ਹਾਈਵੇ 11, 17 ਤੋਂ ਤੇਜ਼ੀ ਨਾਲ ਬਰਫ਼ ਹਟਾਏਗਾ ਓਂਟਾਰੀਓ

ਪੋ੍ਰਵਿੰਸ਼ੀਅਲ ਸਰਕਾਰ ਨੇ ਕਿਹਾ ਹੈ ਕਿ ਉਹ ਹਾਈਵੇ 11 ਅਤੇ 17 ਨੂੰ ਪਿਛਲੇ ਮਾਨਕਾਂ ਤੋਂ ਚਾਰ ਘੰਟੇ ਤੇਜ਼ੀ ਨਾਲ ਸਾਫ਼ ਕਰਕੇ ਉੱਤਰੀ ਓਂਟਾਰੀਓ ’ਚ ਸੜਕ ਸੁਰੱਖਿਆ ਨੂੰ ਬਿਹਤਰ ਕਰ ਰਹੀ ਹੈ। ਨਵੇਂ ‘ਆਨ ਟਰਾਂਸ-ਕੈਨੇਡਾ’ ਮਾਨਕਾਂ ਅਨੁਸਾਰ ਠੇਕੇਦਾਰਾਂ ਨੂੰ ਸਰਦ ਤੂਫ਼ਾਨ ਦੇ ਖ਼ਤਮ ਹੋਣ ਤੋਂ 12 ਘੰਟਿਆਂ ਅੰਦਰ ਹਾਈਵੇ ਨੂੰ ਸਾਫ਼ ਕਰਨਾ ਹੁੰਦਾ ਹੈ ਤਾਂ ਕਿ ਸਾਫ ਪੇਵਮੈਂਟ ਨਜ਼ਰ ਆਵੇ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਕਿਹਾ, ‘‘ਸਾਡੀ ਸਰਕਾਰ ਨੇ ਪਹਿਲੀ ਵਾਰੀ ਨਵੀਂ ਹਾਈਵੇ ਪੱਧਰ ਦੀ ਸੇਵਾ ਤਿਆਰ ਕੀਤੀ ਹੈ ਜੋ ਕਿ ਇਹ ਯਕੀਨੀ ਕਰੇਗੀ ਕਿ ਹਾਈਵੇ 11 ਅਤੇ 17 ਤੇਜ਼ੀ ਨਾਲ ਸਾਫ਼ ਕੀਤੇ ਜਾਣਗੇ, ਜਦਕਿ ਉੱਤਰ ’ਚ ਡਰਾਈਵਰਾਂ ਲਈ ਸੜਕ ਸੁਰੱਖਿਆ ਬਿਹਤਰ ਹੋਵੇਗੀ। ਸਰਦੀਆਂ ’ਚ ਰੱਖ-ਰਖਾਅ ਦੀ ਗੱਲ ਹੋਵੇ ਤਾਂ ਓਂਟਾਰੀਓ ’ਚ ਪਹਿਲਾਂ ਹੀ ਦੇਸ਼ ਅੰਦਰ ਸਭ ਤੋਂ ਅਗਲੇਰੇ ਮਾਨਕ ਅਮਲ ’ਚ ਲਿਆਂਦੇ ਜਾ ਰਹੇ ਹਨ, ਅਤੇ ਇਹ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਵਿਆਪਕ ਕੋਸ਼ਿਸ਼ਾਂ ਹਨ ਤਾਂ ਕਿ ਅਸੀਂ ਸਭ ਤੋਂ ਅੱਗੇ ਹੀ ਰਹੀਏ।’’

(ਤਸਵੀਰ : ਆਈਸਟਾਕ)

ਬਰਫ਼ ਨੂੰ ਸਾਫ਼ ਕਰਨ ਲਈ ਨਵੇਂ ਮਾਨਕ ਹਾਈਵੇ 11 ਅਤੇ 17 ’ਤੇ ਸਰਦੀਆਂ ’ਚ ਰੱਖ-ਰਖਾਅ ਕਾਰਵਾਈਆਂ ਦੇ ਵਿਸਤਿ੍ਰਤ ਤਕਨੀਕੀ ਸਮੀਖਿਆ ਅਤੇ ਇਨ੍ਹਾਂ ਹਾਈਵੇਜ਼ ’ਤੇ ਪਿਛਲੀਆਂ ਦੋ ਸਰਦੀਆਂ ਦੇ ਮੌਸਮਾਂ ’ਚ ਸਰਦੀਆਂ ’ਚ ਰੱਖ-ਰਖਾਅ ਦੀ ਪਰਖ ਬਾਰੇ ਅੰਕੜਿਆਂ ਦੀ ਸਮੀਖਿਆ ਤੋਂ ਬਾਅਦ ਆਏ ਹਨ।

ਨਵੇਂ ਮਾਨਕਾਂ ਤੋਂ ਇਲਾਵਾ, ਓਂਟਾਰੀਓ ਦੀਆਂ ਸੜਕਾਂ ’ਤੇ ਆਪਣੀ ਸਰਦੀਆਂ ਦੇ ਰੱਖ-ਰਖਾਅ ਨੂੰ ਬਿਹਤਰ ਕਰਨ ਲਈ ਓਂਟਾਰੀਓ ਨੇ ਕਈ ਹੋਰ ਕਾਰਵਾਈਆਂ ਨੂੰ ਵੀ ਅੰਜਾਮ ਦਿੱਤਾ ਹੈ:

  • ਅੰਡਰਬਾਡੀ ਪਲੋ ਦਾ ਪ੍ਰਯੋਗ ਵਧਾਉਣਾ ਜੋ ਕਿ ਰਵਾਇਤੀ ਪਲੋ ਦੇ ਮੁਕਾਬਲੇ ਸਨੋਪੈਕ ਨੂੰ ਹਟਾਉਣ ਦੀ ਬਿਹਤਰ ਕਾਰਗੁਜ਼ਰੀ ਵਿਖਾਉਂਦੇ ਹਨ।
  • ਤੂਫ਼ਾਨ ਤੋਂ ਪਹਿਲਾਂ ਬਰਫ਼-ਰੋਧੀ ਤਰਲ ਪਦਾਰਥਾਂ ਦਾ ਪ੍ਰਯੋਗ ਵਧਾਉਣਾ ਤਾਂ ਕਿ ਬਰਫ਼ ਹਟਾਉਣਾ ਆਸਾਨ ਹੋ ਸਕੇ।
  • ਵਾਧੂ 24 ਸੜਕੀ ਮੌਸਮ ਸੂਚਨਾ ਸਟੇਸ਼ਨ ਸਥਾਪਤ ਕਰਨਾ (ਉੱਤਰੀ ਓਂਟਾਰੀਓ ’ਚ 14) ਤਾਂ ਕਿ ਬਦਲ ਰਹੇ ਸਰਦ ਮੌਸਮ ਬਾਰੇ ਪ੍ਰਤੀਕਿਰਿਆ ਤੇਜ਼ ਅਤੇ ਜ਼ਿਆਦਾ ਅਸਰਦਾਰ ਹੋ ਸਕੇ।
  • 14 ਆਰਾਮ ਘਰਾਂ ਨੂੰ ਸਰਦ ਮੌਸਮ ਦੌਰਾਨ ਰੁਕਣ ਲਈ ਸੁਰੱਖਿਅਤ ਥਾਂ ਬਣਾਉਣਾ, ਜਿਨ੍ਹਾਂ ’ਚ ਹਾਈਵੇ 11, 17 ਅਤੇ 599 ਕਿਨਾਰੇ ਆਰਾਮ ਘਰਾਂ ਦਾ ਮੁੜਵਸੇਬਾ ਸ਼ਾਮਲ ਹੈ।
  • ਉੱਤਰੀ ਅਮਰੀਕਾ ’ਚ ਪਹਿਲੇ 2+1 ਹਾਈਵੇ ਪਾਈਲਟ ਨਾਲ ਅੱਗੇ ਵਧਣਾ ਤਾਂ ਕਿ ਸਾਡੀਆਂ ਸੜਕਾਂ ਹੋਰ ਸੁਰੱਖਿਅਤ ਬਣ ਸਕਣ।