ਫ਼ਿਲਿਪਸ ਨੇ ਮੌਸਮਰੋਧੀ ਲਿਫ਼ਟਗੇਟ ਸਾਕਿਟ ਕੁਨੈਕਸ਼ਨ ਦੀ ਘੁੰਡ ਚੁਕਾਈ ਕੀਤੀ

Avatar photo

ਫ਼ਿਲਿਪਸ ਇੰਡਸਟਰੀਜ਼ ਹੁਣ ਆਪਣੇ ਮੌਸਮਰੋਧੀ ਦੋਹਰੇ ਪੋਲ ਵਾਲੇ ਕਿਊ.ਸੀ.ਐਸ.2 (ਤੁਰੰਤ ਬਦਲੀ ਸਾਕਿਟ) ਦਾ ਸਟਰੇਟ ਬੈਕ ਸੰਸਕਰਣ ਪੇਸ਼ ਕਰ ਰਿਹਾ ਹੈ।

ਇਸ ਨੂੰ ਇੱਕੋ-ਇੱਕ ਮੌਸਮਰੋਧੀ ਲਿਫ਼ਟਗੇਟ ਸਾਕਿਟ ਕੁਨੈਕਸ਼ਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਜੋ ਕਿ ਮੁੜ ਤਾਰਾਂ ਲਾਉਣ ਦੀ ਜ਼ਰੂਰਤ ਤੋਂ ਬਗ਼ੈਰ ਤੁਰੰਤ ਅਤੇ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ।

ਲਿਫ਼ਟਗੇਟ ਇਲੈਕਟ੍ਰੀਕਲ ਯੂਨੀਅਨ ਲਈ ਮੌਸਮਰੋਧੀ ਹੋਣਾ ਵਿਸ਼ੇਸ਼ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਨਾਂ ਕੁਨੈਕਸ਼ਨਾਂ ਲਈ ਸੈਵਨ-ਵੇਅ ਤੋਂ ਵੱਡੇ ਐਂਪਰੇਜ ਡਰਾਅ ਦੀ ਜ਼ਰੂਰਤ ਹੁੰਦੀ ਹੈ, ਜਿਸ ਨਾਲ ਖੁਰਨ ਦੀ ਦਰ ਵੱਧ ਸਕਦੀ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਖੁਰਨ ਨਾਲ ਚਾਰਜ ਦਾ ਰਾਹ ਰੁਕ ਸਕਦਾ ਹੈ, ਜਿਸ ਨਾਲ ਲਿਫ਼ਟਗੇਟ ਦਾ ਸਮਾਂ ਵੱਧ ਸਕਦਾ ਹੈ ਜਾਂ ਥਰਮਲ ਈਵੈਂਟ ਵੀ ਹੋ ਸਕਦਾ ਹੈ।

ਟਰੈਕਟਰਾਂ ਲਈ ਮੁਕੰਮਲ ਇੰਸਟਾਲੇਸ਼ਨ ਕਿੱਟ ਵੀ ਜਾਰੀ ਕੀਤੀ ਗਈ ਹੈ ਜਿਸ ‘ਚ ਜ਼ਿੰਕ ਡਾਈਕਾਸਟ ਲਿਫ਼ਟਗੇਟ ਕੁਨੈਕਸ਼ਨ ਤੋਂ ਮੌਸਮਰੋਧੀ ਸੰਸਕਰਣ ਤਕ ਹਰ ਜ਼ਰੂਰੀ ਜਾਣਕਾਰੀ ਹੈ।