ਨਵੀਂ ਸੀ.ਐਨ. ਇੰਟਰਮਾਡਲ ਲੇਨ ਨਾਲ ਘਟੇਗਾ ਕੰਟੇਨਰ ਟਰੱਕ ਟਰੈਫ਼ਿਕ

Avatar photo

ਮੋਂਕਟਨ ਅਤੇ ਹੈਲੀਫ਼ੈਕਸ ਵਿਚਕਾਰ ਸੀ.ਐਨ. ਇੱਕ ਨਵੀਂ ਇੰਟਰਮਾਡਲ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦਾ ਕਹਿਣਾ ਹੈ ਕਿ ਇਸ ਨਵੀਂ ਸੇਵਾ ਨਾਲ ਹੈਲੀਫ਼ੈਕਸ ਦੀ ਸ਼ੋਰਟ-ਹੌਲ ਟਰੱਕਿੰਗ ‘ਚ ਕਮੀ ਵੇਖਣ ਨੂੰ ਮਿਲੇਗੀ।

ਸੀ.ਐਨ. ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੇ.ਜੇ. ਰੂਸਟ ਨੇ ਕਿਹਾ, ”ਇਹ ਇੰਟਰਮਾਡਲ ਸਰਵਿਸ ਓਵਰਆਲ ਇੰਟੀਗਰੇਟਡ ਸਲਊਸ਼ਨਜ਼ ‘ਚ ਮਹੱਤਵਪੂਰਨ ਰੋਲ ਅਦਾ ਕਰੇਗਾ ਜੋ ਕਿ ਅਟਲਾਂਟਿਕ ਖੇਤਰ ‘ਚ ਘੱਟ ਖ਼ਰਚੇ ਅਤੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਵਾਲਾ ਸਾਬਤ ਹੋਵੇਗਾ। ਸਾਨੂੰ ਇਸ ਪਹਿਲ ‘ਤੇ ਅੱਗੇ ਵਧਣ ‘ਚ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਜੋ ਕਿ ਸਾਡੇ ਸਾਰੇ ਪਾਰਟਨਰਾਂ ਅਤੇ ਗ੍ਰਾਹਕਾਂ ਨੂੰ ਲਾਭ ਪਹੁੰਚਾਏਗਾ।”

ਹੈਲੀਫ਼ੈਕਸ ਪੋਰਟ ਅਥਾਰਟੀ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕੈਪ. ਐਲਨ ਗਰੇ ਅਨੁਸਾਰ, ”ਮੋਂਕਟਨ ‘ਚ ਸੀ.ਐਨ. ਇੰਟਰਮਾਡਲ ਰੈਂਪ ਟਰੱਕ ਟਰੈਫ਼ਿਕ ‘ਤੇ ਸਾਕਾਰਾਤਮਕ ਪ੍ਰਭਾਵ ਪਾਉਂਦਾ ਰਹੇਗਾ ਕਿਉਂਕਿ ਇੱਥੇ ਕੰਟੇਨਰਾਂ ਨੂੰ ਰੇਲ ‘ਤੇ ਲੋਡ ਅਤੇ ਅਨਲੋਡ ਕੀਤਾ ਜਾਂਦਾ ਹੈ। ਮੋਂਕਟਨ ‘ਚ ਮੌਜੂਦਾ ਸੀ.ਐਨ. ਇੰਟਰਮਾਡਲ ਰੈਂਪ ਦੇ ਵਿਸਤਾਰ ਨਾਲ ਸ਼ੁਰੂਆਤੀ ਵਿਕਾਸ ਪੱਧਰ ‘ਤੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਅਸੀਂ ਬਿਹਤਰ ਸਪਲਾਈ ਚੇਨ ਵਿਕਸਤ ਕਰਨ ਦੇ ਤਰੀਕੇ ਲੱਭਣ ਲਈ ਸੀ.ਐਨ., ਟਰਮੀਨਲ ਆਪਰੇਟਰਾਂ ਅਤੇ ਓਸ਼ਨ ਕੈਰੀਅਰਸ ਨਾਲ ਇਸੇ ਤਰ੍ਹਾਂ ਮਿਲ ਕੇ ਕੰਮ ਕਰਦੇ ਰਹਾਂਗੇ।”