ਫ਼ਿਊਲ ਦੀ ਵੱਧ ਤੋਂ ਵੱਧ ਬੱਚਤ ਲਈ ਆਇਆ ਗੁੱਡਯੀਅਰ ਫ਼ਿਊਲ-ਮੈਕਸ

Avatar photo
(ਤਸਵੀਰ : ਗੁੱਡਯੀਅਰ)

ਗੁੱਡਯੀਅਰ ਦਾ ਨਵਾਂ ਫ਼ਿਊਲ ਮੈਕਸ ਐਲ.ਐਚ.ਡੀ. 2 ਟਾਇਰ, ਜੋ ਕਿ 2021 ਦੀ ਸ਼ੁਰੂਆਤ ‘ਚ ਲਾਂਚ ਕੀਤਾ ਜਾ ਰਿਹਾ ਹੈ, ਅਜਿਹੇ ਲੋਂਗ-ਹੌਲ ਫ਼ਲੀਟਸ ਲਈ ਹੈ ਜੋ ਫ਼ਿਊਲ ਬੱਚਤ ਨੂੰ ਬਿਹਤਰ ਕਰਨਾ ਚਾਹੁੰਦੇ ਹਨ।

ਡਰਾਈਵ ਟਾਇਰ ‘ਫ਼ਿਊਲ-ਕੇਂਦਰਤ’ ਟ੍ਰੈੱਡ ਯੋਗਿਕ ਨਾਲ ਬਣਾਇਆ ਗਿਆ ਹੈ ਜੋ ਕਿ ਫ਼ੇਜ਼ 2 ਗ੍ਰੀਨ ਹਾਊਸ ਗੈਸ ਉਤਸਰਜਨ ਅਤੇ ਫ਼ਿਊਲ-ਬੱਚਤ ਮਾਨਕਾਂ ਨੂੰ ਪ੍ਰਾਪਤ ਕਰਨ ਲਈ ਰਿੜ੍ਹਨ ਪ੍ਰਤੀਰੋਧ ਘੱਟ ਕਰਦਾ ਹੈ, ਅਤੇ ਇਹ ਸਮਾਰਟਵੇਅ ਵੱਲੋਂ ਤਸਦੀਕਸ਼ੁਦਾ ਵੀ ਹੈ।

ਟਾਇਰ ਦੀ ਟ੍ਰੈੱਡਲਾਕ ਤਕਨਾਲੋਜੀ ‘ਚ ਦੋਹਰੇ-ਲਹਿਰਦਾਰ ਬਲੇਡ ਲੱਗੇ ਹੋਏ ਹਨ ਜੋ ਕਿ ਟਾਇਰਾਂ ਦਾ ਇੱਕਸਾਰ ਘਸਣਾ ਯਕੀਨੀ ਕਰਦੇ ਹਨ ਅਤੇ ਸਮਾਂ ਬੀਤਣ ਨਾਲ ਟਰੈਕਸ਼ਨ ਨੂੰ ਕਾਇਮ ਰਖਦੇ ਹਨ, ਜਿਸ ਕਰਕੇ ਇਨ੍ਹਾਂ ਨੂੰ ਥ੍ਰੀ-ਪੀਕ ਮਾਊਂਟੇਨ ਸਨੋਫ਼ਲੇਕ ਦਾ ਅਹੁਦਾ ਮਿਲਿਆ ਹੈ।

ਕੰਪਨੀ ਨੇ ਕਿਹਾ ਕਿ ਪ੍ਰੀਮੀਅਮ ਬਿਹਤਰ ਕੇਸਿੰਗ ਰੀਟ੍ਰੈੱਡਿੰਗ ਦੀ ਸਹੂਲਤ ਵੀ ਦਿੰਦੀ ਹੈ।

ਫ਼ਿਊਲ ਮੈਕਸ ਐਲ.ਐਚ.ਡੀ. 2 ਅਗਲੇ ਸਾਲ ਦੀ ਸ਼ੁਰੂਆਤ ‘ਚ ਹੀ 295/75ਆਰ22.5 (ਲੋਡ ਰੇਂਜ ਜੀ) ਵਜੋਂ ਮੁਹੱਈਆ ਹੋਵੇਗਾ, ਜਦਕਿ 11ਆਰ22.5 (ਲੋਡ ਰੇਂਜ ਜੀ) ਇਸ ਤੋਂ ਬਾਅਦ ਆਵੇਗਾ।