ਕਮਰਸ਼ੀਅਲ ਟਰੱਕ ਟਾਇਰ ਸੈਗਮੈਂਟ ’ਚ ਪਰਤਿਆ ਯੂਨੀਰੋਇਲ

ਤਿੰਨ ਟਾਇਰਾਂ ਅਤੇ ਇੱਕ ਨਵੀਂ ਵੈੱਬਸਾਈਟ ਜਾਰੀ ਕਰਨ ਦੇ ਨਾਲ ਯੂਨੀਰੋਇਲ ਟਾਇਰਸ ਕਮਰਸ਼ੀਅਲ ਟਰੱਕ ਟਾਇਰ ਸੈਗਮੈਂਟ ’ਚ ਵਾਪਸੀ ਕਰ ਰਹੇ ਹਨ। ਪਰ 2022 ’ਚ ਇਹ ਸਿਰਫ਼ ਅਮਰੀਕਾ ’ਚ ਮੌਜੂਦ ਰਹਿਣਗੇ।

ਯੂਨੀਰੋਇਲ ਐਲ.ਟੀ.2 ਲਾਈਨਹੌਲ ਟਰੇਲਰ ਟਾਇਰ, ਆਰ.ਐਸ.2 ਰੀਜਨਲ ਸਟੀਅਰ ਟਾਇਰ, ਅਤੇ ਆਰ.ਡੀ.2 ਰੀਜਨਲ ਡਰਾਈਵ ਟਾਇਰ ਕੰਪਨੀ ਦੀ ਬਾਜ਼ਾਰ ’ਚ ਵਾਪਸੀ ਦੀ ਨਿਸ਼ਾਨੀ ਬਣਨਗੇ। ਨਵੀਂ ਵੈੱਬਸਾਈਟ www.UniroyalTruckTires.com ਗ੍ਰਾਹਕਾਂ ਨੂੰ ਨਵੇਂ ਟਾਇਰਾਂ ਲਈ ਡੀਲਰ ਲੱਭਣ ’ਚ ਮੱਦਦ ਕਰੇਗੀ।

(ਤਸਵੀਰ: ਯੂਨੀਰੋਇਲ)

ਕੰਪਨੀ ਦਾ ਕਹਿਣਾ ਹੈ ਕਿ ਟਾਇਰਾਂ ’ਚ ਇੱਕ ਨਵਾਂ ਟ੍ਰੈੱਡ ਡਿਜ਼ਾਈਨ ਵੇਖਣ ਨੂੰ ਮਿਲੇਗਾ। ਹੋਰ ਟਾਇਰ ਇਸ ਸਾਲ ਦੇ ਅੰਤ ਤੱਕ ਜਾਰੀ ਕੀਤੇ ਜਾਣਗੇ, ਜਿਨ੍ਹਾਂ ’ਚ ਲਾਈਨਹੌਲ ਡਰਾਈਵ ਟਾਇਰ ਅਤੇ ਆਨ/ਆਫ਼ ਰੋਡ ਟਰੱਕ ਟਾਇਰ ਸ਼ਾਮਲ ਹਨ।