ਓਂਟਾਰੀਓ ਅਤੇ ਕਿਊਬੈੱਕ ਡਰਾਈਵਰ ਸਿਖਲਾਈ ਸਕੀਮਾਂ ’ਚ 11 ਵਿਰੁੱਧ ਦੋਸ਼ ਆਇਦ
ਓਂਟਾਰੀਓ ਅਤੇ ਕਿਊਬੈੱਕ ਪੁਲਿਸ ਨੇ ਡਰਾਈਵਰ ਸਿਖਲਾਈ ਸਕੀਮਾਂ ’ਚ ਕਈ ਸਾਲਾਂ ਦੀ ਜਾਂਚ ਕਰਨ ਮਗਰੋਂ ਸਾਂਝੇ ਤੌਰ ’ਤੇ 11 ਦੋਸ਼ ਆਇਦ ਕੀਤੇ ਹਨ। ਇਨ੍ਹਾਂ ਸਕੀਮਾਂ ’ਚ ਕਥਿਤ ਤੌਰ ’ਤੇ ਗ਼ੈਰ ਲਾਇਸੰਸੀ ਸਿਖਲਾਈ ਸਕੂਲ, ਵਿਦਿਆਰਥੀਆਂ ਲਈ ਟੈਸਟ ਦੇਣ ਵਾਲੇ ਇੰਟਰਪਰੇਟਰ, ਅਤੇ ਹੋਰ ਨਾਜਾਇਜ਼ ਗਤੀਵਿਧੀਆਂ ਸ਼ਾਮਲ ਸਨ।

ਜਾਂਚ ਐਸ.ਏ.ਏ.ਕਿਊ. ਅਤੇ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਵੱਲੋਂ ਮਿਲੀਆਂ ਸ਼ਿਕਾਇਤਾਂ ਮਗਰੋਂ ਕਿਊਬੈੱਕ ’ਚ ਸ਼ੁਰੂ ਹੋਈ ਸੀ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਨੇ ਕਿਊਬੈੱਕ ਪੁਲਿਸ ਤੋਂ ਮਾਰਚ 2019 ’ਚ ਮਿਲੀ ਇੱਕ ਸੂਚਨਾ ’ਤੇ ਕਾਰਵਾਈ ਕੀਤੀ, ਅਤੇ ਅਖ਼ੀਰ ’ਚ 200 ਅਜਿਹੇ ਮਾਮਲੇ ਪ੍ਰਾਪਤ ਹੋਏ ਜਿਨ੍ਹਾਂ ’ਚ ਵਿਦਿਆਰਥੀਆਂ ਨੇ ਕਮਰਸ਼ੀਅਲ ਲਾਇਸੰਸ ਪ੍ਰਾਪਤ ਕਰਨ ਲਈ ‘ਕਈ ਤਰ੍ਹਾਂ ਦੀਆਂ ਘਪਲੇਬਾਜ਼ ਕਾਰਵਾਈਆਂ ਕੀਤੀਆਂ’।
ਇਨ੍ਹਾਂ ਵਿਦਿਆਰਥੀਆਂ ਦੇ ਨਾਂ ਲਾਇਸੰਸਿੰਗ ਲਈ ਜ਼ਿੰਮੇਵਾਰ ਓਂਟਾਰੀਓ ਆਵਾਜਾਈ ਮੰਤਰਾਲੇ ਨੂੰ, ਅਤੇ ਨਿਜੀ ਸਿਖਲਾਈ ਸਕੂਲਾਂ ਦੇ ਨਿਗਰਾਨ ਓਂਟਾਰੀਓ ਕਾਲਜ ਅਤੇ ਯੂਨੀਵਰਸਿਟੀਆਂ ਮੰਤਰਾਲਾ ਨੂੰ ਭੇਜ ਦਿੱਤੇ ਗਏ ਹਨ।
ਕਿਊਬੈੱਕ ਪੁਲਿਸ ਦੇ ਅਫ਼ਸਰਾਂ ਨੇ ਮਾਂਟ੍ਰਿਆਲ, ਲਾਵਾਲ, ਅਤੇ ਬਰੈਂਪਟਨ, ਓਂਟਾਰੀਓ ’ਚੋਂ 18 ਮਈ ਨੂੰ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ। ਝੂਠੇ ਦਸਤਾਵੇਜ਼ ਪੇਸ਼ ਕਰਨ ਅਤੇ ਪ੍ਰਯੋਗ ਕਰਨ ਦੇ ਦੋਸ਼ ਵਿਦੇਸ਼ੀ ਕਲਾਇੰਟ ਨੂੰ ਪੈਸੇਂਜਰ ਗੱਡੀਆਂ ਲਈ ਸ਼੍ਰੇਣੀ 1 ਲਾਇਸੰਸ ਅਤੇ ਸੰਭਵ ਤੌਰ ’ਤੇ ਟਰੱਕਾਂ ਲਈ ਸ਼੍ਰੇਣੀ 1 ਲਾਇਸੰਸ ਪ੍ਰਾਪਤ ਕਰਨ ’ਚ ਮੱਦਦ ਕਰਨ ਬਾਬਤ ਹਨ।
ਓ.ਪੀ.ਪੀ. ਨੇ ਲਾਵਾਲ ਅਤੇ ਸੇਂਟ ਇਉਸਟਾਸ਼, ਕਿਊਬੈੱਕ ਅਤੇ ਕੈਲੇਡਨ ਤੇ ਕੋਰਨਵਾਲ, ਓਂਟਾਰੀਓ ਦੇ ਛੇ ਵਿਅਕਤੀਆਂ ’ਤੇ 5,000 ਡਾਲਰ ਤੋਂ ਵੱਧ ਦਾ ਘਪਲਾ ਕਰਨ ਦੇ ਦੋਸ਼ ਆਇਦ ਕੀਤੇ ਸਨ।
ਓ.ਪੀ.ਪੀ. ਦੀ ਜਾਂਚ ਲੋੜੀਂਦੇ ਜਾਂਚ ਟੈਸਟ ਪੂਰੇ ਕਰਨ ਲਈ ਇੱਕ ਦੁਭਾਸ਼ੀਏ ਦੇ ਪ੍ਰਯੋਗ ’ਤੇ, ਓਂਟਾਰੀਓ ਦੇ ਲਾਇਸੰਸ ਲਈ ਬਿਨੈ ਕਰਨ ਵਾਲੇ ਪ੍ਰੋਵਿੰਸ ਤੋਂ ਬਾਹਰਲੇ ਲੋਕਾਂ ’ਤੇ, ਅਤੇ ਓਂਟਾਰੀਓ ਦੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ ਮਾਨਕਾਂ ਦੀ ਉਲੰਘਣਾ ਕਰਨ ’ਤੇ ਕੇਂਦਰਤ ਰਹੀ। ਪੂਰਬੀ ਓਂਟਾਰੀਓ ਅਤੇ ਕਿਊਬੈੱਕ ’ਚ ਗ਼ੈਰਲਾਇਸੈਂਸ ਪ੍ਰਾਪਤ ਸਕੂਲਾਂ ਅਤੇ ਸਿਖਲਾਈ ਦੀ ਸ਼ਮੂਲੀਅਤ ਵਾਲੀਆਂ ਛੇ ਗੱਡੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ।
ਓ.ਪੀ.ਪੀ. ਅਪਰਾਧਕ ਜਾਂਚ ਬ੍ਰਾਂਚ ਦੇ ਡਿਟੈਕਟਿਵ ਇੰਸਪੈਕਟਰ ਡੇਨੀਅਲ ਨਾਡਿਊ ਨੇ ਕਿਹਾ, ‘‘ਇਸ ਲੰਮੀ ਜਾਂਚ ਦਾ ਮੁੱਖ ਕੇਂਦਰ ਜਨਤਾ ਦੀ ਸੁਰੱਖਿਆ ਹੈ। ਟਰੈਕਟਰ-ਟਰੇਲਰ ਅਤੇ ਹੋਰ ਕਮਰਸ਼ੀਅਲ ਗੱਡੀਆਂ ਬਹੁਤ ਘੱਟ ਗ਼ੈਰਮਨਜ਼ੂਰਸ਼ੁਦਾ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦੇ ਹੱਥਾਂ ’ਚ ਘਾਤਕ ਸਿੱਧ ਹੋ ਸਕਦੀਆਂ ਹਨ।’’