ਨੈਸ਼ਨਲ ਟਰੱਕ ਲੀਗ ਦੇ ਮਾਲਕ ਬਦਲੇ

ਵੈਸਟਲੈਂਡ ਇੰਸ਼ੋਰੈਂਸ ਨੇ ਲੰਡਨ, ਓਂਟਾਰੀਓ ਅਧਾਰਤ ਵਿਸ਼ੇਸ਼ਤਾ ਬੀਮਾ ਬਰੋਕਰ ਨੈਸ਼ਨਲ ਟਰੱਕ ਲੀਗ ਇੰਸ਼ੋਰੈਂਸ ਬਰੋਕਰਜ਼ ਨੂੰ ਖ਼ਰੀਦ ਲਿਆ ਹੈ, ਜੋ ਕਿ ਟਰਾਂਸਪੋਰਟੇਸ਼ਨ ਉਦਯੋਗ ’ਤੇ ਕੇਂਦਰਤ ਹਨ।

ਵੈਸਟਲੈਂਡ ਦੇ ਪ੍ਰੈਜ਼ੀਡੈਂਟ ਅਤੇ ਸੀ.ਓ.ਓ. ਜੇਮੀ ਲੇਓਨਸ ਨੇ ਕਿਹਾ, ‘‘ਨੈਸ਼ਨਲ ਟਰੱਕ ਲੀਗ ਨੂੰ ਪ੍ਰਾਪਤ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵੈਸਟਲੈਂਡ ਕਮਰਸ਼ੀਅਲ ਬਾਜ਼ਾਰ ’ਚ ਮੋਢੀ ਹੈ ਅਤੇ ਇਸ ਨਾਲ ਟਰਾਂਸਪੋਰਟੇਸ਼ਨ ਸੈਕਟਰ ’ਚ ਸਾਡੀਆਂ ਸਮਰਥਾਵਾਂ ਮਜ਼ਬੂਤ ਹੋਈਆਂ ਹਨ – ਜੋ ਕਿ ਕੈਨੇਡੀਅਨ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਸੈਕਟਰ ਹੈ।’’

(ਤਸਵੀਰ: ਨੈਸ਼ਨਲ ਟਰੱਕ ਲੀਗ)

‘‘ਨੈਸ਼ਨਲ ਟਰੱਕ ਲੀਗ ਸਿਰਫ਼ ਕੈਨੇਡੀਅਨ ਟਰੱਕਿੰਗ ਉਦਯੋਗ ’ਤੇ ਕੇਂਦਰਤ ਹੈ, ਜੋ ਕਿ ਬਿਹਤਰੀਨ ਰੁਤਬਾ ਪ੍ਰਾਪਤ ਅਤੇ ਆਪਣੇ ਕਲਾਇੰਟਸ ਦੀਆਂ ਵੱਖਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਮਰਪਿਤ ਹੈ। ਇਸ ਤਰ੍ਹਾਂ ਉਨ੍ਹਾਂ ਕੋਲ ਜੋਸ਼ੀਲੇ ਪੇਸ਼ੇਵਰਾਂ ਦੀ ਪ੍ਰਭਾਵਸ਼ਾਲੀ ਟੀਮ ਤੋਂ ਇਲਾਵਾ ਸਿਖਰ ’ਤੇ ਬਹੁਤ ਤਜ਼ਰਬੇਕਾਰ ਅਤੇ ਵਿਸ਼ੇਸ਼ ਸਮਰਥਾਵਾਂ ਵਾਲੇ ਲੋਕ ਵੀ ਹਨ।’’

ਇਹ ਕਾਰੋਬਾਰ ਕਮਰਸ਼ੀਅਲ ਟਰੱਕਿੰਗ, ਕਾਰਗੋ, ਅਪਾਹਜਤਾ, ਆਵਾਜਾਈ ਮੈਡੀਕਲ ਐਮਰਜੈਂਸੀ, ਗੰਭੀਰ ਬਿਮਾਰੀ, ਅਤੇ ਕੰਮ ਨਾ ਹੋਣ ਦੀ ਹਾਲਤ ’ਚ ਬੀਮੇ ਦੀ ਪੇਸ਼ਕਸ਼ ਕਰਦਾ ਹੈ।

ਵੈਸਟਲੈਂਡ ਦੇ ਕਮਰਸ਼ੀਅਲ ਅਤੇ ਈਸਟਰਨ ਕੈਨੇਡਾ ਆਪਰੇਸ਼ਨਜ਼ ਦੀ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਡੋਨਾ ਬਾਰਕਲੇ ਨੇ ਕਿਹਾ, ‘‘ਵੈਸਟਲੈਂਡ ਦੀ ਵਿਸਤਾਰ ਹੁੰਦੀ ਕਾਰਪੋਰੇਟ ਸਲਾਹਕਾਰੀ ਅਤੇ ਵਿਸ਼ੇਸ਼ਤਾ ਡਿਵੀਜ਼ਨ ਹੇਠ ਨੈਸ਼ਨਲ ਟਰੱਕ ਲੀਗ ਦੀ ਪਹੁੰਚ ਮੁਢਲੇ ਤੌਰ ’ਤੇ ਸਾਡੀ ਰਣਨੀਤੀ ਨਾਲ ਮੇਲ ਖਾਂਦੀ ਹੈ। ਅਸੀਂ ਰੋਡ ਅਤੇ ਮਿਸ਼ੇਲ ਸਟੀਲਰ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੈਸਟਲੈਂਡ ਪਰਿਵਾਰ ’ਚ ਆਉਣ ’ਤੇ ਸਵਾਗਤ ਕਰਦੇ ਹਾਂ।’’