਢ ਮੌਕੇ ਸ਼ੁਰੂ ਕੀਤਾ ਗਿਆ ਜਿਸ ਨੇ 22 ਮਈ, 2007 ਨੂੰ ਆਪਣੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ।”

ਹਾਈਲਾਈਟ ਨੂੰ ਉਮੀਦ ਹੈ ਕਿ ਨਵੀਂ ਫ਼ੈਸਿਲਿਟੀ ‘ਚ 70 ਤੋਂ ਜ਼ਿਆਦਾ ਰੁਜ਼ਗਾਰ ਦੇ ਮੌਕੇ ਮਿਲਣਗੇ, ਜਿਨ੍ਹਾਂ ‘ਚ ਟਰੱਕ ਅਤੇ ਟਰੇਲਰ ਮਕੈਨਿਕ ਅਤੇ ਪਾਰਟਸ ਸਲਾਹਕਾਰ ਸ਼ਾਮਲ ਹੋਣਗੇ।

ਇਹ ਫ਼ੈਸਿਲਿਟੀ ਦੋ ਸ਼ਿਫਟਾਂ ‘ਚ, ਹਫ਼ਤੇ ਦੇ ਸੱਤ ਦਿਨ ਕੰਮ ਕਰੇਗੀ ਅਤੇ ਇਸ ਸਾਲ ਦੇ ਅੰਤ ਤਕ ਚੌਵੀ ਘੰਟੇ ਖੁੱਲ੍ਹੇ ਰਹਿਣ ਵਲ ਵੀ ਕਦਮ ਵਧਾਏਗੀ।