ਹੌਲਮੈਕਸ ਈ.ਐਕਸ. ਹੁਣ ਮੈਕ ਐਲ.ਆਰ. ਅਤੇ ਟੈਰਾਪ੍ਰੋ ਲਈ ਮੌਜੂਦ ਰਹਿਣਗੇ

ਮੈਕਸ ਐਲ.ਆਰ. ਅਤੇ ਟੈਰਾਪ੍ਰੋ ਮਾਡਲਾਂ ਨੂੰ ਹੁਣ ਹੌਲਮੈਕਸ ਈ.ਐਕਸ. ਸਸਪੈਂਸ਼ਨ ਸਿਸਟਮ ਦੇ ਵਿਕਲਪ ਨਾਲ ਆਰਡਰ ਕੀਤਾ ਜਾ ਸਕਦਾ ਹੈ।

ਕੈਬਓਵਰ ਮਾਡਲਾਂ ’ਤੇ 40,000, 46,000 ਅਤੇ 52,000 ਪਾਊਂਡ ਫ਼ੁੱਟ ਸਮਰਥਾ ਦਾ ਵਿਕਲਪ ਪੇਸ਼ ਕਰਦਾ ਹੈ ਜਿਸ ਦੀ ਸਾਈਟ ਰੇਟਿੰਗ 75,000 ਪਾਊਂਡ ਫ਼ੁੱਟ ਤੱਕ ਹੈ।

ਓ.ਈ.ਐਮ. ਦਾ ਕਹਿਣਾ ਹੈ ਕਿ ਹੈਵੀ-ਡਿਊਟੀ ਰਬੜ ਸਸਪੈਂਸ਼ਨ ਟਿਕਾਊਪਨ ਵਧਾਉਂਦਾ ਹੈ ਅਤੇ ਕੰਪੋਨੈਂਟ ਦਾ ਜੀਵਨਕਾਲ ਵੱਧ ਤੋਂ ਵੱਧ ਕਰਦਾ ਹੈ।

Haulmaxx EX
(ਤਸਵੀਰ: ਮੈਕ ਟਰੱਕਸ)

ਹੌਲਮੈਕਸ ਈ.ਐਕਸ. ਸਸਪੈਂਸ਼ਨ ਇੱਕ ਪ੍ਰੋਗਰੈਸਿਵ ਲੋਡ ਸਪਰਿੰਗ ਸਿਸਟਮ ਦੀ ਮੱਦਦ ਨਾਲ ਲੋਡ ਅਨੁਸਾਰ ਐਡਜਸਟ ਹੋ ਜਾਂਦੇ ਹਨ, ਜਿਸ ਨਾਲ ਖ਼ਾਲੀ ਹੋਣ ’ਤੇ ਸਫ਼ਰ ਬਿਹਤਰ ਹੁੰਦਾ ਹੈ ਅਤੇ ਭਰੇ ਹੋਣ ’ਤੇ ਸਥਿਰਤਾ ਵਧਦੀ ਹੈ।

ਇਸ ਲਈ ਲੁਬਰੀਕੇਸ਼ਨ ਦੀ ਜ਼ਰੂਰਤ ਨਹੀਂ, ਅਤੇ ਬੁਸ਼ਿੰਗ ਦੇ ਰੱਖ-ਰਖਾਅ ਦੀ ਜ਼ਰੂਰਤ ਘੱਟ ਹੁੰਦੀ ਹੈ। ਇਸ ਦੌਰਾਨ ਇੱਕ ਏਕੀਕਿ੍ਰਤ ਜਾਊਂਸ ਸਟਾਪ, ਰਬੜ ਦੇ ਕੰਪੋਨੈਂਟਸ ਨੂੰ ਨਪੀੜੇ ਜਾਣ ਤੋਂ ਬਚਾਉਂਦਾ ਹੈ।

ਇਸ ਸਸਪੈਂਸ਼ਨ ਵਾਲੀਆਂ ਗੱਡੀਆਂ ’ਚ ਟਾਇਰ ਕਲੀਅਰੈਂਸ ਵਧਦਾ ਹੈ ਅਤੇ 17 ਇੰਚ ਤੱਕ ਤਿਰਛੀ ਵ੍ਹੀਲ ਜੋੜਬੰਦੀ ਮਿਲਦੀ ਹੈ। ਟਾਇਰ ਕਲੀਅਰੈਂਸ ਬਿਹਤਰ ਕਰਨ ਲਈ 315 ਟਾਇਰਾਂ ਵਾਲੇ ਪੈਕੇਜ ਅਤੇ 9-ਇੰਚ ਸਟੀਲ ਵ੍ਹੀਲ ਸ਼ਾਮਲ ਕੀਤੇ ਗਏ ਹਨ, ਜਦਕਿ ਇਹ ਟਾਇਰ ਚੇਨ ਮਾਨਕਾਂ ਲਈ ਐਸ.ਏ.ਈ. ਮਾਨਕਾਂ ’ਤੇ ਵੀ ਖਰੇ ਉਤਰਦੇ  ਹਨ।