TruckNews.com ਨੇ ਪੇਸ਼ ਕੀਤਾ ਨਵਾਂ ਕਰੀਅਰਸ ਪੇਜ

ਕੈਨੇਡਾ ਦੇ ਟਰੱਕਿੰਗ ਉਦਯੋਗ ’ਚ ਨੌਕਰੀ ਚਾਹੁਣ ਵਾਲੇ ਅਤੇ ਭਰਤੀਕਰਤਾ ਹੁਣ TruckNews.com ’ਤੇ ਨਵੇਂ ਪੁਨਰਵਿਕਸਤ ਕਰੀਅਰਸ ਪੇਜ ’ਤੇ ਉਪਲਬਧ ਕਈ ਨਵੇਂ ਟੂਲਜ਼ ਦਾ ਲਾਭ ਲੈ ਸਕਦੇ ਹਨ।

trucking careers job board
(ਸਕ੍ਰੀਨ ਕੈਪਚਰ)

ਟਰੱਕ ਡਰਾਈਵਰਾਂ, ਓਨਰ-ਆਪਰੇਟਰਾਂ ਅਤੇ ਉਦਯੋਗ ਦੇ ਹੋਰ ਪੇਸ਼ੇਵਰਾਂ ਲਈ ‘ਯੌਰ ਕਰੀਅਰ ਹਾਈਵੇ’ ਦੇ ਨਾਂ ਨਾਲ ਪ੍ਰਚਾਰਿਤ ਇਹ ਜੌਬ ਬੋਰਡ ਵੈੱਬਸਾਈਟ ’ਤੇ ਆਉਣ ਵਾਲਿਆਂ ਨੂੰ ਮੌਜੂਦ ਕਰੀਅਰ ਮੌਕਿਆਂ ਨਾਲ ਜੋੜਦਾ ਹੈ ਅਤੇ ਹਰ ਰੁਜ਼ਗਾਰਦਾਤਾ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਨੌਕਰੀਆਂ ਨੂੰ ਸੰਬੰਧਤ ਉਪਕਰਨ ਅਤੇ ਰੂਟ ਦੇ ਹਿਸਾਬ ਨਾਲ ਲੱਭਿਆ ਜਾ ਸਕਦਾ ਹੈ, ਜਾਂ ਨੌਕਰੀ ਦੇ ਨਾਮ, ਪ੍ਰਮੁੱਖ ਸ਼ਬਦ, ਅਤੇ ਕੰਪਨੀਆਂ ਦੇ ਹਿਸਾਬ ਨਾਲ ਲੱਭਿਆ ਜਾ ਸਕਦਾ ਹੈ। ਕੰਪਨੀਆਂ ਦਾ ਵੇਰਵਾ ਰੁਜ਼ਗਾਰਦਾਤਾ ਡਾਇਰੈਕਟਰੀ ਰਾਹੀਂ ਵੇਖਿਆ ਜਾ ਸਕਦਾ ਹੈ।

ਤਾਕਤਵਰ ਟੂਲ

ਭਰਤੀਕਰਤਾ ਮਾਰਕੀਟਿੰਗ ਸਲਾਹਕਾਰ ਕਾਰਲੋ ਕੈਲਵਾਨੋ ਨੇ ਕਿਹਾ, ‘‘ਨਵਾਂ ਕਰੀਅਰਸ ਪੇਜ ਕੈਰੀਅਰਸ ਨੂੰ ਇੱਕ ਹੋਰ ਨਵਾਂ ਤਾਕਤਵਰ ਟੂਲ ਪ੍ਰਦਾਨ ਕਰਦਾ ਹੈ ਤਾਂ ਕਿ ਉਹ ਕੈਨੇਡਾ ਦੇ ਟਰੱਕਿੰਗ ਉਦਯੋਗ ’ਚ ਸਭ ਤੋਂ ਜ਼ਿਆਦਾ ਸਰੋਤਿਆਂ ਤੱਕ ਪਹੁੰਚ ਸਕਣ।’’

ਬਿਜ਼ਨੈਸ ਵਿਕਾਸ ਦੇ ਡਾਇਰੈਕਟਰ ਜੇਮਸ ਗ੍ਰੀਨ ਨੇ ਕਿਹਾ, ‘‘ਸਾਡਾ ਟੀਚਾ ਅਜਿਹਾ ਤਜ਼ਰਬਾ ਪ੍ਰਦਾਨ ਕਰਵਾਉਣਾ ਸੀ ਜੋ ਕਿ ਇਸ ਗੱਲ ਨਾਲ ਮੇਲ ਖਾਂਦਾ ਹੈ ਕਿ ਟਰੱਕ ਡਰਾਈਵਰ ਅਤੇ ਹੋਰ ਟਰੱਕਿੰਗ ਪੇਸ਼ੇਵਰ ਕੰਮ ਕਿਸ ਤਰ੍ਹਾਂ ਭਾਲਦੇ ਹਨ। ਅਸੀਂ ਟਰੱਕਿੰਗ ਉਦਯੋਗ ਬਾਰੇ ਆਪਣੀ ਡੂੰਘੀ ਸਮਝ ਨੂੰ ਲੈ ਕੇ ਅਜਿਹੀ ਚੀਜ਼ ਤਿਆਰ ਕੀਤੀ ਹੈ ਜੋ ਨੌਕਰੀ ਚਾਹੁਣ ਵਾਲਿਆਂ ਲਈ ਆਸਾਨੀ ਨਾਲ ਸਮਝ ’ਚ ਆਉਣ ਵਾਲੀ ਅਤੇ ਬਹੁਤ ਲਾਹੇਵੰਦ ਹੈ।’’

ਉਨ੍ਹਾਂ ਅੱਗੇ ਕਿਹਾ, ‘‘TruckNews.com ਦਾ ਕਰੀਅਰਸ ਸੈਕਸ਼ਨ ਟਰੱਕਿੰਗ ਉਦਯੋਗ ’ਚ ਆਪਣੀ ਪਹਿਲੀ ਜਾਂ ਅਗਲੀ ਪੁਜੀਸ਼ਨ ਚਾਹੁਣ ਵਾਲੇ ਟਰੱਕਿੰਗ ਪੇਸ਼ੇਵਰਾਂ ਲਈ ਪਸੰਦੀਦਾ ਪਲੇਟਫ਼ਾਰਮ ਹੋਵੇਗਾ।’’

ਇਹ ਟੂਲ ਅਜਿਹੇ ਵੇਲੇ ਪੇਸ਼ ਕੀਤੇ ਗਏ ਹਨ ਜਦੋਂ ਕੈਨੇਡਾ ’ਚ ਟਰੱਕ ਡਰਾਈਵਰਾਂ ਦੀ ਸਖ਼ਤ ਕਮੀ ਹੈ। ਟਰੱਕਿੰਗ ਐਚ.ਆਰ. ਕੈਨੇਡਾ ਵੱਲੋਂ ਇਕੱਠੇ ਕੀਤੇ ਲੇਬਰ ਮਾਰਕੀਟ ਸੂਚਨਾ (ਐਲ.ਐਮ.ਆਈ.) ਅੰਕੜਿਆਂ ਅਨੁਸਾਰ ਇਸ ਵੇਲੇ ਖ਼ਾਲੀ ਆਸਾਮੀਆਂ ਰਿਕਾਰਡ ਪੱਧਰ ’ਤੇ ਹਨ। ਸੰਗਠਨ ਨੇ ਕਿਹਾ ਕਿ ਤਜ਼ਰਬੇਕਾਰ ਡਰਾਈਵਰਾਂ ਦੀ ਲਗਾਤਾਰ ਕਮੀ ਕਰਕੇ ਵੀ ਫ਼ਲੀਟਸ ਲੰਮੇ ਭਰਤੀ ਅਤੇ ਸਿਖਲਾਈ ਚੱਕਰ ’ਚੋਂ ਲੰਘਣ ਲਈ ਮਜਬੂਰ ਹਨ।

ਆਪਣੀਆਂ ਖ਼ਾਲੀ ਆਸਾਮੀਆਂ ਨੂੰ ਭਰਨ ਤੇ ਇੱਛੁਕ ਰੁਜ਼ਗਾਰਦਾਤਾ carlo@newcom.ca ’ਤੇ ਈ-ਮੇਲ ਕਰ ਸਕਦੇ ਹਨ ਅਤੇ ਨੌਕਰੀ ਚਾਹੁਣ ਵਾਲੇ ਹਰ ਨੌਕਰੀ ਨਾਲ ਸੰਬੰਧਤ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।