ਹੁੰਡਾਈ ਟਰਾਂਸਲੇਡ ਦੇ ਭਾਰ ‘ਚ ਕਮੀ, ਨਵਾਂ ਟਰੇਲਰ ਪੈਨਲ ਜਾਰੀ

Avatar photo

ਹੁੰਡਾਈ ਟਰਾਂਸਲੇਡ ਨੇ ਭਾਰ ‘ਚ ਕਮੀ ਕਰ ਕੇ ਅਤੇ ਟਿਕਾਊਪਨ ਵਧਾ ਕੇ ਆਪਣੇ 2021 ਦੇ ਡਰਾਈ ਅਤੇ ਰੈਫ਼ਰੀਜਿਰੇਟਿਡ ਵੈਨ ਟਰੇਲਰ ਨੂੰ ਬਿਹਤਰ ਬਣਾਇਆ ਹੈ – ਅਤੇ ਹਲਕਾ ਪੋਲੀਮਰ ਫ਼ਾਈਬਰ ਕੋਰ ਕੰਪੋਜ਼ਿਟ ਪੈਨਲ ਵੀ ਜਾਰੀ ਕੀਤਾ ਹੈ।

(ਤਸਵੀਰ: ਹੁੰਡਾਈ ਟਰਾਂਸਲੇਡ)

ਬਿਹਤਰ ਹਲਕੇ ਕੰਪੋਜ਼ਿਟ ਡਰਾਈ ਵੈਨ ਟਰੇਲਰ ਬਣਾਉਣ ਲਈ ਕੀਤੀਆਂ ਤਬਦੀਲੀਆਂ ਨਾਲ ਪ੍ਰਤੀ ਟਰੇਲਰ ਭਾਰ 330 ਪਾਊਂਡ ਘੱਟ ਹੋਇਆ ਹੈ। ਵਿਸ਼ੇਸ਼ਤਾਵਾਂ ‘ਚ ਨਵਾਂ ਪਿਛਲਾ ਹੈੱਡਰ, ਮਾਨਕ ਸਾਈਡ ਪੈਨਲ ਅਤੇ ਸਾਈਡ ਰੇਲ ਡਿਜ਼ਾਈਨ ਸ਼ਾਮਲ ਕੀਤੇ ਗਏ ਹਨ।

ਉੱਪਰਲੇ ਕਪਲਰ ਨੂੰ ਜ਼ੰਗ ਤੋਂ ਬਚਾਉਣ ਲਈ ਮੁਲੱਮਾ ਚੜ੍ਹਾਇਆ ਗਿਆ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਦਰਵਾਜ਼ੇ ਦੇ ਹੈੱਡਰ ਅਤੇ ਸਾਈਡ ਕੰਪੋਜ਼ਿਟ ਪੈਨਲਾਂ ‘ਚ ਰਾਊਟਿੰਗ ਰਾਹੀਂ ਮੁਰੰਮਤ ਨੂੰ ਆਸਾਨ ਕੀਤਾ ਗਿਆ ਹੈ। ਪਿਛਲੇ ਹੈੱਡਰ ਅਤੇ ਇੰਪੈਕਟ ਗਾਰਡ ‘ਚ ਕਲਪੁਰਜ਼ਿਆਂ ਨੂੰ ਘੱਟ ਕਰਨ ਲਈ ਰੋਲ ਫ਼ੋਰਮਿੰਗ ਦਾ ਪ੍ਰਯੋਗ ਕੀਤਾ ਗਿਆ ਹੈ।

ਉਧਰ ਉੱਨਤ ਹਲਕੇ ਰੈਫ਼ਰੀਜਿਰੇਟਿਡ ਟਰੇਲਰ ਦਾ ਭਾਰ 680 ਪਾਊਂਡ ਪ੍ਰਤੀ ਟਰੇਲਰ ਘੱਟ ਹੋਇਆ ਹੈ ਅਤੇ ਬਿਹਤਰ ਡਿਜ਼ਾਈਨ ਨੇ ਫ਼ਲੈਟ ਅਤੇ ਡਕਟ ਫ਼ਲੋਰਸ ਦੀ ਮਜ਼ਬੂਤੀ ਵਧਾਈ ਹੈ ਜਿਸ ਦੀ ਫ਼ਲੋਰ ਰੇਟਿੰਗ 20,000 ਪਾਊਂਡ ਹੈ। ਹੁੰਡਾਈ ਟਰਾਂਸਲੇਡ ਨੇ ਕਿਹਾ ਕਿ ਭਾਰ ਘਟਣ ਦਾ ਕਾਰਨ ਫ਼ਰਸ਼ ‘ਤੇ ਪੋਲੀਪਰੋਪਾਇਲੀਨ ਦਾ ਪ੍ਰਯੋਗ ਵੀ ਹੈ – ਅਤੇ ਜਿਸ ਨਾਲ ਇਸ ਦੀ ਮਜ਼ਬੂਤੀ ‘ਚ 30% ਦਾ ਵਾਧਾ ਵੀ ਹੁੰਦਾ ਹੈ।

ਅਗਲੇ ਢਾਂਚੇ, ਉਪਰਲੇ ਕਪਲਰ ਅਤੇ ਅਗਲੇ ਅੰਦਰਲੇ ਕੁਨੈਕਸ਼ਨ ‘ਚ ਡਿਜ਼ਾਈਨ ਤਬਦੀਲੀ ਨਾਲ ਨਮੀ ਨੂੰ ਰੋਕਣ ‘ਚ ਵੀ ਮੱਦਦ ਮਿਲਦੀ ਹੈ।

ਆਖ਼ਰੀ ਅਪਡੇਟ ‘ਚ ਨਵਾਂ ਫ਼ਾਈਬਰ ਕੋਰ ਕੰਪੋਜ਼ਿਟ ਪੈਨਲ ਸ਼ਾਮਲ ਹੈ ਜੋ ਕਿ ਐਲ.ਜੀ. ਹੌਸਿਸ ਨਾਲ ਭਾਈਵਾਲੀ ‘ਚ ਪਿਛਲੇ ਤਿੰਨ ਸਾਲਾਂ ਦੌਰਾਨ ਬਣਾਇਆ ਗਿਆ ਹੈ।

ਕੰਪਨੀ ਨੇ ਕਿਹਾ ਕਿ ਗੈਲਵੇਨਾਈਜ਼ਡ ਸਟੀਲ ਸਕਿਨ ਅਤੇ ਫ਼ਾਈਬਰ ਕੋਰ ਨਾਲ ਬਣਿਆ ਇਹ ਪੈਨਲ ਭਾਰ ਨੂੰ ਘੱਟ ਕਰਦਾ ਹੈ ਅਤੇ ਥਰਮਲ ਨੁਕਸਾਨ ‘ਚ ਵੀ ਕਮੀ ਕਰਦਾ ਹੈ।

ਪੋਲੀਮਰ ਫ਼ਾਈਬਰ ਕੋਰ ਨਾਲ ਬਾਹਰਲੀ ਕੰਪੋਜ਼ਿਟ ਪਰਤ ਪਤਲੀ ਰਹਿੰਦੀ ਹੈ। ਡਰਾਈ ਵੈਨ ਟਰੇਲਰਾਂ ਲਈ ਇਹ ਮਾਨਕ ਰਵਾਇਤੀ ਕੰਪੋਜ਼ਿਟ ਪੈਨਲ ਨਾਲ ਪਹਿਲਾਂ ਹੀ ਬਚਾਏ ਗਏ 330 ਪਾਊਂਡ ਤੋਂ ਇਲਾਵਾ 155 ਪਾਊਂਡ ਭਾਰ ਦੀ ਬੱਚਤ ਕਰਦੀ ਹੈ।

ਪੈਨਲ ਦੇ ਕੋਰ ‘ਚ ਫ਼ਾਈਬਰ ਮਕੈਨੀਕਲ ਤਰੀਕੇ ਨਾਲ ਜੋੜੇ ਗਏ ਹਨ ਤਾਂ ਕਿ ਮਜ਼ਬੂਤੀ ‘ਚ ਵਾਧਾ ਹੋਵੇ। ਕੰਪਨੀ ਨੇ ਕਿਹਾ ਕਿ ਲੰਮੇ ਬੰਧਨ ਲਈ ਓਪਨ ਸੈੱਲ ਨੂੰ ਗੋਂਦ ਲਾਇਆ ਗਿਆ ਹੈ ਤਾਂ ਕਿ ਲੰਮਾ ਚੱਲਣ ਵਾਲਾ ਜੋੜ ਪ੍ਰਾਪਤ ਹੋਵੇ। ਬਿਹਤਰ ਪੀਲ ਮਜ਼ਬੂਤੀ ਕੰਟਰੋਲਸ ਨਾਲ ਪਾਣੀ ਤੋਂ ਬਚਾਅ ਹੁੰਦਾ ਹੈ ਜੋ ਕਿ ਲੈਮੀਨੇਸ਼ਨ ਹਟਾਉਣ ਅਤੇ ਦਰਾਰਾਂ ਦਾ ਕਾਰਨ ਬਣਦਾ ਹੈ।

ਫ਼ਾਈਬਰ ਕੋਰ ਥਰਮਲ ਟਰਾਂਸਮਿਟੈਂਸ ਨੂੰ 25% ਤਕ ਘਟਾਊਂਦਾ ਹੈ, ਜੇ ਅਜਿਹਾ ਨਾ ਹੋਵੇ ਤਾਂ ਟਰੇਲਰ ਅੰਦਰ ਕੰਡਨਸੇਸ਼ਣ ਬਣ ਜਾਵੇਗੀ।