ਵੋਲਵੋ ਵਿੱਤੀ ਸੇਵਾਵਾਂ ਨੇ ਕੁਨੈਕਟਡ ਬੀਮਾ ਸਟਾਰਟ-ਅੱਪ ‘ਚ ਕੀਤਾ ਨਿਵੇਸ਼

Avatar photo

ਵੋਲਵੋ ਵਿੱਤੀ ਸੇਵਾਵਾਂ ਨੇ ਆਰ.ਈ.ਆਈ.ਐਨ. ਨਾਮਕ ਸਟਾਰਟ-ਅੱਪ ਬੀਮਾ ਕੰਪਨੀ ‘ਚ ਨਿਵੇਸ਼ ਕੀਤਾ ਹੈ ਜੋ ਕਿ ਕਾਰੋਬਾਰੀ ਆਵਾਜਾਈ ਉਦਯੋਗ ਨੂੰ ਕੁਨੈਕਟਡ ਬੀਮਾ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।

ਇਹ ਨਿਵੇਸ਼ ਵੀ.ਐਫ਼.ਐਸ. ਇਨੋਵੇਸ਼ਨ ਵੈਂਚਰਸ ਦੇ ਉੱਦਮ ਰਾਹੀਂ ਕੀਤਾ ਗਿਆ ਹੈ, ਜੋ ਕਿ ਵੋਲਵੋ ਵਿੱਤੀ ਸੇਵਾਵਾਂ ‘ਚ ਤਾਜ਼ੀ ਬਣਾਈ ਗਈ ਕੰਪਨੀ ਹੈ। ਪਿਛਲੇ ਸਾਲ ਆਰ.ਈ.ਆਈ.ਐਨ. ਨੇ ਇੱਕ ਐਕਸਲਰੇਟਰ ਪ੍ਰੋਗਰਾਮ ਦੌਰਾਨ ਆਪਣੇ ਇਨਸ਼ਿਉਰਟੈਕ ਪਲੇਟਫ਼ਾਰਮ ਨੂੰ ਵੋਲਵੋ ਵਿੱਤੀ ਸੇਵਾਵਾਂ ‘ਚ ਪ੍ਰਦਰਸ਼ਿਤ ਕੀਤਾ ਸੀ। ਵੋਲਵੋ ਦੇ ਇਸ ਪ੍ਰੋਗਰਾਮ ਦਾ ਮਕਸਦ ਸਟਾਰਟ-ਅੱਪਸ ਨੂੰ ਆਪਣੇ ਉਤਪਾਦ ਵੋਲਵੋ ਦੇ ਗ੍ਰਾਹਕ ਵਾਤਾਵਰਣ ਦੇ ਸਿੱਧੇ ਸੰਪਰਕ ‘ਚ ਵਿਕਸਤ ਕਰਨ ਦੀ ਸਮਰੱਥਾ ਦੇਣਾ ਸੀ।

ਵੋਲਵੋ ਵਿੱਤੀ ਸੇਵਾਵਾਂ ਦੇ ਪ੍ਰੈਜ਼ੀਡੈਂਟ ਸਕੋਟ ਰੇਫਕਿਨ ਨੇ ਕਿਹਾ, ”ਅਸੀਂ ਇਸ ਗੱਲ ਨੂੰ ਮਾਨਤਾ ਦਿੰਦੇ ਹਾਂ ਕਿ ਨਵੀਆਂ ਵਿੱਤੀ ਤਕਨੀਕਾਂ ਸਾਡੇ ਗ੍ਰਾਹਕਾਂ ਦੀਆਂ ਪਹਿਲਾਂ ਨੂੰ ਬਦਲ ਰਹੀਆਂ ਹਨ ਅਤੇ ਕਾਰਗੁਜ਼ਾਰੀ ਬਿਹਤਰ ਕਰਨ ਦਾ ਮੌਕਾ ਦੇ ਰਹੀਆਂ ਹਨ। ਆਰ.ਈ.ਆਈ.ਐਨ. ਦੀ ਅੰਕੜਾ-ਅਧਾਰਤ ਪਹੁੰਚ ਨਵੀਆਂ ਖੋਜਾਂ ਨੂੰ ਅਪਨਾਉਣ ਪ੍ਰਤੀ ਸਾਡੇ ਸਮਰਪਣ ਨੂੰ ਪੂਰਾ ਕਰਦੀ ਹੈ ਜੋ ਕਿ ਮਲਕੀਅਤ ਦੀ ਕੁੱਲ ਲਾਗਤ ਨੂੰ ਘਟਾਉਂਦਾ ਹੈ ਅਤੇ ਡਰਾਈਵਰਾਂ ਦੀ ਸੁਰੱਖਿਆ ‘ਚ ਵਾਧਾ ਕਰਦਾ ਹੈ। ਵੀ.ਐਫ਼.ਐਸ. ਦੀ ਆਰ.ਈ.ਆਈ.ਐਨ. ਨਾਲ ਰਣਨੀਤਕ ਭਾਈਵਾਲੀ ਨਾਲ ਸਾਨੂੰ ਰਲ-ਮਿਲ ਕੇ ਅਗਲੀ ਪੀੜ੍ਹੀ ਦੀਆਂ ਵਿੱਤੀ ਸੇਵਾ ਸਲਊਸ਼ਨਜ਼ ਦਾ ਨਿਰਮਾਣ ਕਰਨ ‘ਚ ਮੱਦਦ ਮਿਲੇਗੀ।”

ਇਨ੍ਹਾਂ ਕੰਪਨੀਆਂ ਦੀ ਯੋਜਨਾ ਅਮਰੀਕਾ ‘ਚ ਇਸ ਉਤਪਾਦ ਨੂੰ 2020 ਦੇ ਪਹਿਲੇ ਅੱਧ ‘ਚ ਜਾਰੀ ਕਰਨ ਦੀ ਹੈ, ਜਿਸ ਮਗਰੋਂ ਪੂਰੀ ਦੁਨੀਆਂ ‘ਚ ਇਸ ਨੂੰ ਜਾਰੀ ਕੀਤਾ ਜਾਵੇਗਾ।