ਕਲੈਰੀਅੰਸ ਟੈਕਨਾਲੋਜੀਜ਼ ਨੇ ਵਾਬਾਸ਼, ਮੇਰੀਟੋਰ ਨਾਲ ਮਿਲਾਇਆ ਹੱਥ

ਕਲੈਰੀਅੰਸ ਟੈਕਨਾਲੋਜੀਜ਼ ਨੇ ਵਾਬਾਸ਼ ਅਤੇ ਮੇਰੀਟੋਰ ਨਾਲ ਆਪਣੇ ਰੋਡ ਰੈਡੀ ਟਰੇਲਰ ਟੈਲੀਮੈਟਿਕਸ ਪਲੇਟਫ਼ਾਰਮ ਵਿਚਕਾਰ ਨਵੇਂ ਗਠਜੋੜ ਦਾ ਐਲਾਨ ਕੀਤਾ ਹੈ।

Clarience

ਕੰਪਨੀ ਨੇ ਐਲਾਨ ਕੀਤਾ ਹੈ ਕਿ ਵਾਬਾਸ਼ ਕਰਾਰ ਹੇਠ ਡੀਲਰ ਸਟਾਕ ਟਰੇਲਰ ਆਉਂਦੇ ਹਨ ਜੋ ਕਿ ਰੋਡ ਰੈਡੀ ਦੀਆਂ ਕੁਨੈਕਟਡ ਸਰਵੀਸਿਜ਼ ਦੇ ਟਰਾਇਲ ਸਬਸਕ੍ਰਿਪਸ਼ਨ ਨਾਲ ਮਿਲੇਗਾ। ਟੈਲੀਮੈਟਿਕਸ ਹਾਰਡਵੇਅਰ ਨਵੇਂ ਵਾਬਾਸ਼ ਡੀਲਰ ਸਟਾਕ ਟਰੇਲਰਾਂ ’ਚ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਮਿਲੇਗਾ ਅਤੇ ਗ੍ਰਾਹਕਾਂ ਨੂੰ ਡਿਲੀਵਰੀ ’ਤੇ 90 ਦਿਨਾਂ ਦਾ ਟਰਾਇਲ ਮਿਲੇਗਾ। ਇਸ ’ਚ ਐਸੇਟ ਟਰੈਕਿੰਗ ਦੀ ਸਹੂਲਤ ਵੀ ਮਿਲੇਗੀ, ਜਿਸ ਨਾਲ ਗ੍ਰਾਹਕ ਟ੍ਰਿਪ ਦੌਰਾਨ ਟਰੇਲਰ ਦੇ ਅੰਕੜਿਆਂ ’ਤੇ ਨਜ਼ਰ ਰੱਖ ਸਕਣਗੇ। ਉਹ ਤਾਪਮਾਨ, ਭਾਰ ਵੰਡ, ਆਇਤਨੀ ਕਾਰਗੋ ਸਮਰੱਥਾ, ਦਰਵਾਜ਼ੇ ਦੀ ਸਥਿਤੀ ਤੋਂ ਲੈ ਕੇ ਹੋਰ ਬਹੁਤ ਕੁੱਝ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਆਪਣੇ ਵੱਲੋਂ ਮੇਰੀਟੋਰ, ਰੋਡ ਰੈਡੀ ਦੇ ਲੌਗ ਆਈ.ਕਿਊ. ਸਮਾਰਟ ਪਾਰਟਨਰ ਨੈੱਟਵਰਕ ਦਾ ਹਿੱਸਾ ਬਣ ਰਿਹਾ ਹੈ, ਜਿਸ ਨਾਲ ਇਸ ਦਾ ਸਮਾਰਟ ਕੰਪੋਨੈਂਟ ਡਾਟਾ ਰੋਡ ਰੈਡੀ ਦੇ ਪਲੇਟਫ਼ਾਰਮ ਰਾਹੀਂ ਪ੍ਰਾਪਤ ਕੀਤਾ ਜਾ ਸਕੇਗਾ। ਇਹ ਰੋਡ ਰੈਡੀ ਦੇ ਲੌਗ ਆਈ.ਕਿਊ. ਪ੍ਰੋਗਰਾਮ ਦਾ 11ਵਾਂ ਮੈਂਬਰ ਬਣ ਗਿਆ ਹੈ। ਕਲੈਰੀਅੰਸ ਦਾ ਕਹਿਣਾ ਹੈ ਕਿ ਗ੍ਰਾਹਕ ਮੇਰੀਟੋਰ ਦਾ ਡਾਟਾ ਇੱਕ ਹੀ ਪੋਰਟਲ ਦਾ ਪ੍ਰਯੋਗ ਕਰ ਕੇ ਇਸ ਦੇ ਫ਼ਲੀਟਫਿਜ਼ ਫ਼ਲੀਟ ਮੈਨੇਜਮੈਂਟ ਸਿਸਟਮ ਰਾਹੀਂ ਪ੍ਰਾਪਤ ਕਰ ਸਕਣਗੇ।