ਗਲਾਸਵੈਨ ਗ੍ਰੇਟ ਡੇਨ ਹੁਣ ਪੇਸ਼ ਕਰ ਰਿਹੈ ਇਲੈਕਟ੍ਰਿਕ ਆਟੋਕਾਰ ਟਰਮੀਨਲ ਟਰੈਕਟਰ

Avatar photo

ਗਲਾਸਵੈਨ ਗ੍ਰੇਟ ਡੇਨ ਦਾ ਕਹਿਣਾ ਹੈ ਕਿ ਇਹ ਹੁਣ ਕੈਨੇਡਾ ’ਚ ਇੱਕ ਆਲ- ਇਲੈਕਟ੍ਰਿਕ, ਸਿਫ਼ਰ ਉਤਸਰਜਨ ਆਟੋਕਾਰ ਏ.ਸੀ.ਟੀ.ਟੀ. ਟਰਮੀਨਲ ਟਰੈਕਟਰ ਪੇਸ਼ ਕਰ ਰਿਹਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਈ-ਏ.ਸੀ.ਟੀ.ਟੀ. ਇੱਕ ਇਲੈਕਟ੍ਰਿਕ ਪਾਵਰਟ੍ਰੇਨ ਦੇ ਨਾਲ ਹੀ ਟੈਲੀਮੈਟਰੀ ਅਤੇ ਨਿਦਾਨ ਸਿਸਟਮ ਨਾਲ ਲੈਸ ਹੈ ਜੋ ਕਿ ਅਤਿ-ਭਾਰੇ ਕੰਮਾਂ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਹੈ।

ਲੀਥੀਅਮ-ਆਇਨ ਬੈਟਰੀ ਪੈਕ ਨੂੰ ਦੋ ਘੰਟਿਆਂ ’ਚ 90% ਤੱਕ ਚਾਰਜ ਕੀਤਾ ਜਾ ਸਕਦਾ ਹੈ, ਪੂਰੀ ਤਰ੍ਹਾਂ ਚਾਰਜ ਹੋਣ ’ਤੇ ਇਸ ਨੂੰ 22 ਘੰਟਿਆਂ ਤੱਕ ਚੱਲਣ ਦਾ ਸਮਾਂ ਮਿਲ ਜਾਂਦਾ ਹੈ।

ਗਲਾਸਵੈਨ ਗ੍ਰੇਟ ਡੇਨ ਹੁਣ ਪੂਰੀ ਤਰ੍ਹਾਂ ਇਲੈਕਟ੍ਰਿਕ ਆਟੋਕਾਰ ਟਰਮੀਨਲ ਟਰੈਕਟਰ ਦੀ ਪੇਸ਼ਕਸ਼ ਕਰ ਰਿਹਾ ਹੈ। ਤਸਵੀਰ: ਆਟੋਕਾਰ

ਗਲਾਸਵੈਨ ਗ੍ਰੇਟ ਡੇਨ ਵਿਖੇ ਸੇਲਜ਼ ਅਤੇ ਮਾਰਕੀਟਿੰਗ ਦੇ ਵਾਇਸ-ਪ੍ਰੈਜ਼ੀਡੈਂਟ ਜੌਰਜ ਕੋਬਹਾਮ ਨੇ ਕਿਹਾ, ‘‘ਅਸੀਂ ਉਦਯੋਗ ’ਚ ਕਾਰਬਨ ਮੁਕਤ ਹੋਣ ਦੀ ਵਧਦੀ ਜਾ ਰਹੀ ਮੰਗ ਨੂੰ ਪੂਰਾ ਕਰਨ ਲਈ, ਅਤੇ ਨਾਲ ਹੀ ਆਪਣੇ ਗ੍ਰਾਹਕਾਂ ਨੂੰ ਅਜਿਹਾ ਹੱਲ ਦੇ ਕੇ ਉਨ੍ਹਾਂ ਦੀਆਂ ਕਾਰੋਬਾਰੀ ਚੁਨੌਤੀਆਂ ਨਾਲ ਨਜਿੱਠਣ ਲਈ ਵਚਨਬੱਧ ਹਾਂ ਜੋ ਕਿ ਨਵੀਨ, ਸੁਰੱਖਿਅਤ ਅਤੇ ਟਿਕਾਊ ਤਕਨਾਲੋਜੀ ਰਾਹੀਂ ਲਾਗਤਾਂ ’ਚ ਕਮੀ ਕਰੇ ਅਤੇ ਕੰਮ ਕਰਨ ਦੀ ਸਮਰੱਥਾ ਵਧਾਏ।’’

ਟੈਲੀਮੈਟਰੀ ਫ਼ਲੀਟਸ ਨੂੰ ਸੂਚਿਤ ਕਰਦੀ ਹੈ ਕਿ ਸਰਵਿਸ ਦੀ ਕਿਸ ਵੇਲੇ ਜ਼ਰੂਰਤ ਹੈ। ਕੰਪਨੀ ਨੇ ਕਿਹਾ ਕਿ ਆਪਰੇਟਰਾਂ ਨੂੰ ਸ਼ੋਰਮੁਕਤ, ਸਵੱਛ, ਘੱਟ ਕੰਪਨ ਵਾਲਾ ਸਫ਼ਰ ਮਿਲਦਾ ਹੈ।

ਵੋਕੇਸ਼ਨਲ ਵਹੀਕਲ ਨਿਰਮਾਣ ਲਈ ਆਟੋਕਾਰ ਦੇ ਵਾਇਸ-ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਮਾਰਕ ਓਬਰੀ ਨੇ ਕਿਹਾ, ‘‘ਬਿਹਰਤੀਨ ਗੱਲ ਇਹ ਹੈ ਕਿ ਅਸੀਂ ਤੁਰੰਤ ਈ-ਏ.ਸੀ.ਟੀ.ਟੀ. ਲਈ ਆਰਡਰ ਪ੍ਰਾਪਤ ਕਰ ਰਹੇ ਹਾਂ। ਉਤਪਾਦਨ ਤੇਜ਼ੀ ਫੜ ਰਿਹੈ ਅਤੇ ਈ.ਵੀ. ਅਸਲੀਅਤ ਬਣ ਚੁੱਕੀ ਹੈ। ਟਰਮੀਨਲ ਟਰੈਕਟਰ ਇਲੈਕਟ੍ਰੀਫ਼ੀਕੇਸ਼ਨ ਲਈ ਬਿਹਤਰੀਨ ਹਨ ਕਿਉਂਕਿ ਇਨ੍ਹਾਂ ’ਚੋਂ ਜ਼ਿਆਦਾਤਰ ਕਦੇ ਪ੍ਰਾਪਰਟੀ ਛੱਡ ਕੇ ਨਹੀਂ ਜਾਂਦੇ, ਜਿਸ ਨਾਲ ਇਹ ਬਦਲਵੇਂ ਫ਼ਿਊਲ ਨੂੰ ਅਪਨਾਉਣ ਲਈ ਆਦਰਸ਼ ਹਨ।’’

ਫ਼ਰੇਟ ਐਫ਼ੀਸ਼ੀਐਂਸੀ ਲਈ ਉੱਤਰੀ ਅਮਰੀਕੀ ਕੌਂਸਲ (ਐਨ.ਏ.ਸੀ.ਐਫ਼.ਈ.) ਨੇ ਕਿਹਾ ਕਿ ਇਲੈਕਟ੍ਰੀਕਲ ਟਰੱਕ ਅਪਨਾਉਣ ਦੇ ਇੱਛੁਕ ਫ਼ਲੀਟਸ ਲਈ ਟਰਮੀਨਲ ਟਰੈਕਟਰ ਬਿਹਤਰੀਨ ਥਾਂ ਹਨ। ਡਰਾਈਵਰ ਇਨ੍ਹਾਂ ਗੱਡੀਆਂ ਨੂੰ ਚਲਾਉਣਾ ਪਸੰਦ ਕਰਦੇ ਹਨ, ਰੱਖ-ਰਖਾਅ ਦੀ ਲਾਗਤ ਘੱਟ ਹੈ, ਅਤੇ ਇਸਦਾ ਵਾਤਾਵਰਣ ’ਤੇ ਸਾਕਾਰਾਤਮਕ ਅਸਰ ਪੈਂਦਾ ਹੈ।

ਹਾਲਾਂਕਿ, ਐਨ.ਏ.ਸੀ.ਐਫ਼.ਈ. ਨੇ ਵੇਖਿਆ ਹੈ ਕਿ ਪਿੱਛੇ ਜਿਹੇ ਕਰਵਾਏ ‘ਰਨ ਆਨ ਲੈੱਸ’ ਇਲੈਕਟ੍ਰਿਕ ਪ੍ਰਦਰਸ਼ਨ ਦੌਰਾਨ ਫ਼ਲੀਟਸ ਨੇ ਟਰਮੀਨਲ ਟਰੈਕਟਰ ਦੇ ਸੰਚਾਲਨ ਅੰਕੜਿਆਂ ਨੂੰ ਮਾਪਣ ’ਚ ਚੰਗੀ ਕਾਰਗੁਜ਼ਾਰੀ ਨਹੀਂ ਵਿਖਾਈ, ਭਾਵੇਂ ਉਪਕਰਨ ਡਾਟਾ ਲੌਗਰ ਅਤੇ ਟੈਲੀਮੈਟਿਕਸ ਨਾਲ ਲੈਸ ਹੁੰਦੇ ਹਨ।