ਓਪਟੀ ਬਰਾਈਟ ਐਲ.ਈ.ਡੀ. ਲੈਂਪ ਕਈ ਤਰ੍ਹਾਂ ਦੇ ਮਾਊਂਟਿੰਗ ਬਦਲ ਪੇਸ਼ ਕਰਦੇ ਹਨ

ਆਪਟਰੋਨਿਕਸ ਇੰਟਰਨੈਸ਼ਨਲ ਦੇ ਓਪਟੀ-ਬਰਾਈਟ ਡਾਇਮੰਡ ਲੜੀ ਦੇ ਐਲ.ਈ.ਡੀ. ਇੰਟੀਰੀਅਰ ਲੈਂਪ ਸਤ੍ਹਾ ‘ਤੇ ਰੱਖਣਯੋਗ, ਰੌਸ਼ਨੀ ਘੱਟ ਕਰਨ ਅਤੇ ਰੌਸ਼ਨੀ ਦੀ ਪਿਛਲੀ ਤੀਬਰਤਾ ਨੂੰ ਯਾਦ ਰੱਖਣ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹਨ।

ਲੈਂਪਾਂ ਨੂੰ ਤਾਰ ਰਾਹੀਂ ਜਗਾਇਆ ਜਾਂ ਬੁਝਾਇਆ ਜਾ ਸਕਦਾ ਹੈ ਜਾਂ ਇਹ ਪੈਸਿਵ ਇਨਫ਼ਰਾਰੈੱਡ ਸੈਂਸਰਾਂ ਦੇ ਪ੍ਰਯੋਗ ਨਾਲ ਕਿਸੇ ਗਤੀ ਹੋਣ ‘ਤੇ ਆਪਣੇ ਆਪ ਵੀ ਜਗ ਸਕਦੇ ਹਨ।

ਕੰਪਨੀ ਨੇ ਕਿਹਾ ਹੈ ਕਿ ਹੀਰੇ ਦੇ ਆਕਾਰ ਦੇ ਲੈਂਪਾਂ ‘ਚ ਦਿਨ ਦੀ ਰੌਸ਼ਨੀ ਵਾਲੇ ਐਲ.ਈ.ਡੀ. ਹੁੰਦੇ ਹਨ ਜੋ ਕਿ ਕੁਦਰਤੀ ਧੁੱਪ ਦੀ ਰੌਸ਼ਨੀ ਦਾ ਅਹਿਸਾਸ ਦਿੰਦੇ ਹਨ। ਸਿਰਫ਼ ਅੱਧਾ ਇੰਚ ਮੋਟੇ ਇਨ੍ਹਾਂ ਲੈਂਪਾਂ ਨੂੰ ਗੱਡੀ ਅੰਦਰ ਕਿਤੇ ਵੀ ਲਗਾਇਆ ਜਾ ਸਕਦਾ ਹੈ।

ਲੈਂਪ ਦੋ ਆਕਾਰਾਂ ‘ਚ ਆਉਂਦੇ ਹਨ। 66-ਐਲ.ਈ.ਡੀ. ਮਾਡਲ ਆਈ.ਐਲ.ਐਲ.02 ਦਾ ਮਾਪ 13.5 ਇੰਚ ਹੁੰਦਾ ਹੈ ਅਤੇ ਇਹ 2,000 ਲਿਊਮੈਂਸ ਤਕ ਦੀ ਰੌਸ਼ਨੀ ਦਿੰਦਾ ਹੈ। 36-ਐਲ.ਈ.ਡੀ. ਮਾਡਲ ਆਈ.ਐਲ.ਐਲ. 03 ਦਾ ਮਾਪ ਸਿਰਫ਼ 6.7 ਇੰਚ ਹੁੰਦਾ ਹੈ, ਪਰ ਇਹ ਫਿਰ ਵੀ 1,500 ਲਿਊਮੈਂਸ ਦੀ ਰੌਸ਼ਨੀ ਦਿੰਦਾ ਹੈ। ਦੋਹਾਂ ਐਲ.ਈ.ਡੀ. ‘ਤੇ ਟੰਗਣ ਲਈ ਛੱਲੇ ਲੱਗੇ ਹੋਏ ਹਨ ਅਤੇ ਇਹ ਚਿੱਟੇ, ਕਾਲੇ ਅਤੇ ਕਰੋਮ ਰੰਗਾਂ ‘ਚ ਆਉਂਦੇ ਹਨ।

ਜਦੋਂ ਲੈਂਪਾਂ ਨੂੰ ਜਗਾਉਣ ਦਾ ਸਮਾਂ ਹੁੰਦਾ ਹੈ, ਤਾਂ ਪ੍ਰਯੋਗਕਰਤਾ ਕੋਲ ਚਾਰ ਬਦਲ ਹੁੰਦੇ ਹਨ, ਬੁਝਦੀ ਰੌਸ਼ਨੀ ਨਾਲ ਸਮਾਰਟ ਟੱਚ ਅਤੇ ਯਾਦਦਾਸ਼ਤ ਦੀ ਵਿਸ਼ੇਸ਼ਤਾ, ਇੰਫ਼ਰਾਰੈੱਡ ਮੋਸ਼ਨ ਸੈਂਸਰ, ਮੈਨੁਅਲ ਸਵਿੱਚ, ਜਾਂ ਨੋ-ਸਵਿੱਚ ਡਿਜ਼ਾਈਨ। ਕੇਂਦਰੀ ਸਥਿਤ ਸਪਰਸ਼ ਸਵਿੱਚ ਆਨ, ਆਫ਼ ਅਤੇ ਡਿਮਿੰਗ ਫ਼ੰਕਸ਼ਨ ਨੂੰ ਕੰਟਰੋਲ ਕਰ ਸਕਦਾ ਹੈ।

ਇਹ ਲੈਂਪ ਇਸ ਸਾਲ ਦੀ ਤੀਜੀ ਤਿਮਾਹੀ ‘ਚ ਮਿਲ ਸਕੇਗਾ।