ਹੀਨੋ ਪੈਕੇਜ ਰੂਪ ’ਚ ਪੇਸ਼ ਕਰੇਗਾ ਇਲੈਕਟ੍ਰਿਕ ਵਹੀਕਲ ਪੇਸ਼ਕਸ਼ਾਂ ਅਤੇ ਸੇਵਾਵਾਂ

Avatar photo

ਹੀਨੋ ਟਰੱਕਸ ਨੇ ਨਵੇਂ ਹੀਨੋ ਇਨਕਲੂਸਿਵ ਪੋਰਟਫ਼ੋਲਿਓ ਹੇਠ ਇਲੈਕਟਿ੍ਰਕ ਵਹੀਕਲ ਸਲਿਊਸ਼ਨਜ਼ ਦੀ ਲੜੀ ਦਾ ਪੈਕੇਜ ਬਣਾਇਆ ਹੈ, ਜਿਸ ’ਚ ਸਲਾਹ ਸੇਵਾ, ਚਾਰਜਿੰਗ, ਵਾਰੰਟੀਕ੍ਰਿਤ ਮੁਢਲਾ ਢਾਂਚਾ, 24/7 ਕਸਟਮਰ ਸਰਵਿਸ, ਬੰਡਲ ਰੂਪ ਫ਼ਾਈਨਾਂਸਿੰਗ, ਅਤੇ ਸਭ ਤੋਂ ਮਹੱਤਵਪੂਰਨ ਵਿਕਾਸ ਅਧੀਨ ਇਲੈਕਟ੍ਰਿਕ ਟਰੱਕ ਸ਼ਾਮਲ ਹੋਣਗੇ।

(ਤਸਵੀਰ : ਹੀਨੋ)

ਬਰਾਂਡ ਅਨੁਭਵ ਬਾਰੇ ਡਾਇਰੈਕਟਰ ਡੋਮੀਨਿਕ ਬੈਕਮੈਨ ਨੇ ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ ’ਚ ਕਿਹਾ, ‘‘ਹੋਰ ਪ੍ਰੋਗਰਾਮਾਂ ਤੋਂ ਵੱਖ, ਸਾਡੇ ਡੀਲਰ ਰਸਤੇ ਦੇ ਹਰ ਕਦਮ ’ਤੇ ਤੁਹਾਡੇ ਨਾਲ ਜੁੜੇ ਰਹਿਣਗੇ ਅਤੇ ਗ੍ਰਾਹਕਾਂ ਨੂੰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸਲਾਹ-ਮਸ਼ਵਰਾ ਦਿੰਦੇ ਰਹਿਣਗੇ। ਸਾਡੇ ਡੀਲਰ ਇਹ ਫ਼ੈਸਲਾ ਕਰਨ ’ਚ ਮੱਦਦ ਕਰਨਗੇ ਕਿ ਕੀ ਕਿਸੇ ਫ਼ਲੀਟ ਲਈ ਈ.ਵੀ. ਸਹੀ ਹੱਲ ਹੈ, ਅਤੇ ਜੇਕਰ ਹੈ ਤਾਂ ਇਸ ਲਈ ਜ਼ਰੂਰਤਾਂ ਦੀ ਸਥਾਪਨਾ ’ਚ ਮੱਦਦ ਕਰੇਗੀ- ਜਿਸ ’ਚ ਸਾਈਟ ਦੀ ਜਾਂਚ-ਪਰਖ, ਚਾਰਜਿੰਗ ਸਲਿਊਸ਼ਨ ਦੀ ਚੋਣ, ਲਾਗੂ ਹੁੰਦੀ ਗ੍ਰਾਂਟ, ਸਿਰੇ ਤੋਂ ਸਿਰੇ ਤੱਕ ਫ਼ਾਈਨਾਂਸਿੰਗ, ਇੰਸਟਾਲੇਸ਼ਨ, ਰੱਖ-ਰਖਾਅ, ਅਨੁਕੂਲਤਾ ਅਤੇ ਸੇਵਾ ਸ਼ਾਮਲ ਹਨ।’’

ਉਨ੍ਹਾਂ ਕਿਹਾ, ‘‘ਇਹ ਅਸਲ ਰੂਪ ’ਚ ਤਿਆਰਸ਼ੁਦਾ ਹੈ।’’

ਹੀਨੋ ਟਰੱਕਸ ਦੀ ਇਸ ਪੋਰਟਫ਼ੋਲਿਓ ’ਚ ਚਾਰਜਪੁਆਇੰਟ, ਐਨਟੈਕ ਸਲਿਊਸ਼ਨਜ਼, ਅਤੇ ਮਿਤਸ਼ੂਬੀਸੀ ਐਚ.ਸੀ. ਕੈਪੀਟਲ ਅਮਰੀਕਾ ਮੱਦਦ ਕਰਨ ਜਾ ਰਹੇ ਹਨ। ਚਾਰਜਪੁਆਇੰਟ ਇੱਕ ਓਪਨ ਚਾਰਜਿੰਗ ਨੈੱਟਵਰਕ ਅਤੇ ਇਲੈਕਟ੍ਰੀਫ਼ੀਕੇਸ਼ਨ ਸੇਵਾਵਾਂ ਪ੍ਰਦਾਨ ਕਰਦੀ ਹੈ। ਹੀਨੋ ਨੇ ਕਿਹਾ ਕਿ ਚਾਰਜਿੰਗ ਸਲਿਊਸ਼ਨਜ਼ ਦਾ ਸਾਈਜ਼ ਵੱਡਾ-ਛੋਟਾ ਕੀਤਾ ਜਾ ਸਕਦਾ ਹੈ। ਅਤੇ ਮਿਤਸ਼ੂਬੀਸੀ ਐਚ.ਸੀ. ਕੈਪੀਟਲ ਅਮਰੀਕਾ ਸਾਇਟ ਅਸੈਸਮੈਂਟ ਅਤੇ ਮੁਢਲਾ ਢਾਂਚਾ ਵਿਕਾਸ ਤੋਂ ਖ਼ੁਦ ਗੱਡੀਆਂ ਤੱਕ ਫ਼ਾਈਨਾਂਸ ਕਰਨ ਦਾ ਇੱਕ ਹੀ ਸਰੋਤ ਹੋਵੇਗਾ।

ਹੀਨੋ ਇਨਕਲੂਸਿਵ ਨਾਲ ਡੀਲਰਾਂ ਨੂੰ ਆਮਦਨ ਦਾ ਇੱਕ ਨਵਾਂ ਸਰੋਤ ਵੀ ਮਿਲੇਗਾ ਕਿਉਂਕਿ ਉਹ ਮੁਢਲਾ ਢਾਂਚਾ ਅਤੇ ਤਕਨੀਕੀ ਸੇਵਾ ਬਿੰਦੂ ਵਿਕਸਤ ਕਰ ਰਹੇ ਹਨ।

ਬੈਕਮੈਨ ਨੇ ਕਿਹਾ, ‘‘ਇਹ ਸਾਫ਼ ਤੌਰ ’ਤੇ ਪਰਿਵਰਤਨ ਹੇਠ ਉਦਯੋਗ ਹੈ ਅਤੇ ਬਾਜ਼ਾਰ ਦੇ ਬਦਲਣ ਨਾਲ ਅਸੀਂ ਵੀ ਬਦਲ ਰਹੇ ਹਾਂ।’’