ਸਪਲਾਈ ਚੇਨ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਸੀ.ਟੀ.ਏ. ਨੇ ਬਜਟ ਸੁਝਾਅ ਕੀਤੇ ਪੇਸ਼

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਕੈਨੇਡੀਅਨ ਸਰਕਾਰ ਲਈ ਇੱਕ ਯੋਜਨਾ ਜਮ੍ਹਾਂ ਕਰਵਾਈ ਹੈ ਜੋ ਕਿ ਕਮਰਸ਼ੀਅਲ ਡਰਾਈਵਰਾਂ ਦੀ ਕਮੀ ਨੂੰ ਸੰਬੋਧਤ ਕਰਦੀ ਹੈ ਅਤੇ ਸਪਲਾਈ ਚੇਨ ਨੂੰ ਸਥਿਰਤਾ ਪ੍ਰਦਾਨ ਕਰ ਕੇ ਆਰਥਕ ਰਿਕਵਰੀ ਲਿਆਉਣ ’ਚ ਮੱਦਦ ਕਰਦੀ ਹੈ।

ਸੀ.ਟੀ.ਏ. ਦੇ ਚੇਅਰਮੈਨ ਜੀਨ-ਕਲੌਡ ਫ਼ੋਰਟਿਨ ਨੇ ਕਿਹਾ, ‘‘ਕੈਨੇਡਾ ’ਚ ਇਸ ਵੇਲੇ ਲਗਭਗ 23,000 ਟਰੱਕ ਡਰਾਈਵਰਾਂ ਦੀਆਂ ਆਸਾਮੀਆਂ ਹਨ, ਅਤੇ ਇਹ ਗਿਣਤੀ 2024 ’ਚ ਵੱਧ ਕੇ 55,000 ਹੋ ਜਾਵੇਗੀ। ਪੇਸ਼ੇਵਰ ਡਰਾਈਵਰਾਂ ਦੀ ਇਹ ਕਮੀ ਸਪਲਾਈ ਚੇਨ ’ਤੇ ਨਾਕਾਰਾਤਮਕ ਅਸਰ ਪਾ ਰਹੀ ਹੈ ਅਤੇ ਜਿਸ ਨਾਲ ਕੈਨੇਡਾ ਦੀ ਆਰਥਕ ਰਿਕਵਰੀ ’ਤੇ ਅਸਰ ਪੈ ਰਿਹਾ ਹੈ।’’

(ਤਸਵੀਰ: ਆਈਸਟਾਕ)

ਸੀ.ਟੀ.ਏ. ਨੂੰ ਪਿੱਛੇ ਜਿਹੇ ਮੁਹੱਈਆ ਕਰਵਾਏ ਗਏ ਅੰਕੜੇ ਉੱਤਰੀ ਅਮਰੀਕੀ ਕਾਰੋਬਾਰੀ ਭਾਈਚਾਰੇ ’ਚ ਸਾਲ-ਦਰ-ਸਾਲ ਟਰੱਕਾਂ ਦੀ ਮੌਜੂਦਗੀ ’ਚ 30% ਤੋਂ 45% ਦੀ ਕਮੀ ਦਰਸਾਉਂਦੇ ਹਨ। ਹੋਰ ਅੰਕੜੇ ਦਰਸਾਉਂਦੇ ਹਨ ਕਿ ਲੋਡ ਦੀ ਮਾਤਰਾ ਪਿਛਲੇ ਸਾਲ ਤੋਂ ਤਿੰਨ ਗੁਣਾ ਤੋਂ ਵੀ ਵੱਧ ਹੋ ਗਈ। ਕੁੱਝ ਮਾਮਲਿਆਂ ’ਚ ਟਰੱਕਾਂ ਦੀ ਗਿਣਤੀ ਇੱਕ ਸਾਲ ਪਹਿਲਾਂ ਤਿੰਨ ਟਰੱਕ ਪ੍ਰਤੀ ਲੋਡ ਤੋਂ ਘਟ ਕੇ 0.5 ਟਰੱਕ ਪ੍ਰਤੀ ਲੋਡ ਹੋ ਗਈ।

ਆਉਣ ਵਾਲੇ ਬਜਟ ਲਈ ਅਲਾਇੰਸ ਨੇ ਹੇਠਾਂ ਲਿਖੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ:

– ਸੈਕਟੋਰਲ ਵਰਕਫ਼ੋਰਸ ਸਲਿਊਸ਼ਨਜ਼ ਪ੍ਰੋਗਰਾਮ (ਐਸ.ਡਬਲਿਊ.ਐਸ.ਪੀ.) ਲਈ ਸਰਕਾਰ ਟਰੱਕਿੰਗ ਐਚ.ਆਰ. ਕੈਨੇਡਾ ਦੀ ਤਜਵੀਜ਼ ਨੂੰ ਮਨਜ਼ੂਰੀ ਦੇਵੇ। ਇਹ ਤਜਵੀਜ਼ ਟਰੱਕਿੰਗ ਉਦਯੋਗ ’ਚ ਦਾਖ਼ਲ ਹੋਣ ਵਾਲੇ ਨਵੇਂ ਵਿਅਕਤੀਆਂ ਲਈ ਨਿਯਮਾਂ ਨੂੰ ਥੋੜ੍ਹੇ ਸਮੇਂ ਲਈ ਨਰਮ ਕਰਨ ’ਤੇ ਕੇਂਦਰਤ ਹਨ।

– ਸੀ.ਟੀ.ਏ. ਵਿਸ਼ਾਲ ਪੱਧਰ ’ਤੇ ਮੁਹੱਈਆ ਅਤੇ ਟਰੱਕਿੰਗ ਲਈ ਸਥਾਪਤ ਲੰਮੇ-ਸਮੇਂ ਦੀ ਨਵੀਂ ਸਿਖਲਾਈ ਲਈ ਫ਼ੰਡਿੰਗ ਮੱਦਦ ਚਾਹੁੰਦੀ ਹੈ।

– ਉਦਯੋਗ ’ਚ ਨਵੀਂਆਂ ਭਰਤੀਆਂ ਲਈ ਆਨਬੋਰਡਿੰਗ/ਸਿਖਲਾਈ ’ਚ ਮੱਦਦ ਲਈ ਸੰਸਥਾਗਤ ਤਨਖ਼ਾਹ ਸਬਸਿਡੀ। ਇਹ ਲਾਇਸੰਸ ਤੋਂ ਬਾਅਦ ਨੌਕਰੀ ’ਤੇ ਸਿਖਲਾਈ ਲਈ ਜ਼ਰੂਰੀ ਹੈ।

– ਸੀ.ਟੀ.ਏ. ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ (ਟੀ.ਐਫ਼.ਡਬਲਿਊ.ਪੀ.) ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਦਾ ਵੇਖਣਾ ਚਾਹੁੰਦੀ ਹੈ, ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਪ੍ਰੋਗਰਾਮ ਲਿਆਉਣਾ, ਅਤੇ ਸਾਡੇ ਖੇਤਰ ਲਈ ਪੱਕੀ ਰੈਜ਼ੀਡੈਂਸੀ ਦਾ ਰਾਹ ਵੇਖਣਾ ਚਾਹੁੰਦੀ ਹੈ।

– ਕੈਰੀਅਰਸ ਲਈ ਸਿਖਲਾਈ ਟੈਕਸ ਕਰੈਡਿਟ ਦੀ ਸਥਾਪਨਾ ਤਾਂ ਕਿ ਉਨ੍ਹਾਂ ਦੇ ਸਿਖਲਾਈ ਪ੍ਰੋਗਰਾਮਾਂ ’ਚ ਨਿਵੇਸ਼ ਨੂੰ ਮੱਦਦ ਮਿਲ ਸਕੇ ਅਤੇ ਨਵੇਂ ਡਰਾਈਵਰਾਂ ਨੂੰ ਆਪਣੇ ਨਾਲ ਰਲਾਇਆ ਜਾ ਸਕੇ।

– ਇੱਕ ਰਾਸ਼ਟਰੀ ਡਰਾਇਵਰ ਇੰਕ. ਤਾਮੀਲੀ ਪ੍ਰੋਗਰਾਮ ਦੀ ਸਥਾਪਨਾ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਮੌਜੂਦਾ ਡਰਾਈਵਰ ਜ਼ਮੀਨਦੋਜ਼ ਆਰਥਿਕਤਾ ’ਚ ਕੰਮ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਹੱਕ ਸੁਰੱਖਿਅਤ ਹਨ।

– ਫ਼ੈਡਰਲ-ਪ੍ਰੋਵਿੰਸ਼ੀਅਲ ਹੈਵੀ ਟਰੱਕ ਆਰਾਮ ਘਰ ਮੁਢਲਾ ਢਾਂਚਾ ਪ੍ਰੋਗਰਾਮ ਦੀ ਸਥਾਪਨਾ ਤਾਂ ਕਿ ਕਮਰਸ਼ੀਅਲ ਡਰਾਈਵਰਾਂ ਦੀ ਮੱਦਦ ਕੀਤੀ ਜਾ ਸਕੇ।