ਕੇਨਵਰਥ ਨੇ ਹੋਰ ਸ਼੍ਰੇਣੀ 8 ਮਾਡਲਾਂ ’ਚ ਲੇਨ ਕੀਪਿੰਗ ਅਸਿਸਟ ਜੋੜਿਆ

ਕੇਨਵਰਥ ਨੇ ਲੇਨਕੀਪਿੰਗ ਅਸਿਸਟ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਹੁਣ ਨਵੇਂ ਸ਼੍ਰੇਣੀ 8 T680, T880 ਅਤੇ W990 ਟਰੱਕ ’ਚ ਆਰਡਰ ਕਰਨ ਲਈ ਮੌਜੂਦ ਰਹੇਗਾ।

(ਤਸਵੀਰ: ਕੇਨਵਰਥ)

ਇਹ T680 ਦੀ ਅਗਲੀ ਪੀੜ੍ਹੀ ’ਚ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਦੀ ਵਿਸ਼ੇਸ਼ਤਾ ਹੈ ਕਿ ਇਹ ਟਰੱਕ ਦੇ ਆਪਣੀ ਲੇਨ ਤੋਂ ਉਤਰਨ ਦੀ ਪਛਾਣ ਕਰਨ ਲਈ ਇੱਕ ਕੈਮਰੇ ਦਾ ਪ੍ਰਯੋਗ ਕਰਦਾ ਹੈ ਅਤੇ ਟਰੱਕ ਨੂੰ ਕੇਂਦਰ ’ਚ ਰੱਖਣ ਲਈ ਅਰਕ ਮਾਰ ਕੇ ਸੰਕੇਤ ਕਰੇਗਾ।

ਟਰੱਕ ਦਾ ਫ਼ੈਕਟਰੀ ਵੱਲੋਂ ਬੈਂਡਿਕਸ ਫ਼ਿਊਜ਼ਨ ਸਿਸਟਮ ਨਾਲ ਲੈਸ ਹੋਣਾ ਲਾਜ਼ਮੀ ਹੈ।