ਫ਼ਿਲੀਪਸ ਦਾ ਕੁਨੈਕਟ ਸਮਾਰਟ7 ਹੋਰਨਾਂ ਟਰੇਲਰਾਂ ਨਾਲ ਕੁਨੈਕਟ ਕਰਨ ਲਈ ਵੀ ਤਿਆਰ

Avatar photo

ਫ਼ਿਲੀਪਸ ਕੁਨੈਕਟ ਸਮਾਰਟ7 ਏਕੀਕ੍ਰਿਤ ਟੈਲੀਮੈਟਿਕਸ ਹੱਬ ਹੁਣ ਨਵੇਂ ਟਰੇਲਰਾਂ ਅਤੇ ਰੈਟਰੋਫ਼ਿੱਟ ਨਾਲ ਵੀ ਇੱਕੋ ਜਿਹੇ ਰੂਪ ‘ਚ ਜੋੜਿਆ ਜਾ ਸਕਦਾ ਹੈ।

ਹੱਬ ਨੂੰ ਟਰੇਲਰ ਦੀ ਸਿਹਤ ਦੀ ਜਾਣਕਾਰੀ ਦੇਣ ਵਾਲੇ ਸੈਂਸਰਾਂ ‘ਤੇ ਸਿਰਫ਼ ਇੱਕ ਵੈੱਬ-ਅਧਾਰਤ ਜਾਂ ਮੋਬਾਈਲ ਡਿਵਾਇਸ ਇੰਟਰਫ਼ੇਸ ਰਾਹੀਂ ਨਿਗਰਾਨੀ ਰੱਖਣ ਅਤੇ ਪ੍ਰਬੰਧ ਕਰਨ ਲਈ ਬਣਾਇਆ ਗਿਆ ਹੈ।

ਏਕੀਕ੍ਰਿਤ ਸੱਤ-ਦਿਸ਼ਾਈ ਨੋਜ਼ ਬਾਕਸ ‘ਚ ਸੈਲੂਲਰ ਗੇਟਵੇ, ਜੀ.ਪੀ.ਐਸ. ਟਰੈਕਰ ਅਤੇ ਸੈਂਸਰ ਹੱਬ ਲੱਗਾ ਹੋਇਆ ਹੈ ਜੋ ਨਿਰੰਤਰ 4ਜੀ-ਐਲ.ਟੀ.ਈ. ਸੰਚਾਰ ਕਾਇਮ ਰਖਦਾ ਹੈ।

ਸਮਾਰਟ7 ਰਾਹੀਂ, ਫ਼ਲੀਟ ਟਰੇਲਰ ਨਾਲ ਸੰਬੰਧਤ ਵੱਖੋ-ਵੱਖ ਅੰਕੜਿਆਂ ‘ਤੇ ਨਿਗਰਾਨੀ ਰੱਖ ਸਕਦੇ ਹਨ। ਲਾਈਟ ਆਊਟ, ਏ.ਬੀ.ਐਸ. ਫ਼ਾਲਟ ਅਤੇ ਰੀਮੋਟ ਪ੍ਰੀ ਚੈੱਕ ਮਾਨਕ ਤੌਰ ‘ਤੇ ਮੌਜੂਦ ਹਨ। ਇਹ ਟਰੇਲਰ ਦੇ ਦਰਵਾਜ਼ਿਆਂ, ਟਾਇਰ ਪ੍ਰੈਸ਼ਰ, ਕਾਰਗੋ ਸਟੇਟਸ, ਏਅਰ ਟੈਂਕ ਪ੍ਰੈਸ਼ਰ, ਏ.ਟੀ.ਆਈ.ਐਸ. ਰੈਗੂਲੇਟਰ ਪ੍ਰੈਸ਼ਰ, ਵ੍ਹੀਲ ਦਾ ਤਾਪਮਾਨ ਅਤੇ ਕੰਪਨ, ਟਰੇਲਰ ਟੇਲ, ਭਾਰ, ਏ.ਬੀ.ਐਸ. ਲੈਂਪ ਅਤੇ ਏ.ਟੀ.ਆਈ.ਐਸ. ਲੈਂਪਾਂ ਦੀ ਨਿਗਰਾਨੀ ਰੱਖਣ ਲਈ ਇੱਕ ਗੇਟਵੇ ਮੁਹੱਈਆ ਕਰਵਾਉਂਦਾ ਹੈ।

ਇਹ ਫ਼ਿਲੀਪਸ ਕੁਨੈਕਟ ਸਮਾਰਟਲਾਕ ਚੋਰੀ ਤੋਂ ਬਚਾਅ ਗਲੈਡਹੈਂਡ ਅਤੇ ਸਮਾਰਟਲਾਕ ਡੋਰ ਲਾਕ ਨੂੰ ਵੀ ਦੂਰੋਂ ਰੀਮੋਟ ਰਾਹੀਂ ਕੰਟਰੋਲ ਕਰ ਸਕਦਾ ਹੈ। ਇੰਟੈਲਸੈਂਸ ਹਾਰਨੈੱਸ ਰਾਹੀਂ ਹੋਰ ਵਿਕਲਪ ਵੀ ਮੌਜੂਦ ਹਨ।