ਐਲੀਸਨ ਖੋਲ੍ਹੇਗਾ ਨਵਾਂ ਵਾਤਾਵਰਣ ਟੈਸਟ ਸੈਂਟਰ

ਐਲੀਸਨ ਟਰਾਂਸਮਿਸ਼ਨ ਇੰਡੀਆਨਾਪੋਲਿਸ ‘ਚ 60,000 ਵਰਗ ਫ਼ੁੱਟ ਦਾ ਇੱਕ ਵਹੀਕਲ ਇਨਵਾਇਰਨਮੈਂਟ ਟੈਸਟ (ਵੀ.ਈ.ਟੀ.) ਸੈਂਟਰ ਵਿਕਸਤ ਕਰ ਰਹੀ ਹੈ। ਇਹ ਇਸ ਸਮੇਂ ਉਸਾਰੀ ਅਧੀਨ ਹੈ, ਜੋ ਕਿ ਅਧਿਕਾਰਕ ਰੂਪ ‘ਚ 8 ਜੁਲਾਈ, 2020 ਨੂੰ ਖੁੱਲ੍ਹੇਗਾ।

ਇਸ ਫ਼ੈਸਿਲਿਟੀ ‘ਚ ਦੋ ਵਾਤਾਵਰਣ ਚੈਂਬਰ ਹੋਣਗੇ ਜੋ ਕਿ ਕਈ ਤਰ੍ਹਾਂ ਦੀਆਂ ਬਨਾਵਟੀ ਵਾਤਾਵਰਣ ਸਥਿਤੀਆਂ ਅਤੇ ਡਿਊਟੀ ਸਾਈਕਲ ਪੈਦਾ ਕਰ ਸਕਣਗੇ, ਜਿਨ੍ਹਾਂ ‘ਚ -54 ਡਿਗਰੀ ਤੋਂ ਲੈ ਕੇ 125 ਡਿਗਰੀ ਫ਼ਾਰਨਹੀਟ ਤਕ ਦਾ ਅਤਿ ਤਾਪਮਾਨ, 18,000 ਫ਼ੁੱਟ ਉੱਚਾਈ ਦੀ ਸਥਿਤੀ, ਡਾਇਨਾਮੋਮੀਟਰ-ਆਭਾਸੀ ਸੜਕਾਂ ਦੇ ਖੱਡੇ ਅਤੇ ਹੋਰ ਸੜਕੀ ਸਥਿਤੀਆਂ ਸ਼ਾਮਲ ਹਨ।

ਇਸ ਕੇਂਦਰ ‘ਚ ਜ਼ਿਆਦਾਤਰ ਕਮਰਸ਼ੀਅਲ ਆਨ ਅਤੇ ਆਫ਼-ਹਾਈਵੇ ਅਤੇ ਡਿਫ਼ੈਂਸ ਵਹੀਕਲ ਐਪਲੀਕੇਸ਼ਨਜ਼ ਆ ਸਕਦੇ ਹਨ।

ਇਸ ਕੇਂਦਰ ‘ਚ ਕਿਸੇ ਵੀ ਤਾਪਮਾਨ ਨੂੰ ਅਜਮਾਇਆ ਜਾ ਸਕਦਾ ਹੈ, ਕਿਸੇ ਵੀ ਸੜਕੀ ਸਥਿਤੀ ਅਤੇ ਕਿਸੇ ਵੀ ਥਾਂ ਨੂੰ ਕਿਸੇ ਵੀ ਸਮੇਂ ਇੱਕੋ ਥਾਂ ‘ਤੇ ਉਸਾਰਿਆ ਜਾ ਸਕਦਾ ਹੈ।

ਜਦੋਂ ਇਹ ਕੇਂਦਰ ਐਲੀਸਨ ਵਲੋਂ ਪ੍ਰਯੋਗ ਨਹੀਂ ਕੀਤਾ ਜਾਂਦਾ ਹੋਵੇਗਾ, ਉਸ ਵੇਲੇ ਇਸ ਨੂੰ ਬਾਹਰੀ ਧਿਰ ਨੂੰ ਆਪਣੀ ਜਾਂਚ ਅਤੇ ਪ੍ਰਮਾਣਨ ਜ਼ਰੂਰਤਾਂ ਪੂਰੀਆਂ ਕਰਨ ਲਈ ਦੇ ਦਿੱਤਾ ਜਾਵੇਗਾ। ਬਾਹਰੀ ਧਿਰਾਂ ਦੇ ਸਾਰੇ ਅੰਕੜੇ ਸੁਰੱਖਿਅਤ ਅਤੇ ਗੁਪਤ ਰੱਖੇ ਜਾਣਗੇ।