ਬਲੂ ਬਰਡ ਨੇ ਸ਼੍ਰੇਣੀ 5-6 ਈ.ਵੀ. ਪਲੇਟਫ਼ਾਰਮ ਪੇਸ਼ ਕੀਤੇ

ਆਪਣੀਆਂ ਸਕੂਲ ਬੱਸਾਂ ਲਈ ਜਾਣੇ ਜਾਂਦੇ ਬਲੂ ਬਰਡ, ਨੇ ਸ਼੍ਰੇਣੀ 5-6 ਇਲੈਕਟ੍ਰਿਕ ਵਹੀਕਲ ਪਲੇਟਫ਼ਾਰਮ ਪੇਸ਼ ਕੀਤਾ ਹੈ ਜੋ ਕਿ ਸਟੈੱਪ ਵੈਨਾਂ, ਸਪੈਸ਼ੈਲਿਟੀ ਵਹੀਕਲਜ਼ ਅਤੇ ਮੋਟਰ ਹੋਮਜ਼ ’ਤੇ ਕੰਮ ਕਰ ਸਕਦਾ ਹੈ।

ਇਸ ਦਾ ਮਾਡਿਊਲਰ ਡਿਜ਼ਾਈਨ ਇਸ ’ਚ 70 ਤੋਂ ਲੈ ਕੇ 225 ਕਿੱਲੋਵਾਟ ਤੱਕ ਦੀ ਕਈ ਤਰ੍ਹਾਂ ਦੀ ਬੈਟਰੀ ਬਣਤਰਾਂ ਨੂੰ ਰੱਖਣ ਦੀ ਇਜਾਜ਼ਤ ਦਿੰਦਾ ਹੈ, ਜਿਸ ਨਾਲ ਇੱਕ ਵਾਰੀ ਚਾਰਜ ਕਰਨ ’ਤੇ 175 ਮੀਲ (280 ਕਿੱਲੋਮੀਟਰ) ਤੱਕ ਦੀ ਰੇਂਜ ਮਿਲ ਜਾਂਦੀ ਹੈ। ਚਾਰਜਿੰਗ ਮੌਜੂਦ ਮੁਢਲੇ ਢਾਂਚੇ ਦੇ ਆਧਾਰ ’ਤੇ ਇੱਕ ਜਾਂ 12 ਘੰਟਿਆਂ ਅੰਦਰ ਪੂਰੀ ਕੀਤੀ ਜਾ ਸਕਦੀ ਹੈ।

178, 190 ਅਤੇ 208 ਇੰਚ ਦੇ ਵ੍ਹੀਲਬੇਸ ਵਿਕਲਪ ਮੌਜੂਦ ਹਨ, ਜਿਨ੍ਹਾਂ ਨਾਲ ਗੱਡੀ ਦੀ ਕੁੱਲ ਭਾਰ ਰੇਟਿੰਗ 26,000 ਪਾਊਂਡ ਤੱਕ ਹੋ ਜਾਂਦੀ ਹੈ।

Blue Bird chassis
ਬਲੂ ਬਰਡ ਨੇ ਲੌਂਗ ਬੀਚ, ਕੈਲੇਫ਼ੋਰਨੀਆ ’ਚ ਐਕਟ ਐਕਸਪੋ ਦੌਰਾਨ ਆਪਣਾ ਨਵਾਂ ਈ.ਵੀ. ਚੈਸਿਸ ਪੇਸ਼ ਕੀਤਾ। (ਤਸਵੀਰ: ਗਲੈਡਸਟੇਨ ਨੀਂਡਰੋਸ ਐਂਡ ਐਸੋਸੀਏਟਸ ਲਈ ਐਨਹਾਊਸ ਫ਼ੋਟੋ ਸਰਵਿਸਿਜ਼)

ਵਿਸ਼ੇਸ਼ਤਾਵਾਂ ’ਚ ਕਿਸੇ ਪਹਾੜੀ ’ਤੇ ਗੱਡੀ ਨੂੰ ਖੜ੍ਹੇ ਹੋਣ ਦੌਰਾਨ ਪਿੱਛੇ ਰੁੜ੍ਹਨ ਤੋਂ ਬਚਾਉਣ ਲਈ ‘ਹਿੱਲ ਹੋਲਡ’, ਅਤੇ ‘ਇਲੈਕਟ੍ਰਿਕ ਕਰੀਪ’ ਸ਼ਾਮਲ ਹਨ ਜੋ ਕਿ ਡਰਾਈਵਰ ਵੱਲੋਂ ਬ੍ਰੇਕ ਪੈਡਲ ਤੋਂ ਆਪਣੇ ਪੈਰ ਹਟਾਉਣ ਤੋਂ ਬਾਅਦ ਰਫ਼ਤਾਰ ਨੂੰ ਹੌਲੀ-ਹੌਲੀ ਵਧਾਉਂਦਾ ਹੈ।

ਇੱਕ ਪ੍ਰੋਟੋਟਾਈਪ ਕੋਲੋਰਾਡੋ ਦੀਆਂ ਲਾਈਟਨਿੰਗ ਈਮੋਟਰਜ਼ ਨਾਲ ਤਿਆਰ ਕੀਤਾ ਗਿਆ ਸੀ।