ਹੈਵੀ ਡਿਊਟੀ ਰਿਪੇਅਰ ਫ਼ੋਰਮ ਨੇ ਐਨ.ਏ.ਸੀ.ਵੀ. ਸ਼ੋਅ ਨਾਲ ਤਾਲਮੇਲ ਸਥਾਪਤ ਕੀਤਾ

Avatar photo

ਐਚ.ਡੀ. ਰਿਪੇਅਰ ਫ਼ੋਰਮ (ਐਚ.ਡੀ.ਆਰ.ਐਫ਼.) ਵੀ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ. ਸ਼ੋਅ) ਨਾਲ ਮਿਲ ਕੇ ਹੈਵੀ-ਡਿਊਟੀ ਟੱਕਰ ਮੁਰੰਮਤ ਉਦਯੋਗ ਨਾਲ ਸਬੰਧਤ ਆਪਣੀ ਕਾਨਫ਼ਰੰਸ ਉਸੇ ਥਾਂ ’ਤੇ ਕਰਵਾਏਗਾ।

(ਤਸਵੀਰ : ਐਨ.ਏ.ਸੀ.ਵੀ. ਸ਼ੋਅ)

ਇਹ 27-28 ਸਤੰਬਰ ਵਿਚਕਾਰ ਅਟਲਾਂਟਾ ਦੇ ਜੌਰਜੀਆ ਵਰਲਡ ਕਾਂਗਰਸ ਸੈਂਟਰ ’ਚ ਕੀਤੀ ਜਾਵੇਗੀ।

ਐਚ.ਡੀ.ਆਰ.ਐਫ਼. ਦੇ ਪ੍ਰੈਜ਼ੀਡੈਂਟ ਅਤੇ ਸਹਿ-ਸੰਸਥਾਪਕ ਬਰਾਇਅਨ ਨੀਸਨ ਨੇ ਕਿਹਾ, ‘‘ਇਹ ਪਹਿਲੀ ਵਾਰੀ ਹੈ ਕਿ ਸਾਡਾ ਈਵੈਂਟ ਪਤਝੜ ਦੇ ਮੌਸਮ ’ਚ ਕੀਤਾ ਜਾਵੇਗਾ। ਇਹ ਸਾਡੇ ਬਸੰਤ ਦੇ ਈਵੈਂਟ ਦੀ ਥਾਂ ਨਹੀਂ ਲਵੇਗਾ ਜੋ ਕਿ ਅਪ੍ਰੈਲ 2022 ’ਚ ਫ਼ੋਰਟ ਵੋਰਥ, ਟੈਕਸਾਸ ’ਚ ਹੋਣ ਵਾਲਾ ਹੈ, ਪਰ ਸਾਡੇ ਲਈ ਇਹ ਇੱਕ ਸਾਲ ਬਾਅਦ ਇਕੱਠਾ ਹੋਣ ਦਾ ਮੌਕਾ ਹੋਵੇਗਾ। ਸਲਾਹਕਾਰ ਬੋਰਡ ਅਤੇ ਉਦਯੋਗਿਕ ਲੀਡਰਸ਼ਿਪ ਵੱਲੋਂ ਫ਼ੀਡਬੈਕ ਦੇ ਆਧਾਰ ’ਤੇ ਐਚ.ਡੀ.ਆਰ.ਐਫ਼. ਹੁਣ ਹਰ ਦੋ ਸਾਲਾਂ ਬਾਅਦ ਈਵੈਂਟ ਕਰਵਾਏਗਾ।’’

ਐਨ.ਏ.ਸੀ.ਵੀ. ਨਾਲ ਸ਼ੋਅ ਦੀ ਥਾਂ ਸਾਂਝੀ ਕਰਨ ਨਾਲ ਹਾਜ਼ਰੀਨਾਂ ਨੂੰ ਸ਼ੋਅ ਵਾਲੀ ਥਾਂ ਪੁੱਜ ਕੇ ਨਵੀਨਤਮ ਟਰੱਕ ਅਤੇ ਟਰੱਕਿੰਗ ਤਕਨਾਲੋਜੀ ਵੇਖਣ ਨੂੰ ਮਿਲੇਗੀ।

ਐਚ.ਡੀ.ਆਰ.ਐਫ਼. ਦੇ ਸੰਚਾਰ ਨਿਰਦੇਸ਼ਕ ਜੇਨੀ ਲੇਂਕ ਨੇ ਕਿਹਾ, ‘‘ਐਚ.ਡੀ. ਰਿਪੇਅਰ ਫ਼ੋਰਮ ਹੈਵੀ-ਡਿਊਟੀ ਟੱਕਰ ਮੁਰੰਮਤ ਉਦਯੋਗ ’ਚ ਹਰ ਕਿਸਮ ਦੇ ਹਿੱਤਧਾਰਕਾਂ ਲਈ ਲਾਹੇਵੰਦ ਹੋਵੇਗਾ। ਅਸੀਂ ਹਰ ਸਮੇਂ ਵੱਧ ਤੋਂ ਵੱਧ ਸੇਵਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਐਨ.ਏ.ਸੀ.ਵੀ. ਸ਼ੋਅ ਨਾਲ ਭਾਈਵਾਲੀ ਇਸੇ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।’’

ਐਚ.ਡੀ.ਆਰ.ਐਫ਼. ਛੇਤੀ ਹੀ ਪ੍ਰੋਗਰਾਮ ਦੇ ਈਵੈਂਟਸ ਅਤੇ ਬੁਲਾਰਿਆਂ ਦੀ ਸੂਚੀ ਜਾਰੀ ਕਰੇਗਾ ਜਿਸ ਤੋਂ ਬਾਅਦ ਰਜਿਸਟਰੇਸ਼ਨ ਸ਼ੁਰੂ ਹੋਵੇਗੀ।