ਟਰੱਕ ਵਰਲਡ ਦਾ ਰੇਡੀਓ ਪਾਰਟਨਰ ਬਣਿਆ ਰੇਡੀਓ ਹਮਸਫ਼ਰ

Avatar photo

ਰਾਸ਼ਟਰ ਪੱਧਰੀ ਟਰੇਡ ਸ਼ੋਅ ‘ਟਰੱਕ ਵਰਲਡ’, ਜੋ ਕਿ ਕੈਨੇਡੀਅਨ ਟਰੱਕਿੰਗ ਉਦਯੋਗ ਦੇ ਮਿਲ-ਬੈਠਣ ਦੀ ਥਾਂ ਵੀ ਹੈ, ਨੇ ‘ਰੇਡੀਓ ਹਮਸਫ਼ਰ’ ਨੂੰ ਈਵੈਂਟ ਦੇ ਅਧਿਕਾਰਤ ਦੱਖਣ ਏਸ਼ੀਆਈ ਰੇਡੀਓ ਪਾਰਟਨਰ ਐਲਾਨ ਦਿੱਤਾ ਹੈ।

ਇਸ ਭਾਈਵਾਲੀ ਨਾਲ ਕੈਨੇਡਾ ਦੇ ਟਰੱਕਿੰਗ ਉਦਯੋਗ ’ਚ ਲਗਾਤਾਰ ਵੱਧ ਰਿਹਾ ਰੋਲ ਨਿਭਾਉਣ ਵਾਲੇ ਭਾਈਚਾਰੇ ਤੱਕ ਪਹੁੰਚਣ ਦਾ ਜ਼ਰੀਆ ਹੋਰ ਵੀ ਬਿਹਤਰ ਹੋਵੇਗਾ।

ਰੇਡੀਓ ਹਮਸਫ਼ਰ 23 ਅਪ੍ਰੈਲ, ਦਿਨ ਸ਼ਨਿੱਚਰਵਾਰ ਨੂੰ ਆਪਣੇ ਸ਼ੋਅ ਬੂਥ ਤੋਂ ਸਿੱਧਾ ਪ੍ਰਸਾਰਣ ਕਰੇਗਾ, ਅਤੇ ਇਸ  ਨੂੰ  www.1350.ca ’ਤੇ ਸਟ੍ਰੀਮ ਕੀਤਾ ਜਾ ਸਕਦਾ ਹੈ। ਸਟੇਸ਼ਨ ਦੇ ਸਰੋਤੇ www.truckworld.ca ’ਤੇ ਮੁਫ਼ਤ ਪ੍ਰੋਮੋ ਕੋਡ 1350 ਨੂੰ ਪ੍ਰਯੋਗ ਕਰਕੇ ਮੁਫ਼ਤ ਰਜਿਸਟ੍ਰੇਸ਼ਨ ਵੀ ਪ੍ਰਾਪਤ ਕਰ ਸਕਦੇ ਹਨ।

ਟਰੱਕ ਵਰਲਡ ਸ਼ੋਅ ਦੇ ਮੈਨੇਜਰ ਥੈਅਰੀ ਕੁਆਗਲਿਆਤਾ ਨੇ ਕਿਹਾ, ‘‘ਏ.ਐਮ. 1350 ਮਿਆਰੀ ਪ੍ਰੋਗਰਾਮਿੰਗ ਲਈ ਮਸ਼ਹੂਰ ਹੈ ਜੋ ਕਿ ਵੰਨ-ਸੁਵੰਨੇ ਬਹੁਸਭਿਆਚਾਰਕ ਭਾਈਚਾਰੇ ਦੀ ਸੇਵਾ ਕਰਦਾ ਹੈ। ਸਾਨੂੰ ਰੇਡੀਓ ਹਮਸਫ਼ਰ ਦਾ ਮੀਡੀਆ ਪਾਰਟਨਰ ਵਜੋਂ ਸਵਾਗਤ ਕਰ ਕੇ ਪ੍ਰਸੰਨਤਾ ਹੋਈ ਹੈ ਅਤੇ ਟਰੱਕ ਵਰਲਡ ’ਚ ਉਨ੍ਹਾਂ ਦੀ ਹਿੱਸੇਦਾਰੀ ਦੀ ਸ਼ਲਾਘਾ ਕਰਦੇ ਹਾਂ।’’

ਰੇਡੀਓ ਹਮਸਫ਼ਰ ਦੇ ਪ੍ਰੈਜ਼ੀਡੈਂਟ ਜਸਵੀਰ ਸੰਧੂ ਨੇ ਕਿਹਾ, ‘‘ਕੈਨੇਡਾ ਦੇ ਨੰਬਰ ਇੱਕ ਟਰੱਕਿੰਗ ਈਵੈਂਟ ਟਰੱਕ ਵਰਲਡ ਲਈ ਦੱਖਣ ਏਸ਼ੀਆਈ ਰੇਡੀਓ ਪਾਰਟਨਰ ਬਣ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ। ਟਰੱਕਿੰਗ ਉਦਯੋਗ ਵੱਲੋਂ ਪ੍ਰਦਰਸ਼ਿਤ ਨਵੀਨਤਮ ਰੁਝਾਨਾਂ ਅਤੇ ਤਕਨਾਲੋਜੀ ਨਾਲ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਵੱਸੋਂ ਅੰਕੜੇ ਵਾਲੇ ਉਦਯੋਗ ਨਾਲ ਜੁੜਨ ਲਈ ਅਸੀਂ ਬਹੁਤ ਉਤਸੁਕ ਹਾਂ। ਟਰੱਕਿੰਗ ਅਤੇ ਲੋਜਿਸਟਿਕਸ ਖੇਤਰ ’ਚ ਸ਼ੁਰੂਆਤੀ ਜਾਣਕਾਰੀ ਹਾਸਲ ਕਰਨ ਲਈ ਅਤੇ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਲਈ ਟਰੱਕ ਵਰਲਡ ਬਿਹਤਰੀਨ ਥਾਂ ਹੈ।’’

ਰੋਡ ਟੂਡੇ ਮੈਗਜ਼ੀਨ ਦਾ ਪ੍ਰਕਾਸ਼ਨ ਕਰਨ ਵਾਲੀ ਨਿਊਕਾਮ ਸਾਊਥ ਏਸ਼ੀਅਨ ਮੀਡੀਆ ਕੰਪਨੀ ਦੇ ਜਨਰਲ ਮੈਨੇਜਰ ਮਨਨ ਗੁਪਤਾ ਨੇ ਕਿਹਾ, ‘‘ਟਰੱਕ ਵਰਲਡ ਅਤੇ ਰੇਡੀਓ ਹਮਸਫ਼ਰ ਵਿਚਕਾਰ ਮੀਡੀਆ ਭਾਈਵਾਲੀ ਬਹੁਤ ਵਧੀਆ ਪਹਿਲ ਹੈ। ਅਸੀਂ ਇਸ ਰੇਡੀਓ ਸਟੇਸ਼ਨ ਦੇ ਸਰੋਤਿਆਂ ਦਾ ਸਵਾਗਤ ਕਰਨ ਲਈ ਉਤਸੁਕ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਟਰੱਕ ਵਰਲਡ ਸ਼ੋਅ ’ਚ ਮੌਜੂਦ ਸਿੱਖਣ ਅਤੇ ਨੈੱਟਵਰਕਿੰਗ ਦੇ ਮੌਕਿਆਂ ਦਾ ਬਿਹਤਰੀਨ ਪ੍ਰਯੋਗ ਕਰਨਗੇ।’’

ਟਰੱਕ ਵਰਲਡ ਅਪ੍ਰੈਲ 21-23 ਦੌਰਾਨ ਮਿਸੀਸਾਗਾ, ਓਂਟਾਰੀਓ ਦੇ ਇੰਟਰਨੈਸ਼ਨਲ ਸੈਂਟਰ ’ਚ ਹੋਣ ਜਾ ਰਿਹਾ ਹੈ।