ਆਈਸੈਕ ਨੇ ਪੇਸ਼ ਕੀਤੇ ਡਿਜੀਟਲ ਅਪਗ੍ਰੇਡ

ਆਈਸੈਕ ਨੇ ਟਰੱਕਿੰਗ ਉਦਯੋਗ ਲਈ ਆਪਣੇ ਡਿਜੀਟਲ ਸਲਿਊਸ਼ਨਜ਼ ’ਚ ਕਈ ਡਿਜੀਟਲ ਅਪਗ੍ਰੇਡ ਪੇਸ਼ ਕੀਤੇ ਹਨ।

ਡਰਾਈਵਰ ਹੁਣ ਵ੍ਹੀਲ ਰੀਟੋਰਕਿੰਗ ਜ਼ਰੂਰਤਾਂ ਦੀ ਆਈਸੈਕ ਦੇ ਇਨਕੰਟਰੋਲ ਟੈਬਲੈੱਟ ਰਾਹੀਂ ਨਿਗਰਾਨੀ ਕਰ ਸਕਦੇ ਹਨ, ਜਦਕਿ ਮਕੈਨਿਕ ਅਤੇ ਸੁਰੱਖਿਆ ਮੈਨੇਜਰ ਇਨ੍ਹਾਂ ਦਾ ਇਨਰੀਅਲਟਾਈਮ ਵੈੱਬ ਪੋਰਟਲ ਜ਼ਰੀਏ ਜਾਂ ਏਕੀਕ੍ਰਿਤ ਸਾਂਭ-ਸੰਭਾਲ ਸਿਸਟਮ ਜ਼ਰੀਏ ਪ੍ਰਬੰਧਨ ਕਰ ਸਕਦੇ ਹਨ।

(ਤਸਵੀਰ: ਆਈਸੈਕ ਇੰਸਟਰੂਮੈਂਟਸ)

ਇਸ ਦੌਰਾਨ ਮੈਂਟੇਨੈਂਸ ਮੈਨੇਜਰ ਵੀ ਏ.ਪੀ.ਆਈ. ਰਾਹੀਂ ਮੈਂਟੇਨੈਂਸ ਸਿਸਟਮ ਨਾਲ ਏਕੀਕ੍ਰਿਤ ਇਸਾਕ ਟੂਲ ਨਾਲ ਸਮੱਸਿਆ ਕੋਡ ਨੂੰ ਫ਼ਿਲਟਰ ਕਰ ਸਕਦੇ ਹਨ।

ਇੱਕ ਨਵਾਂ ਐਸੇਟ ਐਕਸੈੱਸ ਫ਼ੰਕਸ਼ਨ ਪ੍ਰਯੋਗਕਰਤਾਵਾਂ ਨੂੰ ਸਿਰਫ਼ ਪ੍ਰਸੰਗਕ ਐਸੇਟਸ ਵਿਖਾਉਂਦਾ ਹੈ। ਭਾਵੇਂ ਉਹ ਟਰਮੀਨਲਾਂ, ਡਿਵੀਜ਼ਨਾਂ, ਬਿਜ਼ਨਸ ਇਕਾਈਆਂ ਜਾਂ ਹੋਰ ਗਰੁੱਪਾਂ ਦੇ ਰੂਪ ’ਚ ਹੋਣ।

ਇਸ ਤੋਂ ਇਲਾਵਾ ਡਰਾਈਵਰਾਂ ਦੀ ਸਰਵਿਸ ਸੂਚਨਾ ਨੂੰ ਆਈਸੈਕ ਏ.ਪੀ.ਆਈ. ਰਾਹੀਂ ਸਾਂਝਾ ਕੀਤਾ ਜਾ ਸਕਦਾ ਹੈ, ਜਿਸ ’ਚ ਹਰ ਡਿਊਟੀ ਸਟੇਟਸ ’ਚ ਬਤੀਤ ਕੀਤਾ ਸਮਾਂ ਅਤੇ ਸਫ਼ਰ ਦੀ ਦੂਰੀ ਸ਼ਾਮਲ ਹੈ – ਇਸ ਨਾਲ ਡਰਾਈਵਰ ਪੇਅਰੋਲ ਵਰਗੀਆਂ ਗਤੀਵਿਧੀਆਂ ’ਚ ਮੱਦਦ ਮਿਲਦੀ ਹੈ ਜਦੋਂ ਅੰਕੜਿਆਂ ਨੂੰ ਟਾਈਮਸ਼ੀਟ ਰਿਪੋਰਟਾਂ ਨਾਲ ਜੋੜਿਆ ਜਾਂਦਾ ਹੈ। ਆਈਸੈਕ ਨੇ ਆਪਣੇ ਸਲਿਊਸ਼ਨਜ਼ ਨੂੰ ਵਿਸ਼ੇਸ਼ ਰੀਜਨ ਅਨੁਸਾਰ ਕੰਮ ਦੇ ਘੰਟੇ ਕਾਨੂੰਨ ਦੀ ਪਾਲਣਾ ਲਈ ਵੀ ਅਪਡੇਟ ਕੀਤਾ ਹੈ, ਜਿਸ ’ਚ ਅਮਰੀਕੀ ਖੇਤੀਬਾੜੀ ਛੋਟ ਅਤੇ ਅਲਬਰਟਾ, ਸਸਕੈਚਵਨ ਅਤੇ ਮੇਨੀਟੋਬਾ ’ਚ ਕੈਨੇਡੀਅਨ ਫ਼ਰਟੀਲਾਈਜ਼ਰ ਛੋਟ ਸ਼ਾਮਲ ਹੈ।

ਤਾਜ਼ਾ ਅਪਡੇਟਸ ਦੀ ਸੂਚੀ ’ਚ ਆਖ਼ਰੀ ਥਾਂ ਆਈਸੈਕ ਪਿਕਅੱਪ ਅਤੇ ਡਿਲੀਵਰੀ ਮਾਡਿਊਲ ਦੀ ਹੈ, ਜੋ ਕਿ ਡਰਾਈਵਰਾਂ ਨੂੰ ਸੜਕ ’ਤੇ ਵੱਖੋ-ਵੱਖ ਆਕਾਰ ਦੇ ਪੈਲੇਟ ਦੀ ਕਿਊਬੇਜ ਦਰਜ ਕਰਨ ਦੀ ਸਮਰੱਥਾ ਦਿੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਬਾਕੀ ਬਚਦਾ ਫ਼ਲੋਰ ਸਪੇਸ ਪਤਾ ਕਰਨ ਅਤੇ ਬਿਲਿੰਗ ਦੀ ਸਟੀਕਤਾ ਬਿਹਤਰ ਕਰਨ ’ਚ ਮਦਦ ਮਿਲੇਗੀ।