ਇੰਟਰਨੈਸ਼ਨਲ ਨੇ ਕਲਾਸ 4-5 ਟਰੱਕਾਂ ਦੀ ਸੀਵੀ ਲੜੀ ਜਾਰੀ ਕੀਤੀ

ਕਲਾਸ 4/5 ਖੰਡ ‘ਚ ਇੰਟਰਨੈਸ਼ਨਲ ਆਪਣੀ ਨਵੀਂ ਸੀਵੀ ਲੜੀ ਲੈ ਕੇ ਹਾਜ਼ਰ ਹੈ ਜੋ ਕਿ ਇਸ ਨੇ ਜੀ.ਐਮ. ਨਾਲ ਮਿਲ ਕੇ ਡਿਜ਼ਾਈਨ ਕੀਤੀ ਹੈ |

ਕੰਪਨੀ ਨੂੰ ਉਮੀਦ ਹੈ ਕਿ ਗ੍ਰਾਹਕਾਂ ਨੂੰ ਇੰਟਰਨੈਸ਼ਨਲ ਦੇ ਫੈਲ ਰਹੇ, ਕਾਰੋਬਾਰੀ ਗੱਡੀਆਂ ‘ਤੇ ਕੇਂਦਰਤ ਡੀਲਰ ਨੈੱਟਵਰਕ ਦਾ ਲਾਭ ਮਿਲੇਗਾ |

ਕਲਾਸ 4/5 ਖੰਡ ਹਰ ਸਾਲ ਲਗਭਗ 40,000 ਇਕਾਈਆਂ ਦੇ ਬਾਜ਼ਾਰ ਦੀ ਪ੍ਰਤੀਨਿਧਗੀ ਕਰਦਾ ਹੈ |

ਇਸ ਟਰੱਕ ਨੂੰ ਸਖ਼ਤ ਕਾਰੋਬਾਰੀ ਅਮਲਾਂ ਨੂੰ ਸੰਭਾਲਣ ਲਈ ਬਣਾਇਆ ਗਿਆ ਹੈ | ਚੈਸਿਸ ‘ਚ 50,000 ਪੀਐਸਆਈ ਫ਼ਰੇਮ ਰੇਲ ਲੱਗੇ ਹਨ ਅਤੇ ਪੂਰੇ ਚੈਸਿਸ ਨੂੰ ਜ਼ੰਗ ਲੱਗਣ ਤੋਂ ਬਚਾਉਣ ਲਈ ਫ਼ੈਕਟਰੀ ਅੰਦਰ ਹੀ ਪੇਂਟ ਕੀਤਾ ਜਾਂਦਾ ਹੈ |

ਟਰੱਕ ‘ਚ ਏਅਰ-ਰਾਈਡ ਸਸਪੈਂਸ਼ਨ ਲੱਗਾ ਹੋਇਆ ਹੈ ਅਤੇ ਇਸ ਦਾ ਤਾਕਤਵਰ 6.6 ਲੀਟਰ ਦਾ ਇੰਜਣ 350 ਹਾਰਸ ਪਾਵਰ ਅਤੇ 740 ਪਾਊਂਡ ਫ਼ੁੱਟ ਦਾ ਟਾਰਕ ਦਿੰਦਾ ਹੈ | ਇਸ ‘ਚ ਦੋ ਐਲੀਸਨ ਟਰਾਂਸਮਿਸ਼ਨ ਹਨ | ਅੱਗੇ ਨੂੰ ਝੁਕ ਸਕਣ ਵਾਲੀ ਹੁੱਡ ਇੰਜਣ ਕੰਪਾਰਟਮੈਂਟ ਤਕ ਆਸਾਨ ਪਹੁੰਚ ਮੁਹੱਈਆ ਕਰਵਾਉਂਦੀ ਹੈ |

ਕੈਬ ਹੁੱਕ-ਬੋਲਟਡ ਹੈ, ਜਿਸ ਦੇ ਬੋਲਟ ਕਿਸੇ ਵੀ ਹਾਲਾਤ ‘ਚ ਢਿੱਲੇ ਨਹੀਂ ਪੈਣਗੇ | ਇੰਟੀਰੀਅਰ ‘ਚ ਆਟੋਮੋਟਿਵ ਡਿਜ਼ਾਈਨ ਜੀ.ਐਮ. ਕੈਬ ਅਤੇ ਇੰਟੀਰੀਅਰ ਦਾ ਹੁਲੀਆ ਪੇਸ਼ ਕਰਦੇ ਹਨ | ਟਰੱਕ ਨੂੰ ਐੱਪਲ ਦੇ ਕਾਰਪਲੇਅ ਅਤੇ ਬੈਕਅੱਪ ਕੈਮਰਾ ਨਾਲ ਆਰਡਰ ਜਾ ਸਕਦਾ ਹੈ |

ਇਹ ਟਰੱਕ 4&2 ਅਤੇ 4&4 ਡਰਾਈਵ ਸੈੱਟਅਪ ਦੀ ਰੈਗੂਲਰ ਕੈਬ ਅਤੇ ਕਰਿਊ ਕੈਬ ਸੰਰਚਨਾ ‘ਚ ਮੌਜੂਦ ਹੈ | ਗ੍ਰਾਹਕ 25 ਤੋਂ 65 ਗੈਲਨ ਦੀ ਸਮਰਥਾ ਵਾਲੇ ਤਿੰਨ ਤਰ੍ਹਾਂ ਦੇ ਫ਼ਿਊਲ ਟੈਂਕ ‘ਚੋਂ ਕਿਸੇ ਦੀ ਵੀ ਚੋਣ ਕਰ ਸਕਦੇ ਹਨ | ਇਸ ਦੀ ਕੁਲ ਜੋੜ ਭਾਰ ਰੇਟਿੰਗ (ਜੀ.ਸੀ.ਡਬਲਿਊ.ਆਰ.) 37,500 ਪਾਊਂਡ ਹੈ |