ਖ਼ਤਰਨਾਕ ਵਸਤਾਂ, ਸਮੱਗਰੀ ਵਿਰੁੱਧ ਅਚਨਚੇਤ ਬਲਿਟਜ਼ ਦੌਰਾਨ 1,774 ਉਲੰਘਣਾਵਾਂ ਦਰਜ ਕੀਤੀਆਂ ਗਈਆਂ

13-17 ਜੂਨ ਦੌਰਾਨ ਚਲਾਏ ਇੱਕ ਅਚਨਚੇਤ ਬਲਿਟਜ਼ ਦੌਰਾਨ ਕਮਰਸ਼ੀਅਲ ਵਹੀਕਲ ਇੰਸਪੈਕਟਰਾਂ ਨੇ 1,774 ਉਲੰਘਣਾਵਾਂ ਦਰਜ ਕੀਤੀਆਂ। ਇਹ ਬਲਿਟਜ਼ ਖ਼ਤਰਨਾਕ ਵਸਤਾਂ ਅਤੇ ਸਮੱਗਰੀ ਦੀ ਢੋਆ-ਢੁਆਈ ’ਚ ਲੱਗੀਆਂ ਗੱਡੀਆਂ ’ਤੇ ਕੇਂਦਰਿਤ ਸੀ।

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਨੇ ਕਿਹਾ ਕਿ 6,204 ਗੱਡੀਆਂ ਸਮੇਤ 6,668 ਪੈਕੇਜਾਂ ਦੀ ਜਾਂਚ ਕੀਤੀਆਂ ਗਈ ਸੀ।

ਸਿਖਰਲੀਆਂ ਤਿੰਨ ਉਲੰਘਣਾਵਾਂ ’ਚ ਸ਼ਿੱਪਿੰਗ ਕਾਗਜ਼ਾਤ ਦੀ ਸਮੱਸਿਆ (408 ਉਲੰਘਣਾਵਾਂ), ਭਾਰੀ ਪੈਕੇਜਿੰਗ ਅਤੇ ਵਿਸ਼ਾਲ ਕੰਟੇਨਰ ਸਰੋਤਾਂ ਦੀਆਂ ਪੈਕੇਜਿੰਗ ਉਲੰਘਣਾਵਾਂ (272), ਅਤੇ ਹਲਕੇ ਤੇ ਛੋਟੇ ਕੰਟੇਨਰ ਸਰੋਤਾਂ ਦੀਆਂ ਪੈਕੇਜਿੰਗ ਉਲੰਘਣਾਵਾਂ (269) ਸ਼ਾਮਲ ਹਨ। ਕੈਨੇਡਾ ’ਚ ਖ਼ਤਰਨਾਕ ਵਸਤਾਂ ਦੀ ਆਵਾਜਾਈ ਸਿਖਲਾਈ ਸਰਟੀਫ਼ਿਕੇਟ ਬਾਰੇ 84 ਉਲੰਘਣਾਵਾਂ ਦਰਜ ਕੀਤੀਆਂ ਗਈਆਂ।

Hazardous materials tanker
(ਤਸਵੀਰ: ਆਈਸਟਾਕ)

ਕੈਨੇਡੀਅਨ ਜਾਂਚਾਂ ’ਚ ਪ੍ਰਮੁੱਖ ਤੌਰ ’ਤੇ ਸ਼੍ਰੇਣੀ 3 (240), ਸ਼੍ਰੇਣੀ 2 (129), ਅਤੇ ਸ਼੍ਰੇਣੀ 8 (64) ਦੀਆਂ ਕੀਤੀਆਂ ਗਈਆਂ।

ਅਮਰੀਕਾ ’ਚ, ਪਿਛਲੇ ਸਾਲ ਪੰਜ ਪ੍ਰਮੁੱਖ ਖ਼ਤਰਨਾਕ ਸਮੱਗਰੀ ਬਾਰੇ ਉਲੰਘਣਾਵਾਂ ’ਚ ਗੱਡੀਆਂ ਅੰਦਰ ਅਸੁਰੱਖਿਅਤ ਪੈਕੇਜ, ਯੂ.ਐਸ. ਡੌਟ ਐਚ.ਐਮ. ਰਜਿਸਟਰੇਸ਼ਨ ਲੰਬਰ ਦੀ ਕਾਪੀ ਨਾ ਹੋਣਾ, ਕੈਰੀਅਰ ਸ਼ਿੱਪਿੰਗ ਕਾਗਜ਼ਾਤ ਦੀ ਅਣਹੋਂਦ ਜਾਂ ਢੁਕਵੇਂ ਨਾ ਹੋਣਾ, ਸ਼ਿੱਪਿੰਗ ਪੇਪਰਾਂ ਤੱਕ ਪਹੁੰਚ, ਅਤੇ ਗੱਡੀਆਂ ਨੂੰ ਲੋੜੀਂਦੇ ਅਨੁਸਾਰ ਚਿੰਨਿ੍ਹਤ ਨਾ ਕੀਤਾ ਜਾਣਾ ਸ਼ਾਮਲ ਹੈ।