ਏ.ਟੀ.ਏ., ਐਨ.ਏ.ਸੀ.ਵੀ. ਸ਼ੋਅ ਨੇ ਵਿੱਦਿਅਕ ਕਾਨਫ਼ਰੰਸ ਲਈ ਕੀਤਾ ਕਰਾਰ

ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ (ਐਨ.ਏ.ਸੀ.ਵੀ. ਸ਼ੋਅ) ਨੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ (ਏ.ਟੀ.ਏ.) ਅਤੇ ਇਸ ਦੇ ਆਵਾਜਾਈ ਬਾਰੇ ਪ੍ਰਕਾਸ਼ਨਾਂ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਤਹਿਤ ਅੱਧੇ ਦਿਨ ਦੀ ਇੱਕ ਵਿੱਦਿਅਕ ਕਾਨਫ਼ਰੰਸ ਕਰਵਾਈ ਜਾਵੇਗੀ।

29 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ ਤੱਕ ਹੋਣ ਵਾਲੀ ਇਸ  ਕਾਨਫ਼ਰੰਸ ‘ਚ ਵਿਚਾਰਕ ਅਤੇ ਉਦਯੋਗ ਦੇ ਦੂਰਦ੍ਰਿਸ਼ਟਾ ਕਈ ਵਿਸ਼ਿਆਂ ‘ਤੇ ਬੋਲਣਗੇ।

ਦਿਨ ਵੇਲੇ ਹੋਣ ਵਾਲੇ ਏ.ਟੀ.ਏ. ਸੈਸ਼ਨਾਂ ‘ਚ ਸ਼ਾਮਲ ਹੋਵੇਗਾ:
–  ਸਾਇਬਰ ਸੁਰੱਖਿਆ ‘ਚ ਬਿਪਤਾ ਦੀ ਘੜੀ ਤੋਂ ਬਚਣ ਅਤੇ ਸੰਭਾਲਣ ਲਈ ਰਣਨੀਤੀ।
–  ਤਕਨਾਲੋਜੀ ਅਤੇ ਮੁਰੰਮਤ ਕੌਂਸਲ ਦੀ ਭਵਿੱਖਤ ਟਰੱਕ ਕਮੇਟੀ, ਭਵਿੱਖਤ ਟਰੱਕਿੰਗ ਤਕਨਾਲੋਜੀ ਅਤੇ ਕਾਰੋਬਾਰੀ ਅਮਲਾਂ ਦਾ ਹੱਲ ਲੱਭਣਾ।

31 ਅਕਤੂਬਰ ਨੂੰ, ਏ.ਟੀ.ਏ ਲੀਜ਼ ਅਤੇ ਫ਼ਾਈਨਾਂਸ ਬਾਰੇ ਵੀ ਇੱਕ ਸੈਸ਼ਨ ਕਰਵਾਏਗਾ। ਇਸੇ ਦਿਨ ਹੀ, ਅਮਰੀਕਨ ਟਰਾਂਸਪੋਰਟ ਰੀਸਰਚ ਇੰਸਟੀਚਿਊਟ (ਏ.ਟੀ.ਆਰ.ਆਈ.) ਵੀ ਟਰੱਕਿੰਗ ਦੀ ਲਾਗਤ ਬਾਰੇ ਇੱਕ ਚਰਚਾ ਕਰਵਾਏਗਾ।

ਐਨ.ਏ.ਸੀ.ਵੀ. ਸ਼ੋਅ ਦੇ ਸ਼ੋਅ ਮੈਨੇਜਰ ਕਾਰਮੈਨ ਡੀਆਜ਼ ਨੇ ਕਿਹਾ, ”ਏ.ਟੀ.ਏ. ਨੇ ਹਰ ਸੈਸ਼ਨ ਨੂੰ ਇਸ ਤਰ੍ਹਾਂ ਬਣਾਇਆ ਹੈ ਜਿਸ ਨਾਲ ਅੱਜਕਲ ਟਰੱਕਿੰਗ ਉਦਯੋਗ ‘ਤੇ ਅਸਰ ਪਾਉਣ ਵਾਲੀਆਂ ਸੁਧਾਰ ਤਕਨਾਲੋਜੀਆਂ, ਫ਼ਲੀਟ ਉਪਕਰਣ ਅਤੇ ਮੁਰੰਮਤ ਰਣਨੀਤੀਆਂ ਬਾਰੇ ਕਾਨਫ਼ਰੰਸ ਦੇ ਹਾਜ਼ਰੀਨਾਂ ਨੂੰ ਸਿੱਖਿਅਤ ਕੀਤਾ ਜਾ ਸਕੇਗਾ।”

ਰਜਿਸਟਰ ਕਰਨ ਲਈ https://nacvshow.com/education/ata-symposium-at-nacv-show/ ‘ਤੇ ਜਾਉ।