ਅਲਕੋਆ ਨੇ ਪੇਸ਼ ਕੀਤੇ ਹਲਕੇ ਵ੍ਹੀਲ, ਵ੍ਹੀਲ ਕਵਰ

ਅਲਕੋਆ ਨੇ ਆਪਣੇ ਐਲੂਮੀਨੀਅਮ ਵ੍ਹੀਲ ਦੇ ਭਾਰ ’ਚ ਹੋਰ ਕਮੀ ਕੀਤੀ ਹੈ। ਨਵੇਂ ਅਲਕੋਆ ਪਿਛਲੇ ਡਿਜ਼ਾਈਨ 22.5”x8.25” ULT36x ਅਤੇ 22.5”x14” 84U61x ਅਤੇ 84U64x C  ਤੋਂ 3 ਪਾਊਂਡ ਹਲਕੇ ਹਨ। ULT36x ਦਾ ਭਾਰ ਸਿਰਫ਼ 36 ਪਾਊਂਡ ਹੈ, ਜਦਕਿ ਚੌੜੇ ਆਧਾਰ ਵਾਲੇ ਵ੍ਹੀਲ ਦਾ ਭਾਰ 49 ਪਾਊਂਡ ਹੈ।

ਹਲਕੇ ਭਾਰ ਵਾਲੇ ਵ੍ਹੀਲ ਨੂੰ ਟੈਕਨਾਲੋਜੀ ਐਂਡ ਮੈਂਟੇਨੈਂਸ ਕੌਂਸਲ ਦੀ ਮੀਟਿੰਗ ’ਚ ਪੇਸ਼ ਕੀਤਾ ਗਿਆ ਸੀ। ਅਲਕੋਆ ਦਾ ਦਾਅਵਾ ਹੈ ਕਿ ਇਹ ਦੁਨੀਆਂ ਦੇ ਸਭ ਤੋਂ ਹਲਕੇ ਕਮਰਸ਼ੀਅਲ ਟਰੱਕ ਵ੍ਹੀਲ ਹਨ, ਜੋ ਕਿ ਸਟੀਲ ਦੇ ਮੁਕਾਬਲੇ ਪ੍ਰਤੀ 1,000 ਮੀਲ ’ਤੇ 0.9 ਗੈਲਨ ਦੀ ਬੱਚਤ ਪ੍ਰਦਾਨ ਕਰਦੇ ਹਨ। ਇਨ੍ਹਾਂ ਨੂੰ ਡਿਊਰਾ-ਬ੍ਰਾਈਟ ਜਾਂ ਡਿਊਰਾ-ਬਲੈਕ ਰੰਗਾਂ ’ਚ ਦੋ ਵਾਲਵ ਸਟੈਮ ਓਪਨਿੰਗ ਨਾਲ ਆਰਡਰ ਕੀਤਾ ਜਾ ਸਕਦਾ ਹੈ।