ਓਂਟਾਰੀਓ ’ਚ ਅਸੈਂਬਲ ਕੀਤਾ ਜਾਵੇਗਾ ਹੀਨੋ XL8

ਹੀਨੋ ਮੋਟਰਸ ਕੈਨੇਡਾ (ਐਚ.ਐਮ.ਸੀ.) ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ 2023 ਮਾਡਲ ਵਰ੍ਹੇ ਦੇ ਹੀਨੋ ਐਕਸ.ਐਲ.-ਲੜੀ ਦੇ ਸ਼੍ਰੇਣੀ 8 ਟਰੱਕਾਂ ਦਾ ਉਤਪਾਦਨ ਵੁੱਡਸਟਾਕ, ਓਂਟਾਰੀਓ ’ਚ ਸਥਿੱਤ ਐਚ.ਐਮ.ਸੀ. ਅਸੈਂਬਲੀ ਫ਼ੈਸਿਲਿਟੀ ਵਿਖੇ 2022 ਦੇ ਬਸੰਤ ਮੌਸਮ ’ਚ ਸ਼ੁਰੂ ਹੋ ਜਾਵੇਗਾ।

(ਤਸਵੀਰ: ਹੀਨੋ ਮੋਟਰਸ ਕੈਨੇਡਾ)

2023 ਹੀਨੋ XL8 ਨੂੰ 4×2 ਅਤੇ 6×4 ਸਟ੍ਰੇਟ ਫ਼ਰੇਮ ਸੰਰਚਨਾ ’ਚ ਪੇਸ਼ ਕੀਤਾ ਜਾਵੇਗਾ ਜੋ ਕਿ 35,000 ਤੋਂ 54,600 ਪਾਊਂਡ ਜੀ.ਵੀ.ਡਬਲਿਊ.ਆਰ. ਵਿਚਕਾਰ ਦੇ ਹੋਣਗੇ। ਡੇ ਕੈਬ ਮਾਡਲ ਦੀ ਕੈਬ ਦੇ ਪਿਛਲੇ ਪਾਸੇ  ਸਥਿੱਤ 109-ਇੰਚ ਦਾ ਬੰਪਰ ਨਾਲ ਮਿਲਦੇ 289 ਇੰਚ ਤਕ ਦੇ 4×2 ਅਤੇ 281 ਇੰਚ ਤਕ ਦੇ 6×4 ਮਾਡਲਾਂ ਦੇ ਵੀਲ੍ਹਬੇਸ ਨਾਲ ਪੇਸ਼ ਕੀਤਾ ਜਾਵੇਗਾ।

2023 ਦਾ ਹੀਨੋ XL8 ਕਮਿੰਸ ਐਲ9 ਇੰਜਣ ’ਤੇ ਚੱਲੇਗਾ। ਹੀਨੋ XL8 ਮਾਡਲ ਮਾਨਕ 300 ਹਾਰਸਪਾਵਰ ਨਾਲ ਆਵੇਗਾ ਜਿਸ ਦਾ 6&4 ਮਾਡਲ ’ਚ 360 ਹਾਰਸਪਾਵਰ ਬਦਲ ਵੀ ਮੌਜੂਦ ਹੋਵੇਗਾ।

ਹੀਨੋ XL8 ਦੇ ਹਾਈਵੇ ਸੀਰੀਜ਼ ਅਤੇ ਰੱਗਡ ਡਿਊਟੀ ਸੀਰੀਜ਼ ਦੋਹਾਂ ’ਚ ਐਲੀਸਨ 3000 ਸੀਰੀਜ਼ ਟਰਾਂਸਮਿਸ਼ਨ ਮਿਲੇਗਾ।

ਫ਼ਰੰਟ ਅਤੇ ਰੀਅਰ ਐਕਸਲ ਡੈਨਾ ਵੱਲੋਂ ਸਪਲਾਈ ਕੀਤੇ ਗਏ ਹਨ ਜਦਕਿ ਹੈਂਡਰਿਕਸਨ ਰੀਅਰ ਏਅਰ ਸਸਪੈਂਸ਼ਨ ਸਾਰੇ ਹੀਨੋ XL8 ਮਾਡਲਾਂ ’ਚ ਮਾਨਕ ਹੋਵੇਗਾ। ਕੈਬ ਅਤੇ ਇੰਟੀਰੀਅਰ ਹੀਨੋ ਐਲ-ਸੀਰੀਜ਼ ਸ਼੍ਰੇਣੀ 6 ਅਤੇ 7 ਮਾਡਲਾਂ ਵਰਗਾ ਹੀ ਹੈ ਜਿਸ ਦੇ ਬੋਲ਼ਡ, ਏਅਰੋਡਾਇਨਾਮਿਕ ਬਾਹਰੀ ਡਿਜ਼ਾਈਨ ਅਤੇ ਸਹੂਲਤਜਨਕ ਕਾਕਪਿਟ ਕਰਕੇ ਕੈਨੇਡਾ ’ਚ ਇਸ ਟਰੱਕ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।

ਐਚ.ਐਮ.ਸੀ. ਵਿਖੇ ਸੇਲਜ਼ ਦੇ ਵਾਇਸ-ਪ੍ਰੈਜ਼ੀਡੈਂਟ ਮਾਰਕ ਲੋਰੇਂਟਜ਼ ਨੇ ਕਿਹਾ, ‘‘ਹੀਨੋ ਦੇ ਰਵਾਇਤੀ ਕੈਬ ਮੀਡੀਅਮ ਡਿਊਟੀ ਮਾਡਲ ਕੈਨੇਡਾ ’ਚ ਬਹੁਤ ਪਸੰਦ ਕੀਤੇ ਜਾਂਦੇ ਹਨ। ਹੀਨੋ ਦੇ ਮਿਆਰ, ਟਿਕਾਊਪਨ ਅਤੇ ਭਰੋਸੇਯੋਗਤਾ ਕਰਕੇ ਇਨ੍ਹਾਂ ਟਰੱਕਾਂ ਦੇ ਮਾਲਕ ਇਸ ਦੀ ਸ਼ਲਾਘਾ ਕਰਦੇ ਹਨ, ਜਦਕਿ ਡਰਾਈਵਰ ਸ਼ਾਂਤ ਅਤੇ ਆਟੋਮੋਟਿਵ ਸਟਾਈਲ ਮਾਡਲ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਸਾਡੇ ਗ੍ਰਾਹਕਾਂ ਨੇ ਇੱਕ ਸ਼੍ਰੇਣੀ 8 ਮਾਡਲ ਨੂੰ ਆਪਣੇ ਕਾਰੋਬਾਰੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮੰਗਿਆ ਸੀ, ਅੱਜ ਹੀਨੋ ਇਹ ਐਲਾਨ ਕਰ ਕੇ ਬਹੁਤ ਉਤਸ਼ਾਹਿਤ ਹੈ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਹੱਲ ਲੱਭ ਗਿਆ ਹੈ।’’

ਵੁੱਡਸਟਾਕ ’ਚ ਐਚ.ਐਮ.ਸੀ. ਅਸੈਂਬਲੀ 2006 ’ਚ ਖੁੱਲ੍ਹੀ ਸੀ ਅਤੇ 2016 ’ਚ ਇਸ ਦਾ ਵਿਸਤਾਰ ਹੀਨੋ ਦੇ ਟਰੱਕਾਂ ਦੀ ਕੈਨੇਡਾ ’ਚ ਵਧਦੀ ਹੋਈ ਮੰਗ ਨੂੰ ਵੇਖ ਕੇ ਕੀਤਾ ਗਿਆ ਸੀ।