ਫ਼ਲੀਟਸ ਲਈ ਸੁਰੱਖਿਆ ਸਭਿਆਚਾਰ ਬਿਹਤਰ ਕਰਨ ਦੇ 10 ਤਰੀਕੇ

ਬਿਹਤਰੀਨ ਸੁਰੱਖਿਆ ਮਾਨਕਾਂ ਵਾਲੇ ਫ਼ਲੀਟਸ ਨੂੰ ਬੀਮੇ ਲਈ ਵਾਧੂ ਅਦਾਇਗੀਆਂ ਦਾ ਭੁਗਤਾਨ ਨਹੀਂ ਕਰਨਾ ਪੈਂਦਾ ਅਤੇ ਬੀਮਾਕਰਤਾ ਵੀ ਇਹੋ ਜਿਹੇ ਫਲੀਟਸ ਦੀ ਤਾਂਘ ਰਖਦੇ ਹਨ। ਹੋਰ ਕੈਰੀਅਰ ਇਨ੍ਹਾਂ ਸੰਗਠਨਾਂ ਤੋਂ ਸੇਧ ਲੈ ਕੇ ਆਪਣੇ ਡਰਾਈਵਰਾਂ ਨੂੰ ਸੁਰੱਖਿਅਤ ਘਰ ਲਿਆ ਸਕਦੇ ਹਨ, ਨੁਕਸਾਨ ਅਤੇ ਡਾਊਨਟਾਈਮ ਤੋਂ ਬਚਾਅ ਕਰ ਸਕਦੇ ਹਨ।

ਪਿਛਲੇ ਸਾਲ ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਵੱਲੋਂ ਕਰਵਾਏ ਫ਼ਲੀਟ ਸੁਰੱਖਿਆ ਐਵਾਰਡ ਪ੍ਰੋਗਰਾਮ ਦੇ ਦੋ ਜੱਜਾਂ ਨੇ ਟੀ.ਸੀ.ਏ. ਵੱਲੋਂ 29 ਸਤੰਬਰ ਨੂੰ ਕਰਵਾਏ ਵੈਬੀਨਾਰ ਦੌਰਾਨ ਉੱਤਰੀ ਅਮਰੀਕਾ ’ਚ ਸਭ ਤੋਂ ਸੁਰੱਖਿਅਤ ਫ਼ਲੀਟਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।

Alberta highway
(Photo: istock)

ਨਾਪਾ ਰਿਵਰ ਇੰਸ਼ੋਰੈਂਸ ਸਰਵੀਸਿਜ਼ ਦੇ ਵਾਇਸ-ਪ੍ਰੈਜ਼ੀਡੈਂਟ ਜੈੱਫ਼ ਡੇਵਿਸ ਨੇ ਕਿਹਾ ਕਿ ਇਨ੍ਹਾਂ ਸੰਗਠਨਾਂ ’ਚ ਇੱਕ ਮਜ਼ਬੂਤ ਸੁਰੱਖਿਆ ਸਭਿਆਚਾਰ ਫੈਲਿਆ ਹੋਇਆ ਹੈ ਜਦਕਿ ਐਚ.ਐਨ.ਆਈ. ਦੇ ਸੀਨੀਅਰ ਜੋਖਮ ਸਲਾਹਕਾਰ ਜੌਨ ਸਿਮਸ ਨੇ ਕਿਹਾ ਕਿ ਜੋ ਕੰਪਨੀਆਂ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੀਆਂ ਹਨ ਉਨ੍ਹਾਂ ਦੇ ਸੁਰੱਖਿਆ ਨਤੀਜੇ ਬਿਹਤਰ ਰਹਿੰਦੇ ਹਨ।

ਸੁਰੱਖਿਆ ਪੇਸ਼ੇਵਰਾਂ ਨੇ ਪੁਰਸਕਾਰ ਜੇਤੂ ਫ਼ਲੀਟਸ ਦੀਆਂ 10 ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ…

  1. ਜਿੱਤਣਾ ਮਹੱਤਵਪੂਰਨ ਹੈ

ਸਿਮਸ ਨੇ ਕਿਹਾ ਕਿ ਇਸ ਮੁਕਾਬਲੇ ਨੂੰ ਜਿੱਤ ਲੈਣਾ ਹੀ ਸਾਰਾ ਕੁੱਝ ਨਹੀਂ ਹੈ, ਵੱਡੇ ਫ਼ਲੀਟਸ ਲਈ ਇਹ ਸਿਰਫ਼ ਇੱਕ ਹੋਰ ਪ੍ਰਾਪਤੀ ਹੁੰਦੀ ਹੈ। ਉਹ ਹਮੇਸ਼ਾ ਖ਼ੁਦ ਨੂੰ ਬਿਹਤਰ ਕਰਨ ’ਚ ਲੱਗੇ ਰਹਿੰਦੇ ਹਨ।

ਡੇਵਿਸ ਨੇ ਕਿਹਾ ਕਿ ਉਹ ਸਫ਼ਲਤਾ ਨੂੰ ਕਾਇਮ ਰੱਖ ਕੇ ਕਦੇ ਖ਼ੁਸ਼ ਨਹੀਂ ਹੁੰਦੇ ਅਤੇ ਉਨ੍ਹਾਂ ’ਚ ਕੁੱਝ ਬਿਹਤਰ ਕਰਨ ਦੀ ਇੱਛਾ ਰਹਿੰਦੀ ਹੈ। ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ’ਚ ਮੱਦਦ ਕਰਨ ਵਾਲੇ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

  1. ਕਾਰਜਸ਼ੀਲਤਾ/ਤਕਨਾਲੋਜੀ ਨੂੰ ਗਲੇ ਲਾਉਣਾ

ਡੇਵਿਸ ਨੇ ਕਿਹਾ ਕਿ ਉਹ ਪ੍ਰਤੀਕਿਰਿਆ ਵਜੋਂ ਕੰਮ ਨਹੀਂ ਕਰਦੇ ਬਲਕਿ ਸੁਰੱਖਿਆ ਅਸਫ਼ਲਤਾਵਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਮੁੱਦਿਆਂ ਦੀ ਪਛਾਣ ਕਰ ਕੇ ਇਨ੍ਹਾਂ ਦਾ ਹੱਲ ਕਰ ਦਿੰਦੇ ਹਨ।

ਸਿਮਸ ਨੇ ਕਿਹਾ ਕਿ ਤਕਨਾਲੋਜੀ ਨੂੰ ਅਪਣਾਇਆ ਜਾਂਦਾ ਹੈ, ਅਤੇ ਸੁਰੱਖਿਆ ਬਿਹਤਰ ਕਰਨ ਲਈ ਅੰਕੜਿਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਰ ਮਨੁੱਖੀ ਪੂੰਜੀ ਗੁਆ ਕੇ ਨਹੀਂ।

  1. ਬਰਾਂਡ ਪਛਾਣ/ਜੀਵਨ ਮਿਆਰ

ਸਿਮਸ ਨੇ ਕਿਹਾ ਕਿ ਜੇਤੂਆਂ ਦਾ ਭਾਈਚਾਰਿਆਂ ’ਚ ਵੱਡਾ ਕੱਦ ਸੀ ਅਤੇ ਉਹ ਹਮੇਸ਼ਾ ਸਹਿਯੋਗ ਲਈ ਤਤਪਰ ਰਹਿੰਦੇ ਹਨ।  ਉਨ੍ਹਾਂ ਦੇ ਬਰਾਂਡ ਦਾ ਵੱਡਾ ਨਾਂ ਹੈ, ਜਿਸ ਨਾਲ ਉਨ੍ਹਾਂ ਨੂੰ ਬਿਹਤਰੀਨ ਹੁਨਰਮੰਦਾਂ ਨੂੰ ਆਕਰਸ਼ਿਤ ਕਰਨ ’ਚ ਮੱਦਦ ਮਿਲੀ।

ਡੇਵਿਸ ਨੇ ਕਿਹਾ ਕਿ ਟੀਮ ਦੇ ਜੀਵਨ ਮਿਆਰ ਦਾ ਧਿਆਨ ਰੱਖਣ ਨਾਲ ਸੁਰੱਖਿਅਤ ਕਾਰਗੁਜ਼ਾਰੀ ਅਤੇ ਸੰਚਾਲਨ ਸਫ਼ਲਤਾ ਬਿਹਤਰ ਹੁੰਦੀ ਹੈ। ਘਰ ਪਹੁੰਚਣ ਦੇ ਸਮੇਂ ਦੀ ਪੇਸ਼ਨਗੋਈ ਘਰ ’ਚ ਰਹਿਣ ਦੇ ਸਮੇਂ ਦੀ ਮਾਤਰਾ ਤੋਂ ਜ਼ਿਆਦਾ ਮਹੱਤਵਪੂਰਨ ਹੈ। ਡਰਾਈਵਰਾਂ ਨੂੰ ਉਦੋਂ ਘਰ ਪਹੁੰਚ ਜਾਣਾ ਚਾਹੀਦਾ ਹੈ ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੋਵੇ।

  1. ਸਸ਼ਕਤੀਕਰਨ

ਡੇਵਿਸ ਨੇ ਕਿਹਾ ਕਿ ਉਹ ਇਸ ਕੰਮ ਲਈ ਸਹੀ ਪ੍ਰਕਾਰ ਦੇ ਲੋਕਾਂ ਨੂੰ ਭਰਤੀ ਕਰਦੇ ਹਨ, ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਇਹ ਕੰਮ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰਚਨਾਤਮਕਤਾ ਅਤੇ ਅਸਲ ਮਲਕੀਅਤ ਵਧਦੀ-ਫੁੱਲਦੀ ਹੈ।

ਸਿਮਸ ਨੇ ਕਿਹਾ ਕਿ ਡਰਾਈਵਰਾਂ ਨੂੰ ਜ਼ੋਖ਼ਮ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਹ ਅਸੁਰੱਖਿਅਤ ਹਾਲਾਤ ’ਚ ਕੰਮ ਕਰਨਾ ਬੰਦ ਕਰ ਸਕਦੇ ਹਨ। ਉਨ੍ਹਾਂ ਨੂੰ ਇਨ੍ਹਾਂ ਫ਼ੈਸਲਿਆਂ ਲਈ ਕਦੀ ਚੁਨੌਤੀ ਨਹੀਂ ਦਿੱਤੀ ਜਾਂਦੀ, ਅਤੇ ਸਨਮਾਨਤ ਕੀਤਾ ਜਾਂਦਾ ਹੈ।

  1. ਬੁਰੀਆਂ ਗੱਲਾਂ ਤੋਂ ਦੂਰ ਰਹਿਣਾ

ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਡਰਾਈਵਰਾਂ ਨੂੰ ਅਜਿਹੇ ਸਰੋਤ ਪ੍ਰਦਾਨ ਕਰਦੇ ਹਨ ਜਿਨ੍ਹਾਂ ਨਾਲ ਉਹ ਸੜਕਾਂ ’ਤੇ ਅਤੇ ਘਰਾਂ ’ਚ ਸਿਹਤਮੰਦ ਰਹਿ ਸਕਣ। ਸਿਮਸ ਨੇ ਕਿਹਾ ਕਿ ਸੁਰੱਖਿਆ ਸਭਿਆਚਾਰ ’ਚ ਪਰਿਵਾਰ ਵੀ ਸ਼ਾਮਲ ਹੋ ਜਾਂਦੇ ਹਨ।

ਡੇਵਿਸ ਨੇ ਕਿਹਾ ਕਿ ਉਹ ਨਵੀਨਤਮ ਸੁਰੱਖਿਆ ਤਕਨਾਲੋਜੀ ਅਪਣਾਉਂਦੇ ਹਨ ਅਤੇ ਨਿਵੇਸ਼ ’ਤੇ ਵੱਧ ਤੋਂ ਵੱਧ ਵਾਪਸੀ ਪ੍ਰਾਪਤ ਕਰਨ ਵਾਲੇ ਟੂਲਜ਼ ਦਾ ਫ਼ਾਇਦਾ ਲੈਂਦੇ ਹਨ। ਹਾਦਸਿਆਂ ਦਾ ਕਾਰਨ ਬਣਨ ਵਾਲੀਆਂ ਸੁਰੱਖਿਆ ਅਸਫ਼ਲਤਾਵਾਂ ਦਾ ਛੇਤੀ ਹੱਲ ਕਰਨ ਲਈ ਪ੍ਰਕਿਰਿਆਵਾਂ ਹੁੰਦੀਆਂ ਹਨ ਅਤੇ ਜਦੋਂ ਨੁਕਸਾਨ ਹੁੰਦਾ ਹੈ, ਤਾਂ ਤੇਜ਼ ਪ੍ਰਤੀਕਿਰਿਆ ਵੇਖਣ ਨੂੰ ਮਿਲਦੀ ਹੈ।

  1. ਹਮਰੁਤਬਾ ਤੋਂ ਸਿੱਖਣਾ

ਖ਼ੁਦ ਨੂੰ ਬਿਹਤਰ ਬਣਾਉਣ ਲਈ ਸਿੱਖਿਆ ਦੇ ਮੌਕੇ ਨਿਰੰਤਰ ਮੁਹੱਈਆ ਕਰਵਾਏ ਜਾਂਦੇ ਹਨ। ਡੇਵਿਸ ਨੇ ਕਿਹਾ ਕਿ ਕਿਸੇ ਟੱਕਰ ਤੋਂ ਬਾਅਦ ਸਿਖਲਾਈ ਨੂੰ ਸਾਕਾਰਾਤਮਕ ਮੌਕੇ ਵਜੋਂ ਵੇਖਿਆ ਜਾਂਦਾ ਹੈ।

ਸਿਮਸ ਨੇ ਕਿਹਾ ਕਿ ਦੋਸਤਾਨਾ ਮੁਕਾਬਲੇ ਡਰਾਈਵਰਾਂ ਨੂੰ ਕੁੱਝ ਬਿਹਤਰ ਕਰਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਮਰੁਤਬਾ ਤੋਂ ਸਿੱਖਣ ਨਾਲ ਮੁਲਾਜ਼ਮ ਬਿਹਤਰ ਬਣਦੇ ਹਨ।

  1. ਵਾਪਸ ਦੇਣਾ

ਸਿਮਸ ਨੇ ਕਿਹਾ ਕਿ ਖੁੱਲ੍ਹੇ ਦਰਵਾਜ਼ੇ ਅਤੇ ਉਪਲਬਧਤਾ ਵਰਗੀਆਂ ਨੀਤੀਆਂ ਕਿਤੇ ਲਿਖੀਆਂ ਹੋਈਆਂ ਨਹੀਂ ਹਨ ਪਰ ਜ਼ਿੰਦਗੀ ਜਿਊਣ ਦਾ ਤਰੀਕਾ ਹੈ। ਖੁੱਲ੍ਹਾ ਸੰਚਾਰ ਅਤੇ ਰੋਜ਼ਾਨਾ ਦੇ ਸੰਚਾਰ ’ਚ ਸੁਰੱਖਿਆ ਬਾਰੇ ਗੱਲਬਾਤ ਹੁੰਦੇ ਰਹਿਣਾ ਮਹੱਤਵਪੂਰਨ ਹੁੰਦਾ ਹੈ।

ਡੇਵਿਸ ਨੇ ਕਿਹਾ ਕਿ ਚੈਰੀਟੇਬਲ ਕਾਰਵਾਈਆਂ ਨਾਲ ਭਾਈਚਾਰਿਆਂ ਨੂੰ ਲਾਭ ਮਿਲਦਾ ਹੈ ਪਰ ਇਹ ਕੰਪਨੀ ਨੂੰ ਜੋੜ ਕੇ ਵੀ ਰਖਦੇ ਹਨ ਕਿਉਂਕਿ ਉਨ੍ਹਾਂ ਦਾ ਟੀਚਾ ਇੱਕ ਹੀ ਹੁੰਦਾ ਹੈ।

  1. ਜਿੱਥੇ ਮਨ, ਉੱਥੇ ਘਰ

ਡੇਵਿਸ ਨੇ ਕਿਹਾ ਕਿ ਡਰਾਈਵਰਾਂ ਅਤੇ ਹੋਰ ਸਾਰੇ ਮੁਲਾਜ਼ਮਾਂ ਨੂੰ ਵਧੀਆਂ ਮਹੌਲ ਮੁਹੱਈਆ ਕਰਵਾਉਣਾ ਉਨ੍ਹਾਂ ਨੂੰ ਆਪਣੇ ਨਾਲ ਟਿਕਾਈ ਰੱਖਣ ’ਚ ਮੱਦਦ ਕਰਦਾ ਹੈ ਅਤੇ ਕੁੱਲ ਮਿਲਾ ਕੇ ਸੁਰੱਖਿਆ ਨਤੀਜੇ ਪ੍ਰਦਾਨ ਕਰਦਾ ਹੈ।

ਸਿਮਸ ਨੇ ਕਿਹਾ ਕਿ ਸਫ਼ਲ ਅਤੇ ਸੁਰੱਖਿਅਤ ਫ਼ਲੀਟਸ ਕੋਲ ਨੌਕਰੀ ਕਰਨਾ ਚਾਹੁਣ ਵਾਲਿਆਂ ਦੀ ਲੰਮੀ ਸੂਚੀ ਹੁੰਦੀ ਹੈ। ਉਨ੍ਹਾਂ ਦੇ ਭਰਤੀ ਮਾਨਕ ਪੱਥਰ ’ਤੇ ਲਕੀਰ ਹੁੰਦੇ ਹਨ ਅਤੇ ਇਨ੍ਹਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ।

  1. ਹਰ ਟੱਕਰ ਮੰਗਦੀ ਹੈ ਧਿਆਨ

ਸਿੱਮਸ ਨੇ ਕਿਹਾ ਕਿ ਸੁਰੱਖਿਅਤ ਫ਼ਲੀਟਸ ’ਚ ਬਹੁਤੀਆਂ ਟੱਕਰਾਂ ਨਹੀਂ ਹੁੰਦੀਆਂ ਅਤੇ ਜਦੋਂ ਕੋਈ ਟੱਕਰ ਹੋ ਜਾਂਦੀ ਹੈ ਤਾਂ ਉਹ ਅਜਿਹੇ ਕਦਮ ਚੁੱਕਦੇ ਹਨ ਕਿ ਇਹ ਮੁੜ ਨਾ ਵਾਪਰੇ। ਟੱਕਰ ਭਾਵੇਂ ਛੋਟੀ ਹੋਵੇ ਜਾਂ ਵੱਡੀ, ਇਸ ਦਾ ਕਾਰਨ ਪਤਾ ਕਰਨ ਲਈ ਤਕਨਾਲੋਜੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਭਾਵੇਂ ਘਟਨਾ ਵਾਲ-ਵਾਲ ਬਚਾਅ ਵਾਲੀ ਹੀ ਕਿਉਂ ਨਾ ਹੋਵੇ।

ਡੇਵਿਸ ਨੇ ਇੰਸੈਂਟਿਵ ਪ੍ਰੋਗਰਾਮ ’ਤੇ ਚਾਨਣਾ ਪਾਇਆ ਜੋ ਕਿ ਸੰਗਠਨ ’ਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਦੇ ਹਨ।

  1. ਸਮੁਹਿਕ ਜ਼ੁਮੇਵਾਰੀ

ਡੇਵਿਸ ਨੇ ਕਿਹਾ ਕਿ ਸਫ਼ਲ ਫ਼ਲੀਟਸ ’ਚ ਸੰਗਠਨ ਅੰਦਰ ਹਰ ਕਿਸੇ ਦੀ ਸ਼ਮੂਲੀਅਤ ਹੁੰਦੀ ਹੈ, ਜਿਸ ਨਾਲ ਲੋਕ ਆਪਣੇ ਰੋਲ ਲਈ ਜ਼ਿੰਮੇਵਾਰ ਬਣਦੇ ਹਨ।

ਸਿਮਸ ਨੇ ਕਿਹਾ ਕਿ ਵਿਅਕਤੀਗਤ ਵਿਸ਼ੇਸ਼ਤਾਵਾਂ ‘ਸੁਰੱਖਿਆ ਸਭਿਆਚਾਰ ਨਾਲ ਬਗ਼ੈਰ ਕਿਸੇ ਸਮਝੌਤੇ’ ਤੋਂ ਯੋਗਦਾਨ ਦਿੰਦੀਆਂ ਹਨ।

 

ਲੀਓ ਬਾਰੋਸ ਵੱਲੋਂ