‘ਵਿਮੈਨ ਵਿਦ ਡਰਾਈਵ ਲੀਡਰਸ਼ਿਪ’ ਸ਼ਿਖਰ ਸੰਮੇਲਨ ’ਚ ਰਜਿਸਟਰੇਸ਼ਨ ਸ਼ੁਰੂ

Avatar photo

ਟਰੱਕਿਗ ਐਚ.ਆਰ. ਕੈਨੇਡਾ ਦੇ 2022 ‘ਵਿਮੈਨ ਵਿਦ ਡਰਾਈਵ ਲੀਡਰਸ਼ਿਪ’ ਸ਼ਿਖਰ ਸੰਮੇਲਨ ਲਈ ਰਜਿਸਟਰੇਸ਼ਨ ਖੁੱਲ੍ਹ ਚੁੱਕੀ ਹੈ। ਇਸ ਸ਼ਿਖਰ ਸੰਮੇਲਨ ’ਚ ਪੂਰੇ ਟਰੱਕਿੰਗ ਉਦਯੋਗ ’ਚ ਫੈਲੀ ਵੰਨ-ਸੁਵੰਨੀ ਅਤੇ ਸਮਾਵੇਸ਼ੀ ਵਰਕਫ਼ੋਰਸ ਨੂੰ ਆਕਰਸ਼ਿਤ ਕਰਨ, ਭਰਤੀ ਕਰਨ ਅਤੇ ਟਿਕਾਈ ਰੱਖਣ ਦੀ ਰਣਨੀਤੀ ਬਾਰੇ ਅੰਤਰਦਿ੍ਰਸ਼ਟੀ ਵੇਖਣ ਨੂੰ ਮਿਲੇਗੀ।

(ਤਸਵੀਰ: ਟਰੱਕਿੰਗ ਐਚ.ਆਰ. ਕੈਨੇਡਾ)

ਸ਼ਿਖਰ ਸੰਮੇਲਨ 2 ਜੂਨ ਨੂੰ ਡੈਲਟਾ ਹੋਟਲਸ ਮੇਰੀਅਟ ਟੋਰਾਂਟੋ ਏਅਰਪੋਰਟ ਅਤੇ ਕਾਨਫ਼ਰੰਸ ਸੈਂਟਰ ’ਚ ਹੋਵੇਗਾ।

ਇਸ ਸਾਲ ਦਾ ਵਿਸ਼ਾ ‘ਡਰਾਈਵਿੰਗ ਡਾਇਵਰਸਿਟੀ’ ਉਦਯੋਗ ’ਚ ਨਵੇਂ ਰੁਝਾਨਾਂ ’ਤੇ ਝਾਤ ਪਾਏਗਾ ਅਤੇ ਇੱਕ ਵੰਨ-ਸੁਵੰਨੀ ਤੇ ਸਮਾਵੇਸ਼ੀ ਵਰਕਫ਼ੋਰਸ ਦਾ ਵਿਸਤਾਰ ਅਤੇ ਸਮਰਥਨ ਕਰਨ ’ਚ ਉਦਯੋਗ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਵਿਹਾਰਕ ਅੰਤਰਦਿ੍ਰਸ਼ਟੀ ਅਤੇ ਬਿਤਹਰੀਨ ਕਾਰਜਪ੍ਰਣਾਲੀ ਮੁਹੱਈਆ ਕਰਵਾਏਗਾ।

ਡਰਾਈਵਿੰਗ ਡਾਇਵਰਸਿਟੀ ਪੈਨਲ ’ਚ ਉਦਯੋਗ ਦੇ ਲੀਡਰ, ਅਕਾਦਮਿਕ ਸ਼ਖ਼ਸੀਅਤਾਂ ਅਤੇ ਨੀਤੀ ਨਿਰਮਾਤਾ ਸ਼ਾਮਲ ਹੋਣਗੇ। ਉਹ ਅਜਿਹੀ ਅੰਤਰਦ੍ਰਿਸ਼ਟੀ, ਵਿਚਾਰ ਅਤੇ ਵਿਹਾਰਕ ਕਾਰਵਾਈਆਂ ਮੁਹੱਈਆ ਕਰਵਾਉਣਗੇ ਜੋ ਕਿ ਡੈਲੀਗੇਟ ਆਪਣੇ ਕੰਮਕਾਜ ਦੀਆਂ ਥਾਵਾਂ ਅਤੇ ਟੀਮਾਂ ਤੱਕ ਲਾਗੂ ਕਰਨ ਲਈ ਪ੍ਰਯੋਗ ਕਰ ਸਕਦੇ ਹਨ।

ਹਾਜ਼ਰੀਨਾਂ ਨੂੰ ਕਈ ਛੋਟੇ ਸੈਸ਼ਨਾਂ ’ਚ ਸਿੱਖਣ ਦਾ ਵੱਡਾ ਮੌਕਾ ਮਿਲੇਗਾ ਜੋ ਕਿ ਵੱਖੋ-ਵੱਖ ਪਹਿਲਾਂ, ਬਿਹਤਰੀਨ ਕਾਰਜਪ੍ਰਣਾਲੀਆਂ, ਪਹੁੰਚਾਂ ਅਤੇ ਵੱਖੋ-ਵੱਖ ਮੱਦਦਗਾਰ ਸਰੋਤਾਂ ਦੀ ਜਾਣਕਾਰੀ ਮੁਹੱਈਆ ਕਰਵਾਉਣਗੇ।

ਟਰੱਕਿੰਗ ਐਚ.ਆਰ. ਕੈਨੇਡਾ ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ‘‘ਟਰੱਕਿੰਗ ਅਤੇ ਲੋਜਿਸਟਿਕਸ ਉਦਯੋਗ ’ਚ ਔਰਤਾਂ ਦੀ ਪ੍ਰਤੀਨਿਧਗੀ ਅਜੇ ਵੀ ਕੈਨੇਡਾ ਦੀ ਕੁੱਲ ਵਰਕਫ਼ੋਰਸ ਤੋਂ ਬਹੁਤ ਘੱਟ ਹੈ। ਵਿਮੈਨ ਵਿਦ ਡਰਾਈਵ ਲੀਡਰਸ਼ਿਪ ਸ਼ਿਖਰ ਸੰਮੇਲਨ ਇਸ ਮੁੱਦੇ ’ਤੇ ਚਾਨਣਾ ਪਾਉਂਦਾ ਹੈ; ਵਿਚਾਰਾਂ, ਤਜ਼ਰਬਿਆਂ ਅਤੇ ਲੀਡਰਸ਼ਿਪ ਦੇ ਤਰੀਕਿਆਂ ਨੂੰ ਹੱਲਾਸ਼ੇਰੀ ਦਿੰਦਾ ਹੈ ਜਦਕਿ ਇਸ ਮੁੱਦੇ ’ਤੇ ਬਿਹਤਰ ਨਜ਼ਰੀਆ ਪ੍ਰਦਾਨ ਕਰਦਾ ਹੈ।’’