ਖ਼ਤਰਿਆਂ ਦੀ ਪਛਾਣ ਕਰਨ ਲਈ ਲੋਅ-ਪ੍ਰੋਫ਼ਾਈਲ ਐਲ.ਈ.ਡੀ.

Avatar photo

ਜੇ.ਡਬਲਿਊ. ਸਪੀਕਰ ਦੀਆਂ ਲੋਅ-ਪ੍ਰੋਫ਼ਾਈਲ ਸੋਲਰ ਐਲ.ਈ.ਡੀ. ਫ਼ਲੈਸ਼ਰ ਲਾਈਟਾਂ ਕਈ ਕਿਸਮ ਦੇ ਵਾਤਾਵਰਣ ‘ਚ ਖ਼ਤਰਨਾਕ ਰੁਕਾਵਟਾਂ ਦੀ ਪਛਾਣ ਕਰਨ ‘ਚ ਮੱਦਦ ਕਰੇਗਾ ਅਤੇ ਇਹ 1.6 ਮੀਟਰ ਤਕ ਰੌਸ਼ਨੀ ਸੁੱਟ ਸਕਦੇ ਹਨ।

ਕੰਪਨੀ ਨੇ ਕਿਹਾ ਕਿ ਇਹ ਸੋਲਰ ਐਲ.ਈ.ਡੀ. ਛੇ ਘੰਟਿਆਂ ਅੰਦਰ ਚਾਰਜ ਹੋ ਜਾਂਦੇ ਹਨ ਅਤੇ ਇਸ ਦੀ ਰੌਸ਼ਨੀ ਲੈਂਪ ਦੇ ਸਮਾਨਾਂਤਰ ਪੈਂਦੀ ਹੈ, ਇਹ ਦੂਰ ਤੋਂ ਵੀ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ।

ਇਨ੍ਹਾਂ ਨੂੰ ਰੈਸਟ ਸਟਾਪ ਜਾਂ ਯਾਰਡ ‘ਚ ਪਾਰਕ ਟਰੱਕਾਂ ਅੰਦਰ, ਮਟੀਰੀਅਲ ਚੁੱਕਣ ਵਾਲੇ ਉਪਕਰਨਾਂ, ਵੈਗਨ ਅਤੇ ਰੇਲ ਯਾਰਡ ‘ਚ ਭਾਰੀ ਮਸ਼ੀਨਰੀ ਸਮੇਤ ਕਈ ਥਾਵਾਂ ‘ਤੇ ਪ੍ਰਯੋਗ ਕੀਤਾ ਜਾ ਸਕਦਾ ਹੈ।

ਇਸ ਦਾ ਐਕਰੀਲਿਕ ਕਵਚ ਯੂ.ਵੀ. ਲਾਈਟ ਨੂੰ ਵੀ ਸਹਾਰ ਸਕਦਾ ਹੈ। ਹਰ ਲਾਈਟ ਅਸੈਂਬਲੀ ਆਈ.ਪੀ.67 ਅਤੇ ਆਈ.ਪੀ.69ਕੇ ਰੇਟਿੰਗ ਪ੍ਰਾਪਤ ਹੈ ਅਤੇ ਇਹ ਤਾਕਤਵਰ ਉੱਚ-ਦਬਾਅ ਵਾਲੇ ਵਾਸ਼ਰਾਂ ਦੀ ਮਾਰ ਝੱਲ ਸਕਦੀ ਹੈ। ਐਲ.ਈ.ਡੀ. ਐਂਬਰ ਅਤੇ ਲਾਲ ਰੰਗ ‘ਚ ਵੀ ਮੌਜੂਦ ਹਨ।