ਕਮਰਸ਼ੀਅਲ ਡਰਾਈਵਰ ਸਿਖਲਾਈ ’ਤੇ ਅਗਲੇ ਤਿੰਨ ਸਾਲਾਂ ਦੌਰਾਨ 30 ਮਿਲੀਅਨ ਡਾਲਰ ਖ਼ਰਚ ਕਰੇਗਾ ਅਲਬਰਟਾ

ਅਲਬਰਟਾ ਦੇ ਵਿੱਤ ਮੰਤਰੀ ਟਰੈਵਿਸ ਟੋਅਵਸ ਨੇ ਪਿਛਲੇ ਹਫ਼ਤੇ ਇਹ ਐਲਾਨ ਕੀਤਾ ਕਿ ਅਲਬਰਟਾ ਸਰਕਾਰ ਕਮਰਸ਼ੀਅਲ ਡਰਾਈਵਰਾਂ ਦੀ ਸਿਖਲਾਈ ਅਤੇ ਹੋਰ ਸਿਖਲਾਈ ਚੁਨੌਤੀਆਂ ਨਾਲ ਨਜਿੱਠਣ ਲਈ ਅਗਲੇ ਤਿੰਨ ਸਾਲਾਂ ਦੌਰਾਨ 30 ਮਿਲੀਅਨ ਡਾਲਰ ਖਰਚ ਕਰੇਗੀ।

ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ ਦੀ ਮੰਗਲਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਅਲਬਰਟਾ ਦੇ ਆਵਾਜਾਈ ਮੰਤਰਾਲੇ ਨੇ 2021-22 ਦੌਰਾਨ 450 ਮਿਲੀਅਨ ਡਾਲਰ ਦੇ ਖ਼ਰਚੇ ਦੀ ਭਵਿੱਖਬਾਣੀ ਕੀਤੀ ਹੈ, ਜੋ ਕਿ 2021 ਤੋਂ 42 ਮਿਲੀਅਨ ਡਾਲਰ ਜ਼ਿਆਦਾ ਹੈ।

ਬਜਟ ਦਸਤਾਵੇਜ਼ ’ਚ ਕਿਹਾ ਗਿਆ, ‘‘ਬਜਟ 2022 ’ਚ ਸਮਰ ਹਾਈਵੇ ਰੱਖ-ਰਖਾਅ, ਪਾਰਕ ਰੋਡਸ ਦੀ ਮੁਰੰਮਤ, ਮੁਢਲਾ ਢਾਂਚਾ ਰੱਖ-ਰਖਾਅ ’ਚ ਪਾਣੀ ਦਾ ਪ੍ਰਬੰਧਨ, ਅਤੇ ਕਮਰਸ਼ੀਅਲ ਡਰਾਈਵਰ ਗ੍ਰਾਂਟ ਲਈ ਫ਼ੰਡਾਂ ’ਚ ਵਾਧਾ ਕੀਤਾ ਗਿਆ ਹੈ, ਜੋ ਕਿ ਅਲਬਰਟਾ ਦੀ ਕੰਮ ਕਰਨ ਦੌਰਾਨ ਮੱਦਦ ਕਰਦੇ ਹਨ।

ਵਿਦਿਆਰਥੀਆਂ ਨੂੰ ਪ੍ਰੀ-ਟਿੱਪ ਜਾਂਚ ਦਾ ਵੇਰਵਾ ਸਮਝਾਉਂਦਾ ਹੋਇਆ ਇੱਕ ਇੰਸਟਰੱਕਟਰ। (ਤਸਵੀਰ: ਲੀਓ ਬਾਰੋਸ)

ਦਸਤਾਵੇਜ਼ ’ਚ ਕਿਹਾ ਗਿਆ, ‘‘ਇੱਕ ਅੰਦਾਜ਼ੇ ਅਨੁਸਾਰ 2023 ਤੱਕ ਅਲਬਰਟਾ ’ਚ 3,600 ਕਮਰਸ਼ੀਅਲ ਡਰਾਈਵਰਾਂ ਦੀ ਕਮੀ ਹੋਵੇਗੀ। ਮੰਤਰਾਲਾ ਦਾ ਧਿਆਨ ਲੇਬਰ ਮਾਰਕੀਟ ਦੇ ਪ੍ਰਮੁੱਖ ਹਿੱਸਾ ਹੋਣ ਕਰਕੇ ਲਗਾਤਾਰ ਟਰੱਕ ਡਰਾਈਵਰਾਂ ’ਤੇ ਕੇਂਦਰਤ ਹੈ। ਜਿਸ ਨਾਲ ਰੁਜ਼ਗਾਰਦਾਤਾਵਾਂ ਅਤੇ ਮੁਲਾਜ਼ਮਾਂ ਨੂੰ ਉੱਭਰ ਰਹੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਯੋਗ ਬਣਾਉਣ ਲਈ ਪਹਿਲਾਂ ਤੋਂ ਕੰਮ ਕਰ ਰਹੇ ਵਿਅਕਤੀਆਂ ਨੂੰ ਨਵੀਂਆਂ ਮੁਹਾਰਤਾਂ ਹਾਸਲ ਕਰਕੇ ਮੁਹਾਰਤ ’ਚ ਮੌਜੂਦ ਪਾੜੇ ਨੂੰ ਘੱਟ ਕਰਦਾ ਹੈ ਅਤੇ ਲੋਕਾਂ ਨੂੰ ਬੇਰੁਜ਼ਗਾਰ ਨਹੀਂ ਹੋਣ ਦਿੰਦਾ।’’

ਬਜਟ ’ਚ ਕਿਹਾ ਗਿਆ ਹੈ ਕਿ ‘‘ਵੱਖੋ-ਵੱਖ ਸਿਖਾਂਦਰੂ ਪ੍ਰੋਗਰਾਮ’ ਜਾਂ ਹੋਰ ਮੱਦਦ ’ਚ 20 ਕੋਰਸ ਸ਼ਾਮਲ ਹੈ ਜਿਨ੍ਹਾਂ ਨਾਲ ਅਲਬਰਟਾ ਵਾਸੀ ਡਬਲਿਊ.ਐਚ.ਐਮ.ਆਈ.ਐਸ., ਖ਼ਤਰਨਾਕ ਵਸਤਾਂ ਦੀ ਆਵਾਜਾਈ ਅਤੇ ਹੋਰ ਚੀਜ਼ਾਂ ’ਚ ਪ੍ਰਮਾਣਿਤ ਬਣ ਸਕਦੇ ਹਨ।