ਕੇਨਵਰਥ ਟਰੱਕ ਸੈਂਟਰਸ ਨੇ ਦੂਜੀ ਡੀਲਰਸ਼ਿਪ ਮਿਸੀਸਾਗਾ ’ਚ ਖੋਲ੍ਹੀ

ਕੇਨਵਰਥ ਟਰੱਕ ਸੈਂਟਰਸ (ਕੇ.ਟੀ.ਸੀ.) ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਇਸ ਨੇ ਮਿਸੀਸਾਗਾ, ਓਂਟਾਰੀਓ ’ਚ ਦੂਜੀ ਪੂਰਨਕਾਲਿਕ-ਸੇਵਾ ਡੀਲਰਸ਼ਿਪ ਖੋਲ੍ਹੀ ਹੈ। 6,999 ਓਰਡਨ ਡਰਾਇਵ ਵਿਖੇ 22,000 ਵਰਗ ਫ਼ੁੱਟ ਦੀ ਨਵੀਂ ਡੀਲਰਸ਼ਿਪ ਤੱਕ ਹਾਈਵੇ 410, 407 ਅਤੇ 401 ਤੋਂ ਪਹੁੰਚਿਆ ਜਾ ਸਕਦਾ ਹੈ।

ਕੈਪਸ਼ਨ: ਮਿਸੀਸਾਗਾ ਉੱਤਰੀ ਡੀਲਰਸ਼ਿਪ ’ਚ ਨਵਾਂ ਕੇਨਵਰਥ ਟਰੱਕ ਸੈਂਟਰ। (ਤਸਵੀਰ: ਕੇ.ਟੀ.ਸੀ.)

ਕੇ.ਟੀ.ਸੀ. ਦੇ ਪ੍ਰਧਾਨ ਵਿੰਸ ਟਰੋਲਾ ਨੇ ਕਿਹਾ, ‘‘ਮਿਸੀਸਾਗਾ ਟਰੱਕਾਂ ਦੇ ਮਾਮਲੇ ’ਚ ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸੰਘਣੀ ਵੱਸੋਂ ਵਾਲੇ ਖੇਤਰਾਂ ’ਚੋਂ ਇੱਕ ਹੈ। ਦੂਜੀ ਲੋਕੇਸ਼ਨ ਖੋਲ੍ਹਣ ਨਾਲ, ਅਸੀਂ ਆਪਣੀ ਗ੍ਰਾਹਕ ਸੇਵਾ ਦੇਣ ਦਾ ਸਮਾਂ ਬਿਹਤਰ ਕਰ ਸਕਾਂਗੇ ਅਤੇ ਗ੍ਰਾਹਕਾਂ ਦੀਆਂ ਵਧਦੀਆਂ ਮੰਗਾਂ ਦੀ ਪੂਰਤੀ ਕਰ ਸਕਾਂਗੇ।’’

ਕੇ.ਟੀ.ਸੀ. – ਮਿਸੀਸਾਗਾ ਉੱਤਰੀ ’ਚ 9 ਸਰਵਿਸ ਬੇਅ ਹਨ, 24 ਘੰਟੇ ਮੋਬਾਇਲ ਸਰਵਿਸ, ਅਤੇ 4,500 ਵਰਗ-ਫ਼ੁੱਟ ਵਾਲੇ ਪਾਰਟਸ ਫ਼ਲੋਰ ਦੇ ਦਮ ’ਤੇ 1,500 ਵਰਗ-ਫ਼ੁੱਟ ਦੇ ਵਿਜ਼ੂਅਲ ਪਾਰਟ ਡਿਸਪਲੇ ਹਨ। ਕੇ.ਟੀ.ਸੀ. ਦੀਆਂ ਓਂਟਾਰੀਓ ’ਚ 9 ਕੇਨਵਰਥ ਡੀਲਰਸ਼ਿਪਾਂ ਚਲ ਰਹੀਆਂ ਹਨ।