ਈਟਨ ਨੇ ਇਲੈਕਟ੍ਰਿਕ ਗੱਡੀਆਂ ਲਈ ਫ਼ਿਊਜ਼ ਵਿਕਸਤ ਕੀਤੇ

ਈਟਨ ਦੇ ਈ-ਮੋਬਿਲਟੀ ਕਾਰੋਬਾਰ ਨੇ ਬੁੱਸਮੈਨ ਸੀਰੀਜ਼ ਫ਼ਿਊਜ਼ ਦੀ ਇੱਕ ਨਵੀਂ ਈ.ਵੀ.ਕੇ. ਸੀਰੀਜ਼ ਨੂੰ ਇਲੈਕਟ੍ਰਿਕ ਗੱਡੀਆਂ ਲਈ ਪੇਸ਼ ਕੀਤਾ ਹੈ।

(ਤਸਵੀਰ: ਈਟਨ)

ਕੰਪਨੀ ਅਨੁਸਾਰ ਇਨ੍ਹਾਂ ਨੂੰ ਇੱਕ ਇਲੈਕਟ੍ਰਿਕ ਵਹੀਕਲ ਅਤੇ ਹੋਰ ਉੱਨਤ ਈ.ਵੀ. ਸਿਸਟਮ ਆਰਕੀਟੈਕਚਰਸ ਦੇ ਚਾਰਜਿੰਗ ਸਿਸਟਮ ਦਾ ਪ੍ਰਬੰਧਨ ਅਤੇ ਸੁਰੱਖਿਆ ਕਰਨ ਲਈ ਤਿਆਰ ਕੀਤਾ ਗਿਆ ਹੈ।

ਜਦੋਂ ਵੀ ਟੱਕਰ ਜਾਂ ਇੰਸੁਲੇਸ਼ਨ ਟੁੱਟਣ ਵਰਗੀ ਫ਼ਾਲਟ ਕਰਕੇ ਭਿਆਨਕ ਸ਼ਾਰਟ ਸਰਕਟ ਹੁੰਦਾ ਹੈ, ਤਾਂ ਫ਼ਿਊਜ਼ ਸਾਰੀ ਮੌਜੂਦ ਊਰਜਾ ਨੂੰ ਬੰਦ ਕਰ ਦਿੰਦਾ ਹੈ ਅਤੇ ਸਰਕਿਟ ਨੂੰ ਸੁਰੱਖਿਅਤ ਤਰੀਕੇ ਨਾਲ ਤੋੜ ਦਿੰਦਾ ਹੈ।

ਈਟਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਨਵੇਂ ਫ਼ਿਊਜ਼ ਨੂੰ ਰਵਾਇਤੀ ਫ਼ਿਊਜ਼ਾਂ ਦੇ ਮੁਕਾਬਲੇ 33% ਘੱਟ ਥਾਂ ਦੀ ਜ਼ਰੂਰਤ ਹੁੰਦੀ ਹੈ, ਅਤੇ ਇਹ ਕੰਡਕਟਰਸ ਲਈ ਬਿਹਤਰ ਸ਼ਾਰਟ-ਸਰਕਿਟ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ।