2019 ’ਚ ਕੈਨੇਡੀਅਨ ਟਰੱਕ ਫ਼ਲੀਟਸ ਨੇ ਰੀਕਾਰਡ 7.9 ਬਿਲੀਅਨ ਡਾਲਰ ਦਾ ਲਾਭ ਦਰਜ ਕੀਤਾ

Avatar photo

ਕੈਨੇਡਾ ਅੰਦਰ 2019 ’ਚ ਸੜਕ ’ਤੇ 134,000 ਤੋਂ ਥੋੜ੍ਹਾ ਵੱਧ ਫ਼ੋਰ-ਹਾਇਰ ਟਰੱਕਿੰਗ ਕੰਪਨੀਆਂ ਸਨ, ਜਿਨ੍ਹਾਂ ਦਾ ਕੁੱਲ ਲਾਭ 7.9 ਬਿਲੀਅਨ ਡਾਲਰ ਰਿਹਾ।

(ਤਸਵੀਰ : ਆਈਸਟਾਕ)

ਇਹ ਤੱਥ ਕੈਨੇਡਾ ਦੇ ਫ਼ੋਰ-ਹਾਇਰ ਟਰੱਕਿੰਗ ਸਰਵੇ ਦੇ ਅੰਕੜਿਆਂ ’ਚ ਸਾਹਮਣੇ ਆਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਕਾਰੋਬਾਰਾਂ ਨੇ ਟਰੱਕਿੰਗ ਅਤੇ ਸੰਬੰਧਤ ਸੇਵਾਵਾਂ ਤੋਂ ਕੁੱਲ ਮਿਲਾ ਕੇ 67.8 ਬਿਲੀਅਨ ਡਾਲਰ ਦਾ ਰੈਵੇਨਿਊ ਕਮਾਇਆ। ਕੁੱਲ ਸੰਚਾਲਨ ਖ਼ਰਚੇ 59.8 ਬਿਲੀਅਨ ਰਹੇ।

ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਭੁਗਤਾਨ ਅਤੇ ਲਾਭ ਸੰਚਾਲਨ ਖ਼ਰਚਿਆਂ ਦਾ 25.3% ਰਹੇ, ਜਦਕਿ ਓਨਰ-ਆਪਰੇਟਰਾਂ ਨੂੰ ਭੁਗਤਾਨ 22.1% ਰਿਹਾ। ਸੰਚਾਲਨ ਖ਼ਰਚਿਆਂ ਦਾ 15.1% ਹਿੱਸਾ ਵਹੀਕਲ ਫ਼ਿਊਲ ’ਤੇ ਹੋਇਆ।

ਓਂਟਾਰੀਓ ਦੀਆਂ ਟਰੱਕਿੰਗ ਕੰਪਨੀਆਂ ਨੇ 2019 ’ਚ ਸਭ ਤੋਂ ਵੱਧ 24.4 ਬਿਲੀਅਨ ਡਾਲਰ ਦਾ ਰੈਵੇਨਿਊ ਕਮਾਇਆ, ਜਿਸ ਤੋਂ ਬਾਅਦ ਅਲਬਰਟਾ (11.9 ਬਿਲੀਅਨ ਡਾਲਰ) ਅਤੇ ਕਿਊਬੈੱਕ (11.8 ਬਿਲੀਅਨ ਡਾਲਰ) ਰਹੇ।

ਕੌਮੀ ਆਪਰੇਟਿੰਗ ਰੈਵੇਨਿਊ ’ਚ ਜਨਰਲ ਫ਼ਰੇਟ ਆਪਰੇਸ਼ਨ ਦਾ ਹਿੱਸਾ 44.1 ਬਿਲੀਅਨ ਡਾਲਰ ਦਾ ਰਿਹਾ ਅਤੇ ਖ਼ਰਚਿਆਂ ਦਾ 39 ਬਿਲੀਅਨ ਡਾਲਰ ਰਿਹਾ। ਵਿਸ਼ੇਸ਼ੀਕਿ੍ਰਤ ਫ਼ਰੇਟ ਹੌਲਰ ਆਪਰੇਟਿੰਗ ਰੈਵੇਨਿਊ ’ਚ 23.7 ਬਿਲੀਅਨ ਡਾਲਰ ਰਿਹਾ ਅਤੇ ਖ਼ਰਚਿਆਂ ’ਚ 20.1 ਬਿਲੀਅਨ ਡਾਲਰ ਰਿਹਾ।

ਅੰਤਰਪ੍ਰੋਵਿੰਸ਼ੀਅਲ ਸ਼ਿਪਮੈਂਟ ਕੈਨੇਡੀਅਨ ਕੈਰੀਅਰਾਂ ਵੱਲੋਂ ਇਕੱਠਾ ਕੀਤੇ ਰੈਵੇਨਿਊ ਦਾ 43.6% ਰਿਹਾ, ਜਦਕਿ ਪ੍ਰੋਵਿੰਸ ਅੰਦਰ ਸ਼ਿਪਮੈਂਟ 19.9% ਰਿਹਾ। ਰੈਵੇਨਿਊ ’ਚ ਕੈਨੇਡਾ ’ਚ ਅੰਤਰਰਾਸ਼ਟਰੀ ਮੂਵਮੈਂਟ ਦੀ ਪ੍ਰਤੀਨਿਧਗੀ 17.7% (11.1 ਬਿਲੀਅਨ ਡਾਲਰ) ਰਹੀ, ਜਦਕਿ ਬਾਕੀ 18.7% (11.7 ਬਿਲੀਅਨ ਡਾਲਰ) ਹਿੱਸਾ ਕੈਨੇਡਾ ਤੋਂ ਅੰਤਰਰਾਸ਼ਟਰੀ ਆਵਾਜਾਈ ਲਈ ਰਹੀ।

2018 ਨਾਲ ਤੁਲਨਾ ਲਈ ਅੰਕੜੇ ਮੌਜੂਦ ਨਹੀਂ ਹਨ।