1 ਜਨਵਰੀ ਨੂੰ ਈ.ਐਲ.ਡੀ. ਨਿਯਮਾਂ ਦੀ ਰਲਵੀਂ-ਮਿਲਵੀਂ ਇਨਫ਼ੋਰਸਮੈਂਟ ਵੇਖਣ ਨੂੰ ਮਿਲੇਗੀ

ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰ ਅਤੇ ਨਾਲ ਹੀ ਸਿਰਫ਼ ਨਿਊਫ਼ਾਊਂਡਲੈਂਡ, ਨਿਊ ਬਰੰਸਵਿਕ, ਓਂਟਾਰੀਓ, ਮੇਨੀਟੋਬਾ ਅਤੇ ਯੁਕੋਨ ਦੀਆਂ ਹੱਦਾਂ ਅੰਦਰ ਕੰਮ ਕਰਨ ਵਾਲੇ ਕੈਰੀਅਰਾਂ ਲਈ 1 ਜਨਵਰੀ ਤੋਂ ਬਾਅਦ ਇਲੈਕਟ੍ਰੋਨਿਕ ਲੋਗਿੰਗ ਡਿਵਾਇਸ (ਈ.ਐਲ.ਡੀ.) ਦਾ ਪ੍ਰਯੋਗ ਕਰਨਾ ਲਾਜ਼ਮੀ ਹੋ ਜਾਵੇਗੀ, ਪਰ ਹੋਰ ਅਧਿਕਾਰ ਖੇਤਰਾਂ ਲਈ ਯੋਜਨਾਵਾਂ ਵੱਖੋ-ਵੱਖ ਹਨ।

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਨੇ ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟਰੇਟਰਸ (ਸੀ.ਸੀ.ਐਮ.ਟੀ.ਏ.) ਦੀ ਪਾਲਣਾ ਅਤੇ ਰੈਗੂਲੇਟਰੀ ਮਾਮਲੇ ਕਮੇਟੀ ਦੀ ਪਤਝੜ ਮੌਸਮ ’ਚ ਹੋਈ ਇੱਕ ਬੈਠਕ ਤੋਂ ਬਾਅਦ ਤਾਜ਼ਾ ਪ੍ਰੋਵਿੰਸ਼ੀਅਲ ਨਿਯਮਾਂ ਦੀ ਪਛਾਣ ਕੀਤੀ ਹੈ।

ਪੀ.ਐਮ.ਟੀ.ਸੀ. ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਮੈਂਬਰਾਂ ਨੂੰ ਜਾਰੀ ਇੱਕ ਬੁਲੇਟਿਨ ’ਚ ਕਿਹਾ, ‘‘ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈੱਕ 1 ਜਨਵਰੀ ਤੋਂ ਫ਼ੈਡਰਲ ਰੈਗੂਲੇਸ਼ਨ ਨੂੰ ਲਾਗੂ ਕਰਨ ਦੇ ਯੋਗ ਨਹੀਂ ਹੋਣਗੇ, ਕਿਉਂਕਿ ਅਪਡੇਟਸ ’ਤੇ ਅਜੇ ਵੀ ਕੰਮ ਚਲ ਰਿਹਾ ਹੈ। ਭਾਵੇਂ ਉਨ੍ਹਾਂ ਨੂੰ ਇਨਫ਼ੋਰਸਮੈਂਟ 2023 ਦੌਰਾਨ ਕਿਸੇ ਵੀ ਵੇਲੇ ਸ਼ੁਰੂ ਹੋਣ ਦੀ ਉਮੀਦ ਹੈ, ਪਰ ਅਜੇ ਤੱਕ ਕੋਈ ਪੁਸ਼ਟੀ ਸਾਹਮਣੇ ਨਹੀਂ ਆਈ ਹੈ।’’

‘‘ਉੱਤਰ-ਪੱਛਮੀ ਟੈਰੀਟੋਰੀਜ਼ 1 ਜਨਵਰੀ ਨੂੰ ਤਿਆਰ ਨਹੀਂ ਹੋਣਗੀਆਂ ਪਰ ਇਹ ਇਨਫ਼ੋਰਸਮੈਂਟ ਜਨਵਰੀ ਦੇ ਅੰਤ ਤੋਂ ਪਹਿਲਾਂ ਸ਼ੁਰੂ ਹੋ ਸਕਦੀ ਹੈ। ਇਸ ਬਾਰੇ ਹੋਰ ਸਾਰੇ ਅਧਿਕਾਰ ਖੇਤਰਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਫ਼ੈਡਰਲ ਰੈਗੂਲੇਸ਼ਨ ’ਤੇ ਇਨਫ਼ੋਰਸਮੈਂਟ ਨੂੰ 1 ਜਨਵਰੀ ਤੋਂ ਸ਼ੁਰੂ ਕਰ ਦੇਣਗੇ।’’

ELD in cab
(ਤਸਵੀਰ: ਆਈਸੈਕ ਇੰਸਟਰੂਮੈਂਟਸ)

ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈੱਕ ਦੀ ਯੋਜਨਾ ਪ੍ਰੋਵਿੰਸ਼ੀਅਲ ਕੈਰੀਅਰਸ ’ਤੇ ਨਿਯਮ ਲਾਗੂ ਕਰਨ ਦੀ ਹੈ ਪਰ ਉਨ੍ਹਾਂ ਨੇ ਅਜੇ ਤੱਕ ਇਸ ਬਾਰੇ ਕੋਈ ਸਮਾਂ ਸੀਮਾ ਨਹੀਂ ਦੱਸੀ ਹੈ, ਜਦਕਿ ਨੋਵਾ ਸਕੋਸ਼ੀਆ ਸਿਰਫ਼ ਆਪਣੇ ਪ੍ਰੋਵਿੰਸ ਅੰਦਰ ਕੰਮ ਕਰਨ ਵਾਲੇ ਕੈਰੀਅਰਸ ਲਈ ਈ.ਐਲ.ਡੀ. 1 ਜਨਵਰੀ, 2024 ਨੂੰ ਲਾਜ਼ਮੀ ਕਰ ਦੇਵੇਗਾ। ਸਿਰਫ਼ ਉੱਤਰ-ਪੱਛਮੀ ਟੈਰੇਟੋਰੀਜ਼ ’ਚ ਕੰਮ ਕਰਨ ਵਾਲੇ ਕੈਰੀਅਰਸ ’ਤੇ ਜਨਵਰੀ ਦੇ ਅੰਤ ’ਚ ਫ਼ੁਰਮਾਨ ਲਾਗੂ ਹੋ ਜਾਵੇਗਾ।

ਅਲਬਰਟਾ ਅਤੇ ਸਸਕੈਚਵਨ ਨੇ ਪ੍ਰੋਵਿੰਸ ’ਚ ਈ.ਐਲ.ਡੀ. ਲਾਗੂ ਕਰਨ ਦੀ ਕੋਈ ਯੋਜਨਾ ਨਹੀਂ ਬਣਾਈ ਹੈ। ਸਿਰਫ਼ ਪੀ.ਈ.ਆਈ. ’ਚ ਕੰਮ ਕਰਨ ਵਾਲੇ ਪ੍ਰੋਵਿੰਸ਼ੀਅਲ ਕੈਰੀਅਰਸ ਜੋ 160 ਕਿੱਲੋਮੀਟਰ ਦੇ ਘੇਰੇ ਅੰਦਰ ਕੰਮ ਕਰਦੇ ਹਨ ਨੂੰ ਲਾਗਬੁੱਕ ਜਾਂ ਈ.ਐਲ.ਡੀ. ਰੱਖਣ ਦੀ ਜ਼ਰੂਰਤ ਨਹੀਂ ਹੁੰਦੀ।

ਓਂਟਾਰੀਓ ਦੇ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਾਲਾਨਾ ਕਾਨਫ਼ਰੰਸ ਦੌਰਾਨ, ਉਸ ਸੰਗਠਨ ਤੋਂ ‘‘ਭਰਵੀਂ’’ ਹਮਾਇਤ ਨੂੰ ਵੇਖਦਿਆਂ ਕਿਹਾ, ‘‘ਨਵੇਂ ਰੈਗੂਲੇਸ਼ਨ ਨਾਲ ਡਰਾਈਵਰਾਂ ਨੂੰ ਥਕਾਵਟ ਤੋਂ ਨਿਜਾਤ ਮਿਲੇਗੀ ਅਤੇ ਟਰੱਕ ਡਰਾਈਵਰਾਂ ਲਈ ਆਪਣੇ ਕੰਮ ਦੇ ਘੰਟੇ ਦਰਜ ਕਰਨਾ ਵੀ ਆਸਾਨ ਹੋਵੇਗਾ।’’

ਮਨਜ਼ੂਰਸ਼ੁਦਾ ਈ.ਐਲ.ਡੀ.

ਟਰਾਂਸਪੋਰਟ ਕੈਨੇਡਾ ਨੇ 55 ਈ.ਐਲ.ਡੀ. ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ, ਜੋ ਕਿ ਤਕਨੀਕੀ ਮਾਨਕਾਂ ’ਤੇ ਖਰੇ ਉਤਰਦੇ ਹਨ।

ਮਿਲੀਅਨ ਨੇ ਪੀ.ਐਮ.ਟੀ.ਸੀ. ਦੇ ਬੁਲੇਟਿਨ ’ਚ ਕਿਹਾ, ‘‘ਆਪਣੇ ਡਿਵਾਇਸ ਵੱਲੋਂ ਕਾਨੂੰਨ ਦੀ ਪਾਲਣਾ ਯਕੀਨੀ ਕਰਨ ਲਈ ਤੁਹਾਨੂੰ ਉਸ ਦਾ ਨਾਮ, ਮਾਡਲ ਨੰਬਰ ਅਤੇ ਨਾਲ ਹੀ ਸਾਫ਼ਟਵੇਅਰ ਵਰਜ਼ਨ ਦੀ ਵੀ ਤਸਦੀਕ ਕਰਨੀ ਹੋਵੇਗੀ।’’

‘‘ਸਾਫ਼ਟਵੇਅਰ ਵਰਜ਼ਨ ਵਾਲਾ ਹਿੱਸਾ ਬਹੁਤ ਮਹੱਤਵਪੂਰਨ ਹੈ। ਮੌਜੂਦਾ ਬਹੁਤ ਘੱਟ ਉਪਕਰਨਾਂ ਨੇ ਆਪਣੇ ਸਾਫ਼ਟਵੇਅਰ ਅਪਡੇਟ ਕੀਤੇ ਹਨ ਅਤੇ ਇਸ ਲਈ ਅਜੇ ਤੱਕ ਇਹ ਕਾਨੂੰਨ ਦੀ ਪਾਲਣਾ ਕਰਨ ਦੇ ਯੋਗ ਨਹੀਂ ਬਣੇ। ਇਹ ਯਕੀਨੀ ਕਰਨ ਲਈ ਜਾਂਚ ਕਰੋ, ਅਤੇ ਜੇਕਰ ਇਹ ਅਪਡੇਟ ਨਹੀਂ ਹੈ ਤਾਂ ਆਪਣੇ ਸਪਲਾਈਕਰਤਾ ਕੋਲ ਪਹੁੰਚ ਕੇ ਪਤਾ ਕਰੋ ਕਿ ਇਸ ਨੂੰ ਕਦੋਂ ਅਪਡੇਟ ਕੀਤਾ ਜਾਵੇਗਾ ਅਤੇ ਇਹ ਆਪਰੇਟਿੰਗ ਸਿਸਟਮ ਨੂੰ ਕਦੋਂ ਬਦਲ ਸਕੇਗਾ।’’

ਛੋਟ ਪ੍ਰਾਪਤ ਟਰੱਕ ਉਹ ਹਨ ਜਿਨ੍ਹਾਂ ਦਾ ਉਤਪਾਦਨ ਸਾਲ 2000 ਤੋਂ ਪਹਿਲਾਂ ਕੀਤਾ ਗਿਆ ਸੀ, ਜਾਂ ਉਹ ਟਰੱਕ ਜੋ ਕਿ 30 ਦਿਨਾਂ ਤੋਂ ਘੱਟ ਸਮੇਂ ਤੋਂ ਕਿਰਾਏ ’ਤੇ ਪ੍ਰਾਪਤ ਕੀਤੇ ਗਏ ਹਨ।

ਮਿਲੀਅਨ ਨੇ ਕਿਹਾ, ‘‘ਇੱਕ ਛੋਟ ਡਰਾਈਵ-ਅਵੇ-ਅਵੇ-ਆਪਰੇਟਰਾਂ ਨੂੰ ਦੇਣ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ, ਨਾਲ ਹੀ ਮੋਸ਼ਨ ਪਿਕਚਰ ਇੰਡਸਟਰੀ ਨੂੰ ਵੀ ਅਤੇ ਇਹ 1 ਜਨਵਰੀ ਤੱਕ ਲਾਗੂ ਹੋ ਜਾਵੇਗੀ।’’

ਫ਼ੈਡਰਲ ਨਿਯਮਾਂ ਅੰਦਰ ‘‘ਫ਼ੈਰੀ ਛੋਟ’’ ਨਾਲ ਕੈਰੀਅਰ ਸੰਬੰਧਤ ਸਮੇਂ ਨੂੰ ਅੱਠ ਘੰਟਿਆਂ ਦੇ ਡਿਊਟੀ ਤੋਂ ਛੁੱਟੀ ਦੇ ਸਮੇਂ ਦੀਆਂ ਜ਼ਰੂਰਤਾਂ ’ਚ ਜੋੜ ਸਕਦੇ ਹਨ-ਜਿਸ ’ਚ ਫ਼ੈਰੀ ’ਤੇ ਚੜ੍ਹਨ ਲਈ ਕੀਤੀ ਉਡੀਕ ਦਾ ਸਮਾਂ, ਫ਼ੈਰੀ ’ਤੇ ਬਿਤਾਇਆ ਸਮਾਂ, ਅਤੇ ਜਹਾਜ਼ ਤੱਕ ਜਾਣ ਦੇ 25 ਕਿੱਲੋਮੀਟਰ ਦੇ ਘੇਰੇ ਅੰਦਰ ਡਰਾਈਵ ਕਰਨ ਦਾ ਸਮਾਂ ਸ਼ਾਮਲ ਹੈ।

ਭਾਵੇਂ ਅਜਿਹੀ ਸਥਿਤੀ ’ਚ ਈ.ਐਲ.ਡੀ. ਉਲੰਘਣਾ ਹੀ ਦਰਸਾਏਗਾ, ਪਰ ਡਰਾਈਵਰ ਉਲੰਘਣਾ ਤੋਂ ਬਚ ਸਕਦੇ ਹਨ ਜੇਕਰ ਉਨ੍ਹਾਂ ਕੋਲ ਫ਼ੈਰੀ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਬੂਤ ਹੋਣ, ਜਿਨ੍ਹਾਂ ’ਚ ਚੜ੍ਹਨ ਅਤੇ ਕੈਬਿਨ ’ਚ ਜਾਣ ਦੀ ਰਸੀਦ ਸ਼ਾਮਲ ਹੈ।